ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ’ਚ ਮਿਲੇ ਚਾਰ ਹੋਰ ਕੋਰੋਨਾ–ਪਾਜ਼ਿਟਿਵ, ਪੰਜਾਬ ’ਚ ਕੁੱਲ ਮਰੀਜ਼ 238

ਮੋਹਾਲੀ ’ਚ ਮਿਲੇ ਚਾਰ ਹੋਰ ਕੋਰੋਨਾ–ਪਾਜ਼ਿਟਿਵ, ਪੰਜਾਬ ’ਚ ਕੁੱਲ ਮਰੀਜ਼ 238.  ਤਸਵੀਰ: ਸੰਜੀਵ ਸ਼ਰਮਾ, ਹਿੰਦੁਸਤਾਨ ਟਾਈਮਜ਼ –

ਮੋਹਾਲੀ ਜ਼ਿਲ੍ਹੇ ’ਚ ਕੋਰੋਨਾ–ਵਾਇਰਸ ਦੇ ਚਾਰ ਹੋਰ ਮਰੀਜ਼ ਸਾਹਮਣੇ ਆਏ ਹਨ। ਇੰਝ ਇਕੱਲੇ ਮੋਹਾਲੀ ਜ਼ਿਲ੍ਹੇ ’ਚ ਮਰੀਜ਼ਾਂ ਦੀ ਕੁੱਲ ਗਿਣਤੀ 61 ਅਤੇ ਸਮੁੱਚੇ ਪੰਜਾਬ ’ਚ ਇਹ ਗਿਣਤੀ 238 ਹੋ ਗਈ ਹੈ।

 

 

ਅੱਜ ਜਿਹੜੇ ਚਾਰ ਵਿਅਕਤੀਆਂ ਦੇ ਕੋਰੋਨਾ–ਟੈਸਟ ਪਾਜ਼ਿਟਿਵ ਆਏ ਹਨ, ਉਹ ਅਸਲ ’ਚ ਨਯਾ ਗਾਓਂ ਦੇ ਉਸੇ ਵਿਅਕਤੀ ਦੇ ਪਰਿਵਾਰਕ ਮੈਂਬਰ ਹਨ, ਜਿਹੜਾ ਪੀਜੀਆਈ–ਚੰਡੀਗੜ੍ਹ ’ਚ ਕੰਮ ਕਰਦਾ ਰਿਹਾ ਹੈ ਤੇ ਜੋ ਪਰਸੋਂ ਸ਼ੁੱਕਰਵਾਰ ਨੂੰ ਪਾਜ਼ਿਟਿਵ ਪਾਇਆ ਗਿਆ ਸੀ।

 

 

ਇਸ ਤੋਂ ਪਹਿਲਾਂ ਕੱਲ੍ਹ ਇਕੱਲੇ ਪਟਿਆਲਾ ’ਚ ਹੀ ਕੋਰੋਨਾ ਦੇ 15 ਨਵੇਂ ਕੇਸ ਪਾਏ ਗਏ ਸਨ ਅਤੇ ਤਿੰਨ ਜਲੰਧਰ ’ਚ ਅਤੇ ਇੱਕ ਗੁਰਦਾਸਪੁਰ ’ਚ ਪਾਇਆ ਗਿਆ ਸੀ। ਗੁਰਦਾਸਪੁਰ ਦਾ ਇਹ ਨਾਗਰਿਕ ਇਸ ਵੇਲੇ ਲੁਧਿਆਣਾ ’ਚ ਰਹਿ ਰਿਹਾ ਹੈ।

 

 

ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕ 15 ਨਵੇਂ ਪਾਜ਼ਿਟਿਵ ਕੇਸਾਂ ਵਿੱਚ ਨੌਂ ਜਣੇ ਤਾਂ ਕਿਤਾਬਾਂ ਦੀ ਦੁਕਾਨ ਦੇ ਉਸ ਮਾਲਕ ਦੇ ਗੁਆਂਢੀ ਹਨ, ਜਿਹੜਾ ਵੀਰਵਾਰ ਨੂੰ ਪਾਜ਼ਿਟਿਵ ਪਾਇਆ ਗਿਆ ਸੀ। ਪਟਿਆਲਾ ’ਚ ਹੁਣ 26 ਕੇਸ ਹੋ ਗਏ ਹਨ। ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ’ਚ ਮੋਹਾਲੀ ਤੇ ਜਲੰਧਰ ਤੋਂ ਬਾਅਦ ਹੁਣ ਪੰਜਾਬ ’ਚ ਪਟਿਆਲਾ ਹੀ ਤੀਜੇ ਸਥਾਨ ’ਤੇ ਹੈ।

 

 

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕੱਲ੍ਹ ਜਾਰੀ ਸਿਹਤ ਬੁਲੇਟਿਨ ਅਨੁਸਾਰ 18 ਅਪ੍ਰੈਲ 2020 ਸ਼ਾਮ 5 ਵਜੇ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਦੇ 6167 ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 234 ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਇਸੇ ਤਰ੍ਹਾਂ 5354 ਦੀ ਰਿਪੋਰਟ ਨੈਗੇਟਿਵ ਅਤੇ 579 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ 16 ਲੋਕਾਂ ਦੀ ਮੌਤ ਹੋਈ ਹੈ।

 

 

ਕੋਰੋਨਾ ਵਾਇਰਸ ਨੂੰ ਰੋਕਣ ਲਈ ਲੌਕਡਾਊਨ ਕਾਰਨ ਦੇਸ਼ ਦੇ ਕਈ ਰਾਜਾਂ ਦੇ ਹਿੱਸਿਆਂ ਵਿੱਚ ਲਾਗ ਉੱਤੇ ਕਾਬੂ ਪਾਇਆ ਗਿਆ। ਸਿਹਤ ਮੰਤਰਾਲੇ ਨੇ ਕਿਹਾ ਕਿ ਜ਼ਿਲ੍ਹਾ ਅਤੇ ਸੂਬਾ ਪੱਧਰ 'ਤੇ ਵਧੀਆ ਕੰਮ ਦਾ ਨਤੀਜਾ ਹੈ ਕਿ 23 ਰਾਜਾਂ ਦੇ 47 ਜ਼ਿਲ੍ਹਿਆਂ ਵਿੱਚ ਘੱਟੋ ਘੱਟ 14 ਦਿਨਾਂ ਤੋਂ ਕੋਈ ਨਵਾਂ ਕੋਰੋਨਾ ਮਰੀਜ਼ ਨਹੀਂ ਮਿਲਿਆ ਹੈ, ਜਦੋਂ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਪੀੜਤ ਮਿਲੇ ਸਨ।

 


ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਪਿਛਲੇ 28 ਦਿਨਾਂ ਤੋਂ ਕਰਨਾਟਕ ਦੇ ਪੁਡੂਚੇਰੀ ਅਤੇ ਕੋਡਾਗੂ ਜ਼ਿਲ੍ਹੇ ਵਿੱਚ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ, 3 ਰਾਜਾਂ ਵਿੱਚ 3 ਜ਼ਿਲ੍ਹੇ ਅਜਿਹੇ ਹਨ ਜਿਥੇ 14 ਦਿਨਾਂ ਤੱਕ ਇੱਕ ਵੀ ਮਰੀਜ਼ ਨਾ ਮਿਲਣ ਦੇ ਬਾਅਦ ਕੋਰੋਨਾ ਦੀ ਲਾਗ ਦਾ ਮਾਮਲਾ ਸਾਹਮਣੇ ਆਇਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four more Corona Positive in Mohali Total Patients in Punjab 238