ਹਰਿਆਣਾ ਦੇ ਕੈਥਲ 'ਚ ਇਕ ਦਰਦਨਾਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। ਹਾਦਸਾ ਹਿਸਾਰ-ਚੰਡੀਗੜ੍ਹ ਸੜਕ 'ਤੇ ਸ਼ਨਿੱਚਰਵਾਰ ਰਾਤ ਲਗਭਗ 1 ਵਜੇ ਹੋਇਆ। ਇੱਕ ਅਣਪਛਾਤੇ ਵਾਹਨ ਨੇ ਪਿੰਡ ਕਿਓੜਕ ਨੇੜੇ ਅਲਟੋ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ 'ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਮੋਹਾਲੀ ਜ਼ਿਲ੍ਹੇ ਦੇ ਪਿੰਡ ਖਿਜਰਾਬਾਦ ਦੇ ਰਹਿਣ ਵਾਲੇ ਹਨ।
ਦੱਸਿਆ ਜਾ ਰਿਹਾ ਹੈ ਚਾਰੇ ਦੋਸਤ ਜੀਂਦ 'ਚ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਗਏ ਸਨ। ਰਾਤ ਨੂੰ ਵਾਪਸ ਪਰਤਣ ਸਮੇਂ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਦੀ ਪਛਾਣ ਰਾਮ ਸਿੰਘ (45), ਸੁਰਿੰਦਰ (48), ਰਾਜਿੰਦਰ ਪਾਲ (38) ਅਤੇ ਭੂਸ਼ਣ ਸਿੰਘ (33) ਵਜੋਂ ਹੋਈ ਹੈ। ਲਾਸ਼ਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਗਿਆ ਹੈ, ਜਿੱਥੇ ਅੱਜ ਡਾਕਟਰਾਂ ਦੀ ਟੀਮ ਪੋਸਟਮਾਰਟਮ ਕਰੇਗੀ।
ਲੁਧਿਆਣਾ ਦੇ ਫੈਕਟਰੀ ਮਾਲਕ ਦੇ ਪੁੱਤਰ ਸਮੇਤ 4 ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ
ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਅੰਬਾਲਾ 'ਚ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ ਵਾਪਰਿਆ ਸੀ। ਕਾਰ ਪੁਲ ਦੇ ਡਿਵਾਈਡਰ ਨਾਲ ਟਕਰਾ ਗਈ ਅਤੇ ਇਸ ਤੋਂ ਪਹਿਲਾਂ ਕਿ ਸੰਭਲਦੇ ਪਿੱਛਿਓਂ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਕਾਰ 'ਚ ਸਵਾਰ ਸਾਰੇ 4 ਨੌਜਵਾਨਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੀਆਂ ਲਾਸ਼ਾਂ ਕਾਰ 'ਚ ਫਸ ਗਈਆਂ ਸਨ, ਜਿਨ੍ਹਾਂ ਨੂੰ ਕਟਰ ਦੀ ਮਦਦ ਨਾਲ ਕੱਟ ਕੇ ਬਾਹਰ ਕੱਢਿਆ ਗਿਆ ਸੀ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਸੀ।