ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਚੌਥੀ ਮੌਤ, ਪੀਜੀਆਈ 'ਚ ਦਾਖ਼ਲ ਸੀ ਬਜ਼ੁਰਗ

1 / 2ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਚੌਥੀ ਮੌਤ, ਪੀਜੀਆਈ 'ਚ ਦਾਖ਼ਲ ਸੀ ਬਜ਼ੁਰਗ

2 / 2ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਚੌਥੀ ਮੌਤ, ਪੀਜੀਆਈ 'ਚ ਦਾਖ਼ਲ ਸੀ ਬਜ਼ੁਰਗ

PreviousNext

ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਚੌਥੀ ਮੌਤ ਹੋਈ ਹੈ। ਬੀਤੇ ਦਿਨੀਂ ਚੰਡੀਗੜ੍ਹ ਦੀ ਹੱਦ ਕੋਲ ਵਸੇ ਹੋਏ ਪੰਜਾਬ ਦੇ ਕਸਬਾਨੁਮਾ ਪਿੰਡ ਨਵਾਂਗਾਉਂ ਵਿਖੇ ਕੋਰੋਨਾ ਪਾਜੀਟਿਵ ਮਰੀਜ਼ ਮਿਲਿਆ ਸੀ। 65 ਸਾਲਾ ਬਜ਼ੁਰਗ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜੀਟਿਵ ਆਈ ਸੀ। ਅੱਜ ਇਲਾਜ ਦੌਰਾਨ ਬਜ਼ੁਰਗ ਨੇ ਦਮ ਤੋੜ ਦਿੱਤਾ।
 

ਬਜ਼ੁਰਗ ਦੀ ਮੌਤ ਤੋਂ ਬਾਅਦ ਨਵਾਂਗਾਉਂ 'ਚ ਪੈਂਦੇ ਦਸ਼ਮੇਸ਼ ਨਗਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਬਜ਼ੁਰਗ ਦੇ ਸੰਪਰਕ 'ਚ ਆਏ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਬਜ਼ੁਰਗ ਵੱਲੋਂ ਕੋਈ ਵਿਦੇਸ਼ ਯਾਤਰਾ ਨਹੀਂ ਕੋਈ ਗਈ ਹੈ।
 

ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ 18 ਮਾਰਚ ਨੂੰ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਵਾਸੀ ਬਲਦੇਵ ਸਿੰਘ ਦੀ ਹੋਈ ਸੀ। 
 

ਤਸਵੀਰਾਂ : ਅਨਿਲ ਦਿਆਲ

 

ਦੂਜੀ ਮੌਤ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ 62 ਸਾਲਾ ਹਰਭਜਨ ਸਿੰਘ ਦੀ ਬੀਤੀ 29 ਮਾਰਚ ਦੀ ਰਾਤ ਨੂੰ ਹੋਈ ਸੀ। ਹਰਭਜਨ ਸਿੰਘ ਪਿੰਡ ਮੋਰਾਂਵਾਲੀ (ਹੁਸ਼ਿਆਰਪੁਰ) ਦਾ ਵਸਨੀਕ ਸੀ।
 

ਤੀਜੀ ਮੌਤ ਲੁਧਿਆਣਾ ਵਾਸੀ 42 ਸਾਲਾ ਔਰਤ ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਬੀਤੀ 30 ਮਾਰਚ ਦੀ ਰਾਤ ਹੋ ਗਈ ਸੀ। ਇਹ ਔਰਤ ਦੁਬਈ ਤੋਂ ਭਾਰਤ ਆਈ ਸੀ। ਮਹਿਲਾ ਨੂੰ ਗੰਭੀਰ ਹਾਲਾਤ 'ਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fourth death in Punjab due to Coronavirus