ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਨ ਕੁੜੀ ਨਾਲ ਬਲਾਤਕਾਰ ਦੇ 3 ਸਾਲਾਂ ਪਿੱਛੋਂ ‘ਮੁਲਜ਼ਮ` ਵਿਰੁੱਧ ਦੋਸ਼ ਆਇਦ

ਅਮਰੀਕਨ ਕੁੜੀ ਨਾਲ ਬਲਾਤਕਾਰ ਦੇ 3 ਸਾਲਾਂ ਪਿੱਛੋਂ ‘ਮੁਲਜ਼ਮ` ਵਿਰੁੱਧ ਦੋਸ਼ ਆਇਦ

24 ਸਾਲਾ ਅਮਰੀਕਨ ਕੁੜੀ ਨਾਲ ਬਲਾਤਕਾਰ ਹੋਣ ਦੇ ਤਿੰਨ ਸਾਲਾਂ ਮਗਰੋਂ ਅੱਜ ਚੰਡੀਗੜ੍ਹ `ਚ ਜਸਟਿਸ ਪੂਨਮ ਆਰ. ਜੋਸ਼ੀ ਦੀ ਅਦਾਲਤ `ਚ 32 ਸਾਲਾ ‘ਮੁਲਜ਼ਮ` ਵਿਰੁੱਧ ਦੋਸ਼ ਆਇਦ ਕੀਤੇ ਗਏ। ਕਥਿਤ ਮੁਲਜ਼ਮ 32 ਸਾਲਾਂ ਦਾ ਆਟੋ ਰਿਕਸ਼ਾ ਡਰਾਇਵਰ ਬਲਦੇਵ ਸਿੰਘ ਹੈ ਤੇ ਉਸ ਵਿਰੁੱਧ ਅਗ਼ਵਾ ਤੇ ਬਲਾਤਕਾਰ ਦੇ ਦੋਸ਼ ਅੱਜ ਆਇਦ ਕੀਤੇ ਗਏ। ਬਲਾਤਕਾਰ ਦੀ ਇਹ ਘਟਨਾ ਮੋਹਾਲੀ ਜਿ਼ਲ੍ਹੇ ਦੇ ਸ਼ਹਿਰ ਖਰੜ `ਚ ਵਾਪਰੀ ਸੀ।


ਬਲਦੇਵ ਸਿੰਘ ਦਾ ਸਾਥੀ ਜਸਵਿੰਦਰ ਉਰਫ਼ ਲਕੀ ਹਾਲੇ ਤੱਕ ਫ਼ਰਾਰ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਆਉਂਦੀ 17 ਸਤੰਬਰ ਨੂੰ ਹੋਣੀ ਹੈ।


ਅਮਰੀਕਨ ਕੁੜੀ ਜਨਵਰੀ 2015 `ਚ ਇੱਕ ਸੈਲਾਨੀ ਵਜੋਂ ਭਾਰਤ ਆਈ ਸੀ। ਮਾਰਚ 2015 `ਚ ਉਹ ਚੰਡੀਗੜ੍ਹ ਆਈ ਸੀ। ਉਸ ਨੇ ਬਲਦੇਵ ਸਿੰਘ ਵੱਲੋਂ ਚਲਾਇਆ ਜਾਣ ਵਾਲਾ ਆਟੋ ਰਿਕਸ਼ਾ ਲਿਆ ਸੀ। ਬਲਦੇਵ ਸਿੰਘ ਖਰੜ ਦਾ ਵਸਨੀਕ ਹੈ। ਉਹ ਚੰਡੀਗੜ੍ਹ `ਚ ਕੁਝ ਸਸਤੀ ਰਿਹਾਇਸ਼ ਲਈ ਕਈ ਸੈਕਟਰਾਂ `ਚ ਘੁੰਮੀ ਪਰ ਗੱਲ ਨਾ ਬਣ ਸਕੀ। ਤਦ ਬਲਦੇਵ ਸਿੰਘ ਨੇ ਉਸ ਨੂੰ ਖਰੜ ਜਾ ਕੇ ਕੋਸਿ਼ਸ਼ ਕਰਨ ਦੀ ਸਲਾਹ ਦਿੱਤੀ। ਉਹ ਉਸ ਨੁੰ ਖਰੜ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਕਥਿਤ ਤੌਰ `ਤੇ ਬਲਾਤਕਾਰ ਕੀਤਾ, ਉਸ ਦਾ ਲੈਪਟਾਪ ਤੇ ਮੋਬਾਇਲ ਫ਼ੋਨ ਵੀ ਲੁੱਟ ਲਿਆ।


ਬਲਦੇਵ ਸਿੰਘ ਨੂੰ ਦਸੰਬਰ 2017 `ਚ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਮਾਰਚ 2018 `ਚ ਉਸ ਕੁੜੀ ਨੂੰ ਦੋਸ਼ੀ ਦੀ ਸ਼ਨਾਖ਼ਤ ਲਈ ਚੰਡੀਗੜ੍ਹ ਆਉਣ ਲਈ ਕਿਹਾ ਪਰ ਉਹ ਨਹੀਂ ਆਈ। ਪੁਲਿਸ ਨੇ ਤਦ ਅਦਾਲਤ `ਚ ਵਿਡੀਓ ਕਾਨਫ਼ਰਸਿੰਗ ਰਾਹੀਂ ਮੁਲਜ਼ਮ ਦੀ ਸ਼ਨਾਖ਼ਤ ਦੀ ਇੱਕ ਅਰਜ਼ੀ ਦਾਖ਼ਲ ਕੀਤੀ। ਹੇਠਲੀ ਅਦਾਲਤ ਨੇ ਉਹ ਅਰਜ਼ੀ ਪ੍ਰਵਾਨ ਕਰ ਲਈ। ਹਾਲੇ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ `ਚ ਮੁਲਤਵੀ ਪਿਆ ਹੈ।


ਪੀੜਤ ਅਮਰੀਕਨ ਕੁੜੀ ਨੇ ਕਦੇ ਕਿਸੇ ਮੈਜਿਸਟ੍ਰੇਟ ਸਾਹਮਣੇ ਕੋਈ ਬਿਆਨ ਨਹੀਂ ਦਿੱਤਾ। ਉਸ ਨੇ ਸਿਰਫ਼ ਇੱਕ ਈ-ਮੇਲ ਉਦੋਂ ਦੇ ਆਈਜੀ ਪੁਲਿਸ ਆਰ.ਪੀ. ਉਪਾਧਿਆਇ ਨੂੰ ਭੇਜੀ ਸੀ।


ਦਰਅਸਲ ਪੀੜਤ ਕੁੜੀ ਨੂੰ ਬਹੁਤ ਕਾਹਲ਼ੀ `ਚ ਭਾਰਤ ਤੋਂ ਜਾਣਾ ਪਿਆ ਕਿਉਂਕਿ ਉਸ ਦੇ ਪਾਸਪੋਰਟ ਦੀ ਮਿਆਦ ਪੁੱਗਣ ਵਾਲੀ ਸੀ। ਉਸ ਦਾ ਮੈਡੀਕਲ ਫ਼ਰਾਂਸ `ਚ ਹੋਇਆ ਸੀ ਤੇ ਉਸ ਦੀ ਰਿਪੋਰਟ ਫ਼ਰੈਂਚ ਭਾਸ਼ਾ ਵਿੱਚ ਆਈ ਸੀ ਤੇ ਚੰਡੀਗੜ੍ਹ ਪੁਲਿਸ ਨੂੰ ਉਹ ਅਨੁਵਾਦ ਕਰਵਾਉਣ ਲਈ ਪੰਜਾਬ ਯੂਨੀਵਰਸਿਟੀ ਦੀ ਮਦਦ ਲੈਣੀ ਪਈ ਸੀ। ਪੁਲਿਸ ਚਲਾਨ ਅਨੁਸਾਰ ਮੈਡੀਕਲ ਰਿਪੋਰਟ `ਚ ਵੀ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:frames charged against rapist after 3 years