ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰਜ਼ੀ ਪ੍ਰਸ਼ੰਸਾ ਪੱਤਰ ਸੌਂਪਣ ਦੇ ਦੋਸ਼ ਹੇਠ ਜਾਅਲਸਾਜ਼ੀ ਦਾ ਪਰਚਾ ਦਰਜ

ਆਪਣੀ ਸਲਾਨਾ ਗੁਪਤ ਰਿਪੋਰਟ ਨੂੰ ਠੀਕ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਵਣ ਵਿਭਾਗ ਨੂੰ ਫ਼ਰਜੀ ਪ੍ਰਸ਼ੰਸਾ ਪੱਤਰ ਸੌਂਪਣ ਦੇ ਦੋਸ਼ ਹੇਠ ਪੰਜਾਬ ਵਿਜੀਲੈਂਸ ਬਿਊਰੋ ਨੇ ਡੂੰਘੀ ਪੜਤਾਲ ਦੇ ਅਧਾਰ 'ਤੇ ਵਣਪਾਲ, ਖੋਜ ਸਰਕਲ, ਹੁਸ਼ਿਆਰਪੁਰ ਹਰਸ਼ ਕੁਮਾਰ, ਆਈ.ਐਫ.ਐਸ. ਅਤੇ ਪਲਟਾ ਇੰਜੀਨੀਅਰਿੰਗ ਵਰਕਸ ਪ੍ਰਾਈਵੇਟ ਲਿਮਟਿਡ, ਫੋਕਲ ਪੁਆਇੰਟ, ਜਲੰਧਰ ਦੇ ਡਾਇਰੈਕਟਰ ਅਜੇ ਪਲਟਾ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਮੋਹਾਲੀ ਵਿਖੇ ਧਾਰਾ 420, 465, 467, 468, 471, 474, 120-ਬੀ ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪੰਰਤ ਪੜਤਾਲ ਦੌਰਾਨ ਪਾਇਆ ਗਿਆ ਕਿ ਪ੍ਰਸੰਸਾ ਪੱਤਰ ਨੰਬਰ ਡਾ. ਅਸ਼ੋਕ ਕੁਮਾਰ ਸਾਇੰਟਿਸਟ-ਐਫ, ਜੈਨੇਟਿਕ ਤੇ ਰੁੱਖ ਉਤਪਤੀ, ਜੰਗਲਾਤ ਖੋਜ ਸੰਸਥਾ ਦੇਹਰਾਦੂਨ (ਉਤਰਾਖੰਡ) ਵੱਲੋਂ ਜਾਰੀ ਹੀ ਨਹੀਂ ਕੀਤਾ ਗਿਆ। ਜਦੋਂ ਕਿ ਮੁਲਜ਼ਮ ਹਰਸ਼ ਕੁਮਾਰ ਵਣਪਾਲ, ਵਿਜੇ ਕੁਮਾਰ ਵਣ ਰੇਂਜ ਅਫਸਰ, ਖੋਜ ਸਰਕਲ, ਹੁਸ਼ਿਆਰਪੁਰ ਅਤੇ ਪ੍ਰਾਈਵੇਟ ਵਿਅਕਤੀ ਅਜੇ ਪਲਟਾ ਨੇ ਵਿਜੀਲੈਂਸ ਇੰਨਕੁਆਰੀ ਦੌਰਾਨ ਆਪਣੇ ਹਲਫੀਆ ਬਿਆਨ ਵਿੱਚ ਇਹ ਦੱਸਿਆ ਕਿ ਮਿਤੀ 04.05.2015 ਨੂੰ ਇਹ ਪੱਤਰ ਡਾ. ਅਸ਼ੋਕ ਕੁਮਾਰ, ਸਾਇੰਟਿਸਟ ਨੇ ਦੇਹਰਾਦੂਨ ਸੰਸਥਾ ਵਿਖੇ ਖੁਦ ਟਾਈਪ ਕਰਕੇ ਹਰਸ਼ ਕੁਮਾਰ ਅਤੇ ਅਜੇ ਪਲਟਾ ਦੀ ਹਾਜਰੀ ਵਿੱਚ ਵਿਜੇ ਕੁਮਾਰ ਨੂੰ ਦਿੱਤਾ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਉਕਤ ਪੜਤਾਲ ਦੇ ਅਧਾਰ 'ਤੇ ਵਿਜੀਲੈਂਸ ਨੇ ਇਹ ਪਾਇਆ ਕਿ ਹਰਸ਼ ਕੁਮਾਰ ਵਣਪਾਲ, ਖੋਜ ਸਰਕਲ, ਹੁਸ਼ਿਆਰਪੁਰ ਵੱਲੋਂ ਆਪਣੇ ਸਾਥੀਆਂ ਵਿਜੇ ਕੁਮਾਰ, ਵਣ ਰੇਂਜ ਅਫਸਰ, ਖੋਜ ਸਰਕਲ, ਹੁਸ਼ਿਆਰਪੁਰ (ਮ੍ਰਿਤਕ) ਅਤੇ ਅਜੇ ਪਲਟਾ ਡਾਇਰੈਕਟਰ, ਪਲਟਾ ਇੰਜੀਨੀਅਰਿੰਗ ਵਰਕਸ ਪ੍ਰਾਈਵੇਟ, ਫੋਕਲ ਪੁਆਇੰਟ, ਜਲੰਧਰ ਨਾਲ ਸਾਜਬਾਜ ਹੋ ਕੇ ਬਦਨੀਤੀ ਅਤੇ ਬਦਦਿਆਨਤੀ ਨਾਲ ਆਪਣੇ ਆਪ ਨੂੰ ਲਾਭ ਪਹੁੰਚਾਉਣ ਅਤੇ ਆਪਣੇ ਵਿਰੁੱਧ ਪ੍ਰਤੀਕੂਲ ਕਥਨਾਂ ਨੂੰ ਕਵਰਅੱਪ ਕਰਨ ਲਈ ਫਰਜ਼ੀ ਤੇ ਜਾਅਲੀ ਪ੍ਰਸ਼ੰਸਾ ਪੱਤਰ ਤਿਆਰ ਕਰਕੇ ਵਰਤੋਂ ਵਿੱਚ ਲਿਆਂਦਾ ਗਿਆ ਹੈ ਜਿਸ ਕਰਕੇ ਦੋਹਾਂ ਮੁਲਜ਼ਮਾਂ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fraudulent papers under the charge of handing over a felicitation letter