ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਲਤਾਨਪੁਰ ਲੋਧੀ 'ਚ ਪਹਿਚਾਣ ਪੱਤਰ ਦਿਖਾ ਕੇ ਮੁਫ਼ਤ ਕਰੋ ਸਾਈਕਲ ਦੀ ਸਵਾਰੀ

 

1500 ਤੋਂ ਜ਼ਿਆਦਾ ਲੋਕ ਸਾਈਕਲ ਦੀ ਸਵਾਰੀ ਦਾ ਲੈ ਚੁੱਕੇ ਹਨ ਲਾਭ

 

ਬਾਬਾ ਨਾਨਕ ਦੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿੱਚ ਸੰਗਤਾਂ ਦੇ ਲਈ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਇੱਕ ਅਨੋਖੀ ਪਹਿਲ ਕੀਤੀ ਗਈ ਹੈ। 

ਦੂਰ ਦੁਰਾਡੇ ਤੋਂ ਆਉਣ ਜਾਣ ਵਾਲੇ ਲੋਕ ਪਵਿੱਤਰ ਧਾਰਮਿਕ ਸਥਾਨਾਂ ਤੇ ਪਹੁੰਚਣ ਲਈ ਸੁਲਤਾਨਪੁਰ ਲੋਧੀ ਵਿੱਚ ਸਥਾਪਤ ਕੀਤੇ ਚਾਰ ਸਾਈਕਲ ਸਟੈਂਡਾਂ ਤੇ ਸਿਰਫ ਆਪਣਾ ਪਹਿਚਾਣ ਪੱਤਰ ਦਿਖਾ ਕੇ ਦਿਨਭਰ ਦੇ ਲਈ ਮੁਫ਼ਤ ਵਿੱਚ ਸਾਈਕਲ ਲੈ ਸਕਦੇ ਹਨ। 

 

ਸਾਰਾ ਦਿਨ ਫਰੀ ਸੇਵਾ ਤੋਂ ਬਾਅਦ ਸ਼ਾਮ ਨੂੰ ਸਾਈਕਲ ਸਟੈਂਡ ਤੇ ਇਹ ਸਾਈਕਲ ਵਾਪਸ ਜਮ੍ਹਾਂ ਕਰਵਾਇਆ ਜਾਂਦਾ ਹੈ। ਸੁਲਤਾਨਪੁਰ ਲੋਧੀ ਵਿੱਚ ਇਸ ਤਰ੍ਹਾਂ ਦੇ 4 ਸਾਈਕਲ ਸਟੈਂਡ ਸਥਾਪਤ ਕੀਤੀ ਗਏ ਹਨ। 

 

ਸੁਲਤਾਨਪੁਰ ਲੋਧੀ ਵਿੱਚ 4 ਸਾਈਕਲ ਸਟੈਂਡ ਸਥਾਪਤ 

ਪਹਿਲਾ ਸਾਈਕਲ ਸਟੈਂਡ ਨਗਰ ਕੌਂਸਲ ਦਫ਼ਤਰ ਦੇ ਬਾਹਰ, ਦੂਸਰਾ ਬੱਸ ਸਟੈਂਡ, ਤੀਸਰਾ ਗੁਰਦੁਆਰਾ ਬੇਰ ਸਾਹਿਬ ਅਤੇ ਚੌਥਾ ਗੁਰਦੁਆਰਾ ਸ੍ਰੀ. ਹੱਟ ਸਾਹਿਬ ਦੇ ਨਜ਼ਦੀਕ ਸਥਾਪਤ ਕੀਤਾ ਗਿਆ ਹੈ। 

 

ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਹੀਰੋ ਕੰਪਨੀ ਦੇ ਸੁਪਰਵਾਈਜ਼ਰ ਰਿਸ਼ਬ ਨੇ ਦੱਸਿਆ ਕਿ ਹਰੇਕ ਸਾਈਕਲ ਸਟੈਂਡ ਤੇ ਸੰਗਤ ਲਈ 2525 ਸਾਈਕਲ ਉਪਲੱਬਧ ਹਨ। ਇੱਥੇ ਕੋਈ ਵੀ ਵਿਅਕਤੀ ਆਪਣਾ ਪਹਿਚਾਣ ਪੱਤਰ ਦਿਖਾ ਕੇ ਸਾਈਕਲ ਦਿਨਭਰ ਦੇ ਲਈ ਲੈ ਸਕਦਾ ਹੈ। ਸਬੰਧਿਤ ਵਿਅਕਤੀ ਦਾ ਆਈ. ਕਾਰਡ ਅਸੀਂ ਜਮ੍ਹਾਂ ਕਰ ਲੈਂਦੇ ਹਾਂ ਅਤੇ ਸਾਈਕਲ ਵਾਪਸ ਦੇਣ ਉੱਤੇ ਆਈ. ਕਾਰਡ ਵਾਪਸ ਦਿੱਤਾ ਜਾਂਦਾ ਹੈ।

 

 

 

 

 

ਉਨ੍ਹਾਂ ਦੱਸਆ ਕਿ 31 ਅਕਤੂਬਰ ਨੂੰ ਇਹ ਸਾਈਕਲ ਸਟੈਂਡ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਹੁਣ ਤੱਕ 1500 ਤੋਂ ਜ਼ਿਆਦਾ ਸੰਗਤ ਸਾਈਕਲ ਦਾ ਫਾਇਦਾ ਲੈ ਚੁੱਕੀ ਹੈ। ਰੋਜ਼ਾਨਾ 200 ਤੋਂ ਜ਼ਿਆਦਾ ਸੰਗਤ ਸਾਈਕਲ ਲੈ ਰਹੀ ਹੈ। 

 

ਸਾਈਕਲ ਸਟੈਂਡ ਉੱਤੇ ਆਏ ਜਲੰਧਰ ਦੇ ਅਵਤਾਰ ਸਿੰਘ ਨਗਰ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗੁਰੂਘਰ ਵਿੱਚ ਸ਼ੀਸ਼ ਨਿਵਾਉਣ ਆਏ ਹਨ ਪਰ ਹੁਣ ਉਨ੍ਹਾਂ ਨੇ ਇੱਥੇ ਸਥਿਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਘੁੰਮਣ ਦਾ ਮਨ ਬਣਾਇਆ ਹੈ। ਇਸ ਲਈ ਉਹ ਸਾਈਕਲ ਲੈ ਕੇ ਸਾਰੇ ਗੁਰੂਘਰਾਂ ਤੱਕ ਜਾਣਾ ਚਾਹੁੰਦੇ ਹਨ, ਜਿਸ ਦੇ ਚੱਲਦੇ ਉਨ੍ਹਾਂ ਨੇ ਸਾਈਕਲ ਸਟੈਂਡ ਵਿੱਚ ਆਪਣਾ ਪਹਿਚਾਣ ਪੱਤਰ ਜਮ੍ਹਾਂ ਕਰਵਾ ਕੇ ਇੱਕ ਸਾਈਕਲ ਲੈ ਲਿਆ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:free bicycles become hit amongst devotees at sultanpur lodhi