ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਨਾਲਾ 'ਚ 44 ਸਾਲਾ ਔਰਤ ਨੂੰ ਹੋਇਆ ਕੋਰੋਨਾ ਵਾਇਰਸ

ਪੰਜਾਬ 'ਚ ਅੱਜ ਐਤਵਾਰ ਦੁਪਹਿਰ ਨੂੰ ਕੋਰੋਨਾ ਵਾਇਰਸ ਦਾ ਇੱਕ ਨਵਾਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 66 ਹੋ ਗਈ ਹੈ। ਅੱਜ ਬਰਨਾਲਾ ਵਾਸੀ 44 ਸਾਲਾ ਔਰਤ ਦੀ ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ।

 


ਪੰਜਾਬ ਯੂਨੀਵਰਸਿਟੀ 'ਚ ਪਸਰਿਆ ਸੰਨਾਟਾ।

 

ਜਾਣਕਾਰੀ ਮੁਤਾਬਿਕ ਇਸ ਔਰਤ ਦੀ ਕੋਈ ਟ੍ਰੈਵਲ ਹਿਸਟਰੀ ਸਾਹਮਣੇ ਨਹੀਂ ਆਈ ਹੈ। ਇਹ ਔਰਤ ਬਰਨਾਲਾ ਦੇ ਸੇਖਾਂ ਰੋਡ 'ਤੇ ਸਥਿੱਤ ਗਲੀ ਨੰਬਰ-4 ਦੀ ਵਸਨੀਕ ਹੈ। ਸਿਹਤ ਵਿਭਾਗ ਵੱਲੋਂ ਔਰਤ ਦੇ ਪਤੀ ਅਤੇ ਬੱਚੇ ਨੂੰ ਘਰ 'ਚ ਕੁਆਰੰਟੀਨ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਸੈਂਪਲ ਜਾਂਚ ਲਈ ਲੈਬ 'ਚ ਭੇਜ ਦਿੱਤੇ ਗਏ ਹਨ।

 


ਲੌਕਡਾਊਨ ਕਾਰਨ ਖਾਲੀ ਪਿਆ ਰੇਲਵੇ ਟਰੈਕ।

 

ਇਸ ਦੀ ਪੁਸ਼ਟੀ ਪੰਜਾਬ ਸਰਕਾਰ ਦੇ ਸੀਨੀਅਰ ਆਈਏਐਸ ਅਫ਼ਸਰ ਕੇਬੀਐਸ ਸਿੱਧੂ ਨੇ ਆਪਣੇ ਟਵਿੱਟਰ ਪੇਜ਼ 'ਤੇ ਵੀ ਕੀਤੀ ਹੈ। 

ਤਸਵੀਰਾਂ : ਗੁਰਮਿੰਦਰ ਸਿੰਘ / ਭਰਤ ਬਾਤਿਸ਼

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fresh case of coronavirus found in Barnala