ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਸਾਲ `ਚ ਖ਼ਤਮ ਹੋਣਗੇ ਪੰਜਾਬ ਦੇ 4 ਲੱਖ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ

ਇੱਕ ਸਾਲ `ਚ ਖ਼ਤਮ ਹੋਣਗੇ ਪੰਜਾਬ ਦੇ 4 ਲੱਖ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ

ਪੰਜਾਬ ਸਰਕਾਰ ਦੇ 3.5 ਲੱਖ ਅਤੇ ਸਬੰਧਤ ਇਕਾਈਆਂ ਦੇ 50 ਹਜ਼ਾਰ ਭਾਵ ਕੁੱਲ 4 ਲੱਖ ਮੁਲਾਜ਼ਮਾਂ ਦੇ ਡੋਪ ਟੈਸਟ ਮੁਕੰਮਲ ਹੋਣ ਵਿੱਚ ਪੂਰਾ ਇੱਕ ਸਾਲ ਲੱਗ ਜਾਵੇਗਾ। ਇਸ ਲਈ ਜਿ਼ਲ੍ਹਾ ਤੇ ਤਹਿਸੀਲ ਪੱਧਰਾਂ ਦੇ ਸਿਰਫ਼ 65 ਸਰਕਾਰੀ ਹਸਪਤਾਲ ਨਿਸ਼ਚਤ ਕੀਤੇ ਗਏ ਹਨ।


ਪੰਜਾਬ ਦੇ ਸਿਹਤ ਵਿਭਾਗ ਨੇ ਇਸ ਦੀ ਬਾਕਾਇਦਾ ਇੱਕ ਮਿਆਰੀ ਕਾਰਜ-ਵਿਧੀ ਤੈਅ ਕੀਤੀ ਹੈ; ਜਿਸ ਅਨੁਸਾਰ ਹਸਪਤਾਲ ਇੱਕ ਹਫ਼ਤੇ ਦੇ ਚਾਰ ਦਿਨ ਪਿਸ਼ਾਬ ਦੇ ਸੈਂਪਲ ਲੈਣਗੇ। ਸਿਹਤ ਮਾਮਲਿਆਂ ਦੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਦੱਸਿਆ ਕਿ ਪਹਿਲਾਂ ਇਹ ਸੈਂਪਲ ਇੱਕ ਹਫ਼ਤੇ `ਚ ਸਿਰਫ਼ ਦੋ ਦਿਨ ਲੈਣ ਦਾ ਫ਼ੈਸਲਾ ਕੀਤਾ ਗਿਆ ਸੀ। ਪਰ ਤਦ ਇਹ ਪ੍ਰਕਿਰਿਆ ਮੁਕੰਮਲ ਹੋਣ ਵਿੱਚ ਦੋ ਸਾਲ ਲੱਗ ਜਾਣੇ ਸਨ।


ਇਹ ਕਾਰਜ-ਵਿਧੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਭੇਜ ਦਿੱਤੀ ਗਈ ਹੈ, ਜਿੱਥੋਂ ਅਗਲੇਰੀਆਂ ਹਦਾਇਤਾਂ ਜਾਰੀ ਹੋਣਗੀਆਂ।


ਪਿਛਲੇ ਕੁਝ ਮਹੀਨਿਆਂ ਦੌਰਾਨ ਨਸਿ਼ਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਅਚਾਨਕ ਵਧਣ ਲੱਗ ਪਈ ਸੀ, ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਰੇ ਸਰਕਾਰੀ ਮੁਲਾਜ਼ਮਾਂ ਲਈ ਡੋਪ ਟੈਸਟ ਲਾਜ਼ਮੀ ਕਰਨ ਦਾ ਐਲਾਨ ਕਰਨਾ ਪਿਆ।


ਉੱਧਰ ਸ਼੍ਰੋਮਣੀ ਅਕਾਲੀ ਦਲ ਨੇ ਮਹਿਲਾ ਮੁਲਾਜ਼ਮਾਂ ਦੇ ਡੋਪ ਟੈਸਟ ਕਰਨ ਨੂੰ ਅਪਮਾਨਜਨਕ ਦੱਸਿਆ ਹੈ ਪਰ ਮੁੱਖ ਮੰਤਰੀ ਔਰਤਾਂ ਦਾ ਵੀ ਇਹ ਟੈਸਟ ਕਰਨ ਦੇ ਮਾਮਲੇ `ਤੇ ਅੜ ਗਏ ਹਨ ਤੇ ਉਨ੍ਹਾਂ ਨੇ ਇਸ ਲਈ ਕਾਰਜ ਯੋਜਨਾ ਉਲੀਕਣ ਦੇ ਨਿਰਦੇਸ਼ ਮੁੱਖ ਸਕੱਤਰ ਨੂੰ ਦੇ ਦਿੱਤੇ ਹਨ। ਮੁੱਖ ਮੰਤਰੀ ਦੀ ਦਲੀਲ ਹੈ ਕਿ ਡੋਪ ਟੈਸਟ ਤਾਂ ਹਥਿਆਰਬੰਦ ਫ਼ੌਜੀ ਬਲਾਂ ਵਿੱਚ ਵੀ ਹੁੰਦਾ ਹੈ ਤੇ ਉੱਥੇ ਇਹ ਮਰਦ ਤੇ ਔਰਤ ਦੋਵਾਂ ਲਈ ਲਾਜ਼ਮੀ ਹੁੰਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:full one year needs to complete dope test for 4 lakh punjab employees