ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਨਾਲ ਜੰਗ: 31 ਮਾਰਚ ਤੱਕ ਪੰਜਾਬ ਰਹੇਗਾ ਪੂਰੀ ਤਰ੍ਹਾਂ ਲੌਕਡਾਊਨ

ਬਠਿੰਡਾ 'ਚ ਜਨਤਾ–ਕਰਫ਼ਿਊ ਕਾਰਨ ਸੁੰਨੀਆਂ ਪਈਆਂ ਸੜਕਾਂ। ਤਸਵੀਰ: ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31 ਮਾਰਚ ਤੱਕ ਸਮੁੱਚੇ ਸੂਬੇ ’ਚ ਲੌਕਡਾਊਨ/ਸ਼ਟਡਾਊਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਜਿਹੇ ਹੁਕਮ ਕੋਰੋਨਾ ਵਾਇਰਸ ਨਾਲ ਜੰਗ ਲੜਨ ਲਈ ਦਿੱਤੇ ਗਏ ਹਨ। ਇਸ ਦੌਰਾਨ ਸੂਬੇ ’ਚ ਸਾਰੀਆਂ ਗ਼ੈਰ–ਜ਼ਰੂਰੀ ਸੇਵਾਵਾਂ ਤੇ ਕਾਰੋਬਾਰੀ ਅਦਾਰੇ ਬੰਦ ਰਹਿਣਗੀਆਂ/ਰਹਿਣਗੇ। ਕੋਰੋਨਾ ਵਾਇਰਸ ਆਮ ਜਨਤਾ ’ਚ ਨਾ ਫੈਲੇ ਤੇ ਆਮ ਜਨਤਾ ਦੇ ਬਚਾਅ ਲਈ ਅਜਿਹੇ ਹੁਕਮ ਜਾਰੀ ਹੋਏ ਹਨ।

 

 

ਅੱਜ 22 ਮਾਰਚ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਜਨਤਾ–ਕਰਫ਼ਿਊ ਦਾ ਸੱਦਾ ਦਿੱਤਾ ਸੀ। ਅੱਜ ਪੂਰੇ ਦੇਸ਼ ਵਿੱਚ ਸਭ ਕੁਝ ਬੰਦ ਪਿਆ ਹੈ।

 

 

ਪੰਜਾਬ ’ਚ 31 ਮਾਰਚ ਤੱਕ ਲੌਕਡਾਉਨ/ਸ਼ਟਡਾਊਨ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਹੀ ਚੱਲ ਸਕਣਗੀਆਂ। ਸਾਰੇ ਡਿਪਟੀ ਕਮਿਸ਼ਨਰਾਂ ਤੇ ਐੱਸਐੱਸਪੀਜ਼ ਨੂੰ ਇਸ ਸਬੰਧੀ ਵਾਜਬ ਹੁਕਮ ਜਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਜਾਣ।

 

 

ਸਨਿੱਚਰਵਾਰ ਨੂੰ ਸਿਰਫ਼ ਸੱਤ ਜ਼ਿਲ੍ਹਿਆਂ ’ਚ ਬੁੱਧਵਾਰ ਤੱਕ ਲਈ ਸ਼ਟਡਾਊਨ ਕੀਤਾ ਗਿਆ ਸੀ ਪਰ ਅੱਜ ਸਮੁੱਚੇ ਪੰਜਾਬ ਵਿੱਚ 31 ਮਾਰਚ ਤੱਕ ਸਭ ਕੁਝ ਬੰਦ ਰਹੇਗਾ।

 

 

ਇਸ ਦੌਰਾਨ ਪੁਲਿਸ, ਸਿਹਤ, ਬਿਜਲੀ, ਐਮਰਜੈਂਸੀ ਟ੍ਰਾਂਸਪੋਰਟ, ਦੁੱਧ ਦੀ ਸਪਲਾਈ, ਭੋਜਨ ਵਸਤਾਂ, ਦਵਾਈਆਂ ਅਦਿ ਸਮੇਤ ਸਿਰਫ਼ ਹੇਠ ਲਿਖੀਆਂ ਸੇਵਾਵਾਂ ਹੀ ਜਾਰੀ ਰਹਿ ਸਕਣਗੀਆਂ:

 

 • ਤਾਜ਼ਾ ਫਲ ਤੇ ਸਬਜ਼ੀਆਂ
 • ਪੀਣ ਵਾਲੇ ਪਾਣੀ ਦੀ ਸਪਲਾਈ
 • ਜਾਨਵਰਾਂ ਦੇ ਚਾਰੇ ਦੀ ਸਪਲਾਈ
 • ਪ੍ਰੋਸੈਸਡ ਭੋਜਨ ਤਿਆਰ ਕਰਨ ਵਾਲੀਆਂ ਸਾਰੀਆਂ ਫ਼ੂਡ ਪ੍ਰੋਸੈਸਿੰਗ ਇਕਾਈਆਂ
 • ਪੈਟਰੋਲ, ਡੀਜ਼ਲ, ਸੀਐੱਨਜੀ ਪੰਪ/ਸਟੇਸ਼ਨ (ਸਿਰਫ਼ ਨਾਮਜ਼ਦ/ਮਨੋਨੀਤ ਪੰਪ/ਸਟੇਸ਼ਨ ਉੱਤੇ)
 • ਝੋਨੇ ਦੀ ਛੜਾਈ ਕਰਨ ਵਾਲੇ ਰਾਈਸ ਸ਼ੈਲਰ
 • ਦੁੱਧ ਪਲਾਂਟ, ਡੇਅਰੀ ਯੂਨਿਟਸ, ਪਸ਼ੂ–ਖੁਰਾਕ ਤੇ ਚਾਰਾ ਤਿਆਰ ਕਰਨ ਵਾਲੀਆਂ ਇਕਾਈਆਂ
 • ਐੱਲਪੀਜੀ ਦੀ ਸਪਲਾਈ (ਘਰੇਲੂ ਤੇ ਵਪਾਰਕ)
 • ਦਵਾਈਆਂ, ਹੋਰ ਫ਼ਾਰਮਾਸਿਉਟਕਲਜ਼, ਕੈਮਿਸਟਾਂ ਦੀਆਂ ਦੁਕਾਨਾਂ
 • ਸਿਹਤ ਸੇਵਾਵਾਂ
 • ਮੈਡੀਕਲ ਤੇ ਸਿਹਤ ਉਪਕਰਣ ਤਿਆਰ ਕਰਨ ਵਾਲੀਆਂ ਇਕਾਈਆਂ
 • ਟੈਲੀਕਾਮ ਆਪਰੇਟਰਜ਼ ਤੇ ਏਜੰਸੀਆਂ ਅਤੇ ਉਨ੍ਹਾਂ ਏਜੰਸੀਆਂ ਵੱਲੋਂ ਨਿਯੁਕਤ ਦੂਰਸੰਚਾਰ ਸੇਵਾਵਾਂ ਜਾਰੀ ਰੱਖਣ ਲਈ ਮਕੈਨਿਕ ਜਾਂ ਇੰਜੀਨੀਅਰ
 • ਬੀਮਾ ਕੰਪਨੀਆਂ
 • ਬੈਂਕ ਤੇ ਏਟੀਐੱਮ
 • ਡਾਕਘਰ
 • ਗੁਦਾਮਾਂ ’ਚੋਂ ਚੌਲ਼ਾਂ ਤੇ ਕਣਕ ਦੀ ਲੁਹਾਈ ਤੇ ਲਦਵਾਈ
 • ਹੋਰ ਭੋਜਨ ਵਸਤਾਂ ਦੀ ਸਪਲਾਈ/ਉਤਪਾਦਨ
 • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
 • Web Title:Full Shutdown till 31st March in Punjab due to Corona