ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਹਨ ਪੰਜਾਬ ਦੇ 13 ਸਭ ਤੋਂ ਖ਼ਤਰਨਾਕ ਗੁੰਡੇ, 7 ਮਾਰੇ ਗਏ 2 ਫਰਾਰ

 14 ਸਭ ਤੋਂ ਖ਼ਤਰਨਾਕ ਗੁੰਡਿਆਂ ਨੂੰ ਨੱਥ
14 ਸਭ ਤੋਂ ਖ਼ਤਰਨਾਕ ਗੁੰਡਿਆਂ ਨੂੰ ਨੱਥ

ਸੋਮਵਾਰ ਨੂੰ ਚੰਡੀਗੜ ਵਿੱਚ ਦਿਲਪ੍ਰੀਤ ਸਿੰਘ ਢਾਹਾਂ ਦੀ ਗ੍ਰਿਫਤਾਰੀ ਦੇ ਨਾਲ ਹੀ ਪੰਜਾਬ ਪੁਲਿਸ ਨੇ ਪਿਛਲੇ ਡੇਢ ਵਰ੍ਹੇ 'ਚ ਪੰਜਾਬ ਦੇ 14 ਸਭ ਤੋਂ ਖ਼ਤਰਨਾਕ ਗੁੰਡਿਆਂ ਨੂੰ ਨੱਥ ਪਾ ਲਈ ਹੈ।

ਇਨ੍ਹਾਂ ਵਿੱਚੋਂ ਸੱਤ ਮਾਰੇ ਗਏ ਹਨ, 7 ਹੀ ਪੁਲਿਸ ਦੇ ਹੱਥੇ ਚੜ੍ਹੇ ਅਤੇ ਹੁਣ ਸਲਾਖਾਂ ਪਿੱਛੇ ਹਨ। ਵੇਖੋ ਹਿੰਦੁਸਤਾਨ ਟਾਈਮਜ਼ ਪੰਜਾਬੀ ਦਾ ਇਹ ਗੈਂਗਸਟਰ ਗ੍ਰਾਫ। 

ਮਾਰਿਆ ਗਿਆ
ਮਾਰਿਆ ਗਿਆ

ਨਵੰਬਰ 2016 ਨੂੰ ਨਾਭਾ ਵਰਗੀ ਉੱਚ-ਸੁਰੱਖਿਆ ਜੇਲ੍ਹ ਨੂੰ ਤੋੜ ਕੇ ਭੱਜਣ ਵਾਲ ਵਿੱਕੀ ਗੋਂਡਰ ਜਨਵਰੀ 26 ਨੂੰ ਰਾਜਸਥਾਨ ਦੇ ਗੰਗਾਨਗਰ ਜਿਲ੍ਹੇ  'ਚ ਪੈਂਦੇ ਪੱਕੀ ਕਲਾਂ ਪਿੰਡ 'ਚ ਇੱਕ ਮੁਠਭੇੜ ਦੌਰਾਨ ਮਾਰਿਆ ਗਿਆ। ਪੁਲਿਸ ਦੀਆਂ 5 ਟੀਮਾਂ ਅਤੇ 35 ਅਫਸਰਾਂ ਨੇ ਮਿਲਕੇ ਵਿੱਕੀ ਗੋਂਡਰ ਨੂੰ ਮੌਤ ਦੇ ਘਾਟ ਉਤਾਰਿਆ ਸੀ।

ਪ੍ਰੇਮਾ ਲਾਹੌਰਿਆ 
ਪ੍ਰੇਮਾ ਲਾਹੌਰਿਆ 

ਵਿੱਕੀ ਗੌਡਰ ਨਾਲ ਹੀ ਪ੍ਰੇਮਾ ਲਾਹੌਰਿਆ ਵੀ ਮਾਰਿਆ ਗਿਆ ਸੀ। ਦੇਵਾਂ ਨੇ ਮਿਲ ਕੇ ਫਗਵਾੜਾ ਦੇ ਨੇੜੇ 2015 'ਚ ਗੁੰਡੇ ਸੁੱਖਾ ਕਾਹਲੋਂ ਨੂੰ ਮਾਰਿਆ ਸੀ। ਜਦੋਂ ਕਾਹਲੋਂ ਨੂੰ ਪੁਲਿਸ ਜੇਲ੍ਹ ਲਿਜਾ ਰਹੀ ਸੀ।

ਗੁਰਪ੍ਰੀਤ ਸਿੰਘ ਸੇਖੋਂ
ਗੁਰਪ੍ਰੀਤ ਸਿੰਘ ਸੇਖੋਂ

ਨਾਭਾ ਜੇਲ੍ਹਬ੍ਰੇਕ ਦਾ ਗੁਰਪ੍ਰੀਤ ਸਿੰਘ ਸੇਖੋਂ ਹੀ ਮਾਸਟਰਮਾਈਂਡ ਸੀ। ਸੇਖੋਂ ਨੂੰ ਮੋਗਾ ਦੇ ਪਿੰਡ ਢੁੱਢੀਕੇ ਤੋਂ 12 ਫਰਵਰੀ 2017 ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਿਸ 'ਤੇ ਕੁੱਲ 7 ਕੇਸ ਦਰਜ ਹਨ। 

ਤੀਰਥ ਸਿੰਘ ਢਿੱਲਵਾਂ
ਤੀਰਥ ਸਿੰਘ ਢਿੱਲਵਾਂ

ਪਿਛਲੇ ਸਾਲ ਖੰਨਾ 'ਚ ਗ੍ਰਿਫਤਾਰ ਕੀਤੇ ਗਏ ਤੀਰਥ ਸਿਂਘ ਢਿੱਲਵਾਂ ਦੇ ਸਿਰ ਉੱਤੇ 10 ਹੱਤਿਆਵਾਂ ਅਤੇ ਹਾਈਵੇ ਲੁੱਟ ਦੇ ਮਾਮਲੇ ਦਰਜ ਹਨ। 

-ਦਿਲਪ੍ਰੀਤ ਸਿੰਘ ਢਾਹਾਂ
-ਦਿਲਪ੍ਰੀਤ ਸਿੰਘ ਢਾਹਾਂ

ਦਿਲਪ੍ਰੀਤ ਸਿੰਘ ਢਾਹਾਂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ। ਢਾਹਾਂ ਜਿਲ੍ਹਾਂ ਰੂਪਨਗਰ ਦੇ ਨੂਰਪਪੁਰ ਬੇਦੀ ਦਾ ਰਹਿਣ ਵਾਲਾ ਹੈ। ਪੰਜਾਬੀ ਕਲਾਕਾਰ ਪਰਮੀਸ ਵਰਮਾ ਤੇ ਹਮਲਾ ਕਰਨ ਤੋਂ ਬਾਅਦ ਦਿਲਪ੍ਰੀਤ ਸਿੰਗ ਚਰਚਾ 'ਚ ਆਇਆ ਸੀ।  ਇਸ ਤੋਂ ਇਲਾਵਾ ਨਸ਼ਾ ਤਸਕਰੀ, ਇੱਕ ਸਰਪੰਚ ਦੇ ਕਤਲ ਆਦਿ ਮਾਮਲਿਆਂ ਵਿੱਚ ਵੀ ਉਹ ਲੋੜੀਦਾਂ ਸੀ। 

ਕੁਲਪ੍ਰੀਤ ਸਿੰਘ ਨੀਤਾ ਦਿਓਲ
ਕੁਲਪ੍ਰੀਤ ਸਿੰਘ ਨੀਤਾ ਦਿਓਲ

ਨਾਭਾ ਜੇਲ੍ਗ ਤੋਂ ਭੱਜਣ ਵਾਲਾ ਕੁਲਪ੍ਰੀਤ ਨੂੰ ਪੰਜਾਬ ਅਤੇ ਮੱਧ-ਪ੍ਰਦੇਸ਼ ਪੁਲਿਸ ਨੇ ਮਿਲ ਕੇ ਇੱਕ ਆਪਰੇਸ਼ਨ ਦੌਰਾਨ ਫੜ੍ਹਿਆ ਸੀ। ਉਹ ਐੱਮਪੀ ਦੇ ਇਂਦੋਰ ਤੋਂ 17 ਜੁਲਾਈ 2017 ਨੂੰ ਕਾਬੂ ਵਿੱਚ ਆਇਆ। ਇਹ ਗੁੰਡਾ ਛੇ ਮਾਮਲਿਆਂ ਵਿੱਚ ਲੋੜੀਦਾ ਸੀ।  

ਰਵੀਚਰਨ ਸਿੰਘ ਓਰਫ ਰਵੀ ਦਿਓਲ
ਰਵੀਚਰਨ ਸਿੰਘ ਓਰਫ ਰਵੀ ਦਿਓਲ

ਪਹਿਲਾ ਬਾੱਕਸਰ ਤੇ ਫਿਰ ਸਿੰਗਰ ਉਸਤੋਂ ਬਾਅਦ ਜੁਰਮ ਦੀ ਦੁਨੀਆ 'ਚ ਆਏ ਰਵੀ ਦਿਓਲ ਨੇ ਜਨਵਰੀ 30 ਨੂੰ ਸੰਗਰੂਰ ਪੁਲਿਸ ਕੋਲ ਸਰੰਡਰ ਕਰ ਦਿੱਤਾ ਸੀ।

ਗੁਰਬਖਸ਼ ਸੇਵੇਵਾਲਾ
ਗੁਰਬਖਸ਼ ਸੇਵੇਵਾਲਾ

ਦਵਿੰਦਰ ਬੰਬੀਹਾ ਗੈਂਗ ਦਾ ਮੈਂਬਰ ਸੇਵੇਵਾਲਾ ਨੂੰ ਪੰਜਾਬ ਪੁਲਿਸ ਨੇ ਮਈ 2017 ਨੂੰ ਬਠਿੰਡਾ ਵਿਖੇ ਇੱਕ ਮੁਠਭੇੜ ਦੌਰਾਨ ਫੜ੍ਹਿਆ ਸੀ।  ਇਸ ਉੱਤੇ ਹੱਤਿਆ, ਲੁੱਟ ਸਹਿਤ ਕੁੱਲ 13 ਮਾਮਲੇ ਦਰਜ ਹਨ।

ਮਨਪ੍ਰੀਤ ਮੰਨਾ ਅਤੇ ਪ੍ਰਭਦੀਪ ਸਿੰਘ
ਮਨਪ੍ਰੀਤ ਮੰਨਾ ਅਤੇ ਪ੍ਰਭਦੀਪ ਸਿੰਘ

 ਇਹ ਦੋਵੇਂ ਬਠਿੰਡਾ ਦੇ ਪਿੰਡ ਗੁਲਾਬਗੜ੍ਹ  ਵਿਖੇ ਦਸੰਬਰ 17,2017 ਨੂੰ ਇੱਕ ਮੁਠਭੇੜ ਦੌਰਾਨ ਮਾਰੇ ਗਏ ਸਨ। ਜਦੋਂ ਇਹ ਇੱਕ SUV ਨੂੰ ਖੋਹ ਕੇ ਭੱਜਣ ਦੀ ਕੋਸ਼ਿਸ ਕਰ ਰਹੇ ਸਨ। ਇਨ੍ਹਾਂ 'ਤੇ ਲੁੱਟ, ਹੱਤਿਆ ਅਤੇ ਡਕੈਤੀ ਦੇ ਮਾਮਲੇ ਦਰਜ ਸਨ।

 ਬੰਟੀ ਢਿੱਲੋ, ਜੰਪੀ ਡਾੱਨ, ਨਿਸ਼ਾਨ ਸਿੰਘ
ਬੰਟੀ ਢਿੱਲੋ, ਜੰਪੀ ਡਾੱਨ, ਨਿਸ਼ਾਨ ਸਿੰਘ

ਪਿਛਲੇ ਸਾਲ ਜੂਨ 13 ਨੂੰ ਜਦੋਂ ਪੰਜਾਬ ਪੁਲਿਸ ਨੇ ਹਰਿਆਣਾ ਦੇ ਡੱਬਵਾਲੀ 'ਚ ਇਨ੍ਹਾਂ ਨੂੰ ਘੇਰਾ ਪਾ ਲਿਆ ਤਾਂ ਤਿੰਨਾਂ ਨੇ ਆਤਮ-ਹੱਤਿਆ ਕਰ ਲਈ। ਇਹ ਕੁੱਲ਼ 20 ਮਾਮਲਿਆਂ ਵਿੱਚ ਲੋੜੀਦੇ ਸਨ।

ਸਰਾਜ ਮਿੰਟੋ 
ਸਰਾਜ ਮਿੰਟੋ 

ਸਰਾਜ  ਨੇ ਪਿਛਲੇ ਸਾਲ ਅਕਤੂਬਰ ਚ ਅੰਮ੍ਰਿਤਸਰ ਵਿਖੇ ਇੱਕ ਸ਼ਿਵਸੇਨਾ ਲੀਡਰ ਨੂੰ ਗੋਲੀ ਮਾਰੀ ਸੀ। ਉਸਨੂੰ ਮਾਰਚ 6 ਨੂੰ ਜਲੰਧਰ 'ਚ ਗ੍ਰਿਫਤਾਰ ਕੀਤਾ ਗਿਆ। 

ਜੈਪਾਲ
ਜੈਪਾਲ

ਫਿਰੋਜ਼ਪੁਰ ਦੇ ਸਾਬਕਾ ਪੁਲਿਸ ਅਫਸਰ ਦਾ ਪੁੱਤਰ ਜੋ ਕਿ ਸਭ ਤੋਂ ਤਾਕਤਵਰ ਗੁੰਡਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਅਜੇ ਵੀ ਫਰਾਰ ਹੈ।  ਜੈਪਾਲ ਤੇ ਗੁੰਡੇ ਜਸਵਿੰਦਰ ਰੌਕੀ ਦੀ ਹੱਤਿਆ ਦਾ ਵੀ ਦੋਸ਼ ਹੈ। ਉਦੋਂ ਤੋਂ ਹੀ ਜੈਪਾਲ ਨਹੀਂ ਲੱਭਿਆ।

ਜਸਪ੍ਰੀਤ ਸਿੰਘ ਗੋਪੀ
ਜਸਪ੍ਰੀਤ ਸਿੰਘ ਗੋਪੀ

ਅੰਮ੍ਰਿਤਸਰ ਜਿਲ੍ਹੇ ਦਾ ਗੋਪੀ 10 ਤੋਂ ਵੱਧ ਮਾਮਲਿਆਂ ਵਿੱਚ ਲੋੜੀਦਾ ਹੈ।  ਇਹ ਗੁੰਡੇ ਸੁਰਜੀਤ ਸਿੰਘ ਨਾਲ ਮਿਲ ਕੇ ਵਾਰਦਾਤਾਂ ਕਰਦਾ ਹੈ ਜੋ ਵੀ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:full story of 13 most dangerous gangsters of the punjab