ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਲਾਪੁਰ ਦੀ ਗਗਨਦੀਪ ਕੌਰ ਆਪਣੀ ਕਿਡਨੀ ਦੇ ਕੇ ਬਚਾਏਗੀ ਆਪਣੇ ਪਿਤਾ ਦੀ ਜਾਨ

ਕੌਲਾਪੁਰ ਦੀ ਗਗਨਦੀਪ ਕੌਰ ਆਪਣੀ ਕਿਡਨੀ ਦੇ ਕੇ ਬਚਾਏਗੀ ਆਪਣੇ ਪਿਤਾ ਦੀ ਜਾਨ

ਅਜੋਕੇ ਪਦਾਰਥਵਾਦੀ ਯੁਗ ਵਿਚ ਭਾਵੇਂ ਕਈ ਮਾਂ-ਬਾਪ ਲੜਕੀਆਂ ਨੂੰ ਆਪਣੇ ਤੇ ਬੋਝ ਸਮਝਦੇ ਹਨ ਅਤੇ ਧੀਆਂ ਨੂੰ ਪੁਤਾਂ ਵਰਗਾ ਪਿਆਰ ਨਹੀ ਦਿੰਦੇ। ਪਰ ਕੁਝ ਧੀਆਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਆਪਣੇ ਬਾਬਲ (ਪਿਤਾ) ਦੀ ਜਾਨ ਬਚਾਉਣ ਲਈ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹੋ ਜਾਂਦੀਆਂ ਹਨ। ਅਜਿਹੀ ਹੀ ਇਕ ਮਾਂ-ਬਾਪ ਲਈ ਫਖਰ ਕਰਨ ਵਾਲੀ ਧੀ ਹੈ ਗਗਨਦੀਪ ਕੌਰ।

 

 

ਨੂਰਪੁਰ ਬੇਦੀ ਇਲਾਕੇ ਦੇ ਪਿੰਡ ਕੋਲਾਪੁਰ ਦੀ ਇਹ ਬਹਾਦਰ ਤੇ ਹਿੰਮਤੀ ਲੜਕੀ ਨੇ ਜ਼ਿੰਦਗੀ ਤੇ ਮੌਤ ਨਾਲ ਜੰਗ ਲੜ ਰਹੇ ਆਪਣੇ ਪਿਤਾ ਬਲਜੀਤ ਸਿੰਘ ਲਈ ਵਡੀ ਕੁਰਬਾਨੀ ਦੇਣ ਦਾ ਫੈਸਲਾ ਕੀਤਾ ਹੈ। ਗਗਨਦੀਪ ਕੌਰ (21) ਦੇ ਪਿਤਾ ਡਰਾਇਵਰ ਦਾ ਕੰਮ ਕਰਦੇ ਸਨ। ਉਸ ਦੀਆਂ ਦੋਨੋਂ ਕਿਡਨੀਆਂ ਖਰਾਬ ਹੋ ਚੁਕੀਆਂ ਹਨ।

 

 

ਬੀਤੇ ਕਈ ਮਹੀਨਿਆਂ ਤੋਂ ਉਹ ਮੌਤ ਨਾਲ ਜੰਗ ਲੜ ਰਿਹਾ ਹੈ। ਬਲਜੀਤ ਸਿੰਘ ਦੀ ਜਾਨ ਬਚਾਉਣ ਲਈ ਜਦੋਂ ਹੋਰ ਕੋਈ ਅਗੇ ਨਾ ਆਇਆ ਤਾਂ ਉਸ ਦੀ ਛੋਟੀ ਧੀ ਗਗਨਦੀਪ ਕੌਰ ਨੇ ਹਿੰਮਤ ਦਿਖਾਈ ਤੇ ਆਪਣੇ ਪਿਤਾ ਦੀ ਜਾਨ ਬਚਾਉਣ ਲਈ ਆਪਣੀ ਕਿਡਨੀ ਦੇਣ ਲਈ ਤਿਆਰੀ ਕਰ ਲਈ। ਦੋ ਭੈਣਾਂ ਅਤੇ ਇਕ ਭਰਾ ਦੀ ਇਸ ਭੈਣ ਨੇ ਆਪਣਾ ਭਵਿਖ ਆਪਣੇ ਪਿਤਾ ਲਈ ਕੁਰਬਾਨ ਕਰਨ ਦਾ ਫੈਸਲਾ ਕੀਤਾ ਹੈ।

 

 

ਕੁਲਵਿੰਦਰ ਜੀਤ ਸਿੰਘ ਦੀ ਰਿਪੋਰਟ ਮੁਤਾਬਕ ਗਗਨਦੀਪ ਕੌਰ ਅੱਜ 25 ਜਨਵਰੀ ਦਿਨ ਸ਼ਨੀਵਾਰ ਨੂੰ ਮੁਹਾਲੀ ਦੇ ਇਕ ਨਿਜੀ ਹਸਪਤਾਲ ਵਿਚ ਆਪਣੀ ਕਿਡਨੀ ਪਿਤਾ ਨੂੰ ਦੇਵੇਗੀ।

 

 

ਗਗਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਜੀ.ਐਮ.ਐਨ ਦਾ ਕੋਰਸ ਕਰਕੇ ਪਟਿਆਲਾ ਵਿਖੇ ਨਿਜੀ ਹਸਪਤਾਲ ਵਿਚ ਨੌਕਰੀ ਪ੍ਰਾਪਤ ਕੀਤੀ ਹੈ। ਉਸ ਨੇ ਦਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀ ਹੈ। ਕਿਡਨੀ ਟਰਾਂਸਪਲਾਂਟ ਕਰਵਾਉੇਣ ਲਈ ਉਹਨਾਂ ਦਾ 6-7 ਲਖ ਰੁਪਏ ਖਰਚ ਆਉਣਾ ਹੈ। ਉਸ ਨੇ ਦਸਿਆ ਕਿ ਇੰਨਾ ਖਰਚ ਉਠਾੳੇਣਾ ਪਰਿਵਾਰ ਲਈ ਅਸੰਭਵ ਹੈ।

 

 

ਘਰ ਵਿਚ ਹੋਰ ਕਮਾਉਣ ਵਾਲਾ ਕੋਈ ਨਹੀ ਹੈ। ਉਸ ਨੇ ਦਸਿਆ ਕਿ ਉਸ ਦੀ ਮਾਤਾ ਵੀ ਦਮੇ ਦੀ ਮਰੀਜ਼ ਹੈ। ਉਸ ਨੇ ਸਮਾਜ ਸੇਵੀ ਲੋਕਾਂ ਨੂੰ ਗੁਹਾਰ ਲਈ ਕਿ ਉਹ ਉਹਨਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਉਣ।

 

 

ਗਗਨਦੀਪ ਕੌਰ ਦੀ ਕਿਡਨੀ ਟਰਾਂਸਪਲਾਂਟ ਕਰਵਾਉੇਣ ਲਈ ਸਾਰੇ ਮੈਡੀਕਲ ਟੈਸਟ ਕੀਤੇ ਜਾ ਚੁਕੇ ਹਨ। ਡਾਕਟਰਾਂ ਨੇ ਇਸ ਨੂੰ ਇਹ ਵੀ ਦਸਿਆ ਕਿ ਹੈ ਕਿ ਉਸ ਵਲੋਂ ਕਿਡਨੀ ਦੇਣ ਉਪਰੰਤ ਉਹ ਕਦੀ ਵੀ ਭਵਿਖ ਵਿਚ ਮਾਂ ਨਹੀ ਬਣ ਸਕੇਗੀ।

 

 

ਆਪਣਾ ਭਵਿਖ ਦਾਅ ‘ਤੇ ਲਗਾ ਕੇ ਪਿਤਾ ਲਈ ਕਿਡਨੀ ਦਾਨ ਦੇਣ ਵਾਲੀ ਗਗਨਦੀਪ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਹ ਆਪਣੇ ਪਿਤਾ ਲਈ ਲੜਕਾ ਬਣ ਕੇ ਅਗੇ ਆਈ ਹੈ। ਪਿੰਡ ਵਾਸੀ ਅਤੇ ਇਲਾਕੇ ਦੇ ਲੋਕ ਗਗਨਦੀਪ ਦੀ ਇਸ ਦਲੇਰੀ ਤੇ ਪਿਤਾ ਪ੍ਰਤੀ ਦਿਖਾਈ ਸ਼ਰਧਾ ਲਈ ਹੈਰਾਨ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gagandeep Kaur of Kaulapur will save her father by donating her kidney