ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੂਆ ਘੁਟਾਲਾ: ਚੰਡੀਗੜ੍ਹ ਦੇ ਸਿ਼ਵਾਲਿਕਵਿਊ ਹੋਟਲ `ਚ ਹੋਰ ਕਈ ਖ਼ਾਮੀਆਂ ਉਜਾਗਰ

ਜੂਆ ਘੁਟਾਲਾ: ਚੰਡੀਗੜ੍ਹ ਦੇ ਸਿ਼ਵਾਲਿਕਵਿਊ ਹੋਟਲ `ਚ ਹੋਰ ਕਈ ਖ਼ਾਮੀਆਂ ਉਜਾਗਰ

ਚੰਡੀਗੜ੍ਹ ਪੁਲਿਸ ਵੱਲੋਂ ਸੈਕਟਰ-17 ਸਥਿਤ ਹੋਟਲ ਸਿ਼ਵਾਲਿਕਵਿਊ `ਚ ਚੱਲਣ ਵਾਲੇ ਇੱਕ ਉੱਚ-ਪੱਧਰੀ ਜੂਏਬਾਜ਼ੀ ਦੇ ਅੱਡੇ ਦਾ ਪਰਦਾਫ਼ਾਸ਼ ਕੀਤੇ ਜਾਣ ਦੇ ਦੋ ਦਿਨਾਂ ਬਾਅਦ ਹਾਲੇ ਇਸ ਸਾਰੇ ਮਾਮਲੇ ਨਾਲ ਜੁੜੀਆਂ ਬਹੁਤ ਸਾਰੀਆਂ ਹੋਰ ਗੱਲਾਂ ਵੀ ਸਾਹਮਣੇ ਆਉਣ ਲੱਗ ਪਈਆਂ ਹਨ। ‘ਹਿੰਦੁਸਤਾਨ ਟਾਈਮਜ਼` ਨੇ ਜਦੋਂ ਇਸ ਚਾਰ-ਸਿਤਾਰਾ ਹੋਟਲ ਦੇ ਕਈ ਮੁਲਾਜ਼ਮਾਂ ਅਤੇ ਕਈ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਤਾਂ ਹੋਰ ਵੀ ਬਹੁਤ ਸਾਰੀਆਂ ਖ਼ਾਮੀਆਂ ਦਾ ਪਤਾ ਲੱਗਾ। ਇਹ ਹੋਟਲ ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਕਾਰਪੋਰੇਸ਼ਨ (ਸਿਟਕੋ) ਵੱਲੋਂ ਚਲਾਇਆ ਜਾਂਦਾ ਹੈ।


ਸਿਟਕੋ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਪੰਕਜ ਖੰਨਾ ਦੱਸਿਆ ਕਿ 27 ਵਿਅਕਤੀਆਂ ਦਾ ਜੂਆ ਖੇਡਦੇ ਫੜੇ ਜਾਣਾ ਆਪਣੇ-ਆਪ `ਚ ਹੀ ਵੱਡਾ ਘੁਟਾਲਾ ਹੈ। ਚੰਡੀਗੜ੍ਹ ਪੁਲਿਸ ਨੇ ‘ਸਿਟਕੋ` ਨੂੰ ਵੀ ਕਈ ਤਰ੍ਹਾਂ ਦੀਆਂ ਖ਼ਾਮੀਆਂ ਬਾਰੇ ਜਾਣੂ ਕਰਵਾਇਆ ਹੈ।


ਜੂਆ ਘੁਟਾਲਾ ਇਸ ਹੋਟਲ ਦੀ ਚੌਥੀ ਮੰਜਿ਼ਲ ਦੇ ਕਮਰਾ ਨੰਬਰ 401 `ਚ ਕਥਿਤ ਤੌਰ `ਤੇ ਪੰਜ ਦਿਨ ਲਗਾਤਾਰ ਜਾਰੀ ਰਿਹਾ ਸੀ। ਜਿਹੜੇ 27 ਜਣੇ ਉੱਥੋਂ ਫੜੇ ਗਏ ਹਨ; ਉਹ ਰਾਜਪੁਰਾ, ਜ਼ੀਰਕਪੁਰ ਤੇ ਪੰਜਾਬ ਦੇ ਹੋਰਨਾਂ ਹਿੱਸਿਆਂ ਦੇ ਕਾਰੋਬਾਰੀ ਸਨ। ਪੁਲਿਸ ਨੇ ਉਸ ਕਮਰੇ `ਚੋਂ 16.4 ਲੱਖ ਰੁਪਏ ਬਰਾਮਦ ਕੀਤੇ ਹਨ।


ਗ੍ਰਹਿ-ਵਿਵਸਥਾ (ਹਾਊਸ-ਕੀਪਿੰਗ), ਫ਼ਰੰਟ ਆਫਿ਼ਸ, ਭੋਜਨ ਤੇ ਸ਼ੀਤਲ ਪੇਅ ਅਤੇ ਸੁਰੱਖਿਆ ਕਈ ਵੱਖੋ-ਵੱਖਰੇ ਵਿਭਾਗ ਇਸ ਸਿ਼ਵਾਲਿਕਵਿਊ ਹੋਟਲ `ਚ ਹਨ - ਕੀ ਕਿਸੇ ਨੂੰ ਵੀ ਉੱਥੇ ਸੱਚਮੁਚ ਇਹ ਪਤਾ ਨਹੀਂ ਲੱਗਾ ਸੀ ਕਿ ਉਹ 27 ਜਣੇ ਉਸ ਇੱਕ ਕਮਰੇ `ਚ ਕੀ ਕਰ ਰਹੇ ਸਨ।


ਉਂਝ ਸਿਟਕੋ ਦੇ ਚੀਫ਼ ਜਨਰਲ ਮੈਨੇਜਰ ਉਮਾ ਸ਼ੰਕਰ ਗੁਪਤਾ ਨੇ ਇਹ ਦਾਅਵਾ ਕੀਤਾ ਹੈ ਕਿ ਹੋਟਲ ਸਟਾਫ਼ ਇਹੋ ਆਖਦਾ ਹੈ ਕਿ ਉਹ ਸਾਰੇ ਵਿਅਕਤੀ ਕਦੇ ਇਕੱਠੇ ਇੱਕ ਸਮੂਹ `ਚ ਨਹੀਂ, ਸਗੋਂ ਅਲੱਗ-ਅਲੱਗ ਕਮਰੇ ਅੰਦਰ ਜਾਂਦੇ ਸਨ।


ਜਦੋਂ ਕਿਸੇ ਹੋਟਲ `ਚ ਕੋਈ ਕਮਰਾ ਬੁੱਕ ਹੁੰਦਾ ਹੈ, ਤਾਂ ਉਸ ਦੇ ਫ਼ਰੰਟ ਆਫਿ਼ਸ ਦੇ ਨਾਲ-ਨਾਲ ਗ੍ਰਹਿ-ਵਿਵਸਥਾ ਵਿਭਾਗ ਨੂੰ ਇਹ ਪਤਾ ਹੁੰਦਾ ਹੈ ਕਿ ਕਿਸ ਕਮਰੇ `ਚ ਕਿੰਨੇ ਵਿਅਕਤੀ ਰਹਿ ਰਹੇ ਹਨ। ਪਰ ਇਸ ਕਮਰਾ ਨੰਬਰ 401 `ਚ ਕੀ ਹੋ ਰਿਹਾ ਸੀ ਤੇ ਉੱਥੇ ਕਿੰਨੇ ਵਿਅਕਤੀ ਆ ਤੇ ਜਾ ਰਹੇ ਸਨ; ਇਹ ਕਿਸੇ ਨੂੰ ਕਿਵੇਂ ਪਤਾ ਨਹੀਂ ਲੱਗਾ।


ਫਿਰ ਹਰ ਰੋਜ਼ ਪਾਣੀ ਦੇਣ, ਬਿਸਤਰਿਆਂ ਦੇ ਕੱਪੜੇ ਆਦਿ ਬਦਲਣ ਅਤੇ ਪਖਾਨੇ ਤੇ ਬਾਥਰੂਮ ਦੀ ਸਫ਼ਾਈ ਕਰਨ ਅਤੇ ਉੱਥੇ ਸਾਬਣ ਆਦਿ ਰੱਖਣ ਲਈ ਵੀ ਜ਼ਰੂਰ ਕੋਈ ਨਾ ਕੋਈ ਮੁਲਾਜ਼ਮ ਕਮਰੇ `ਚ ਆਉਂਦਾ-ਜਾਂਦਾ ਰਹਿੰਦਾ ਹੈ। ਕਿਸੇ ਨੂੰ ਵੀ ਕਮਰੇ ਅੰਦਰਲੀ ਗਤੀਵਿਧੀ ਬਾਰੇ ਕੋਈ ਜਾਣਕਾਰੀ ਕਿਵੇਂ ਨਹੀਂ ਮਿਲੀ।


ਇਸ ਹੋਟਲ `ਚ ਬਾਹਰੋਂ ਕੋਈ ਖਾਣ-ਪੀਣ ਦੀ ਵਸਤੂ ਅੰਦਰ ਲਿਜਾ ਨਹੀਂ ਸਕਦਾ; ਤਦ 27 ਜਣੇ ਪੰਜ ਦਿਨ ਬਿਨਾ ਭੋਜਨ-ਪਾਣੀ ਦੇ ਕਿਵੇਂ ਰਹਿੰਦੇ ਰਹੇ। ਇਸ ਤੋਂ ਇਲਾਵਾ ਅੰਦਰੂਨੀ ਸੁਰੱਖਿਆ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀਆਂ ਨੂੰ ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਇਹ ਪਤਾ ਨਾ ਲੱਗ ਸਕਿਆ ਕਿ ਆਖ਼ਰ 27 ਜਣੇ ਇੱਕੋ ਕਮਰੇ `ਚ ਕਿਉਂ ਘੁਸੀ ਜਾ ਰਹੇ ਹਨ?


ਇਨ੍ਹਾਂ ਸਾਰੇ ਸੁਆਲਾਂ ਦੇ ਜੁਆਬ ਆਉਣੇ ਹਾਲੇ ਬਾਕੀ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gambling in Shivalikview Hotel many more lapses came to fore