ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੀਦਕੋਟ `ਚ ਫੜਿਆ ਕਾਰ ਚੋਰਾਂ ਦਾ ਗਿਰੋਹ

ਫ਼ਰੀਦਕੋਟ `ਚ ਫੜਿਆ ਕਾਰ ਚੋਰਾਂ ਦਾ ਗਿਰੋਹ

ਪੁਲਿਸ ਨੇ ਸਨਿੱਚਰਵਾਰ ਨੂੰ ਫ਼ਰੀਦਕੋਟ `ਚ ਕਾਰ ਚੋਰਾਂ ਦੇ ਇੱਕ ਗਿਰੋਹ ਦੇ ਪੰਜ ਕਥਿਤ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ `ਚੋਂ ਚੋਰੀ ਦੀਆਂ ਦੋ ਕਾਰਾਂ ਤੇ ਇੱਕ ਦੇਸੀ ਹਥਿਆਰ ਬਰਾਮਦ ਹੋਏ ਹਨ। 


ਮੁਲਜ਼ਮਾਂ ਦੀ ਸ਼ਨਾਖ਼ਤ ਲਵਪ੍ਰੀਤ ਸਿੰਘ, ਵਿਸ਼ਾਲ ਸੋਹੀ, ਅਵਤਾਰ ਸਿੰਘ, ਸਿ਼ਵ ਧਾਲੀਵਾਲ ਤੇ ਰੌਸ਼ਨ ਵਜੋਂ ਹੋਈ ਹੈ। ਇਹ ਸਾਰੇ ਫਿ਼ਰੋਜ਼ਪੁਰ ਜਿ਼ਲ੍ਹੇ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੀ ਉਮਰ 18 ਤੋਂ 23 ਸਾਲਾਂ ਦੇ ਵਿਚਕਾਰ ਹੈ।


ਫ਼ਰੀਦਕੋਟ ਦੇ ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮਾਂ ਨੇ 13 ਤੇ 14 ਦਸੰਬਰ ਦੀ ਰਾਤ ਨੂੰ ਫ਼ਰੀਦਕੋਟ `ਚ ਇੱਕ ਮਾਰੁਤੀ ਸਵਿਫ਼ਟ ਕਾਰ ਬਠਿੰਡਾ ਦੇ ਇੱਕ ਨਿਵਾਸੀ ਪੱਪੂ ਰਾਮ ਤੋਂ ਖੋਹੀ ਸੀ। ਇੰਸਪੈਕਟਰ ਇਕਬਾਲ ਦੀ ਅਗਵਾਈ ਹੇਠ ਇੱਕ ਟੀਮ ਕਾਇਮ ਕੀਤੀ ਗਈ, ਜਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਮੁਲਜ਼ਮਾਂ ਨੂੰ ਫੜ ਲਿਆ। ਕਾਰ ਚੋਰਾਂ ਦਾ ਇਹ ਗਿਰੋਹ ਫ਼ਰੀਦਕੋਟ ਤੇ ਬਠਿੰਡਾ ਜਿ਼ਲ੍ਹਿਆਂ `ਚ ਪਿਛਲੇ ਇੱਕ ਮਹੀਨੇ ਤੋਂ ਸਰਗਰਮ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gang of Car thieves arrested in Faridkot