ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਲਗਜ਼ਰੀ ਕਾਰਾਂ ਤੇ ਮੋਟਰਸਾਇਕਲ ਚੋਰਾਂ ਦੇ ਗਿਰੋਹਾਂ ਦਾ ਪਰਦਾਫ਼ਾਸ਼

ਪੰਜਾਬ `ਚ ਲਗਜ਼ਰੀ ਕਾਰਾਂ ਤੇ ਮੋਟਰਸਾਇਕਲ ਚੋਰਾਂ ਦੇ ਗਿਰੋਹਾਂ ਦਾ ਪਰਦਾਫ਼ਾਸ਼

ਮੋਗਾ ਪੁਲਿਸ ਨੇ ਰਾਸ਼ਟਰੀ ਰਾਜ-ਮਾਰਗਾਂ (ਨੈਸ਼ਨਲ ਹਾਈਵੇਅਜ਼) ਤੋਂ ਕਾਰਾਂ ਅਤੇ ਮੋਟਰਸਾਇਕਲਾਂ ਚੋਰੀ ਕਰਨ ਵਾਲੇ ਗਿਰੋਹਾਂ ਨੂੰ ਕਾਬੂ ਕੀਤਾ ਹੈ। ਮੋਗਾ ਪੁਲਿਸ ਦੇ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀਆਈ) ਵਿੰਗ ਨੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਕਾਰਾਂ, ਮੋਟਰਸਾਇਕਲਾਂ ਅਤੇ ਅਸਲਾ ਬਰਾਮਦ ਕੀਤਾ ਹੈ। ਇਹ ਕਾਰਵਾਈ ਮੋਗਾ ਸੀਆਈਏ ਵਿੰਗ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ।


ਸੀਆਈਏ ਨੇ ਜਿਹੜੇ ਗਿਰੋਹ ਦਾ ਹੁਣ ਪਰਦਾਫ਼ਾਸ਼ ਕੀਤਾ ਹੈ, ੳਹ ਜਿ਼ਆਦਾਤਰ ਲਗਜ਼ਰੀ (ਸ਼ਾਹੀ) ਕਾਰਾਂ ਹੀ ਚੋਰੀ ਕਰਦੇ ਸਨ। ਇਨ੍ਹਾਂ ਚੋਰਾਂ ਕੋਲੋਂ 3 ਕਾਰਾਂ, ਤਿੰਨ ਪਿਸਤੌਲਾਂ ਸਮੇਤ ਚਾਰ ਹਥਿਆਰ ਬਰਾਮਦ ਹੋਏ ਹਨ।


ਮੁਲਜ਼ਮਾਂ ਦੀ ਸ਼ਨਾਖ਼ਤ ਰਣਜੋਤ ਸਿੰਘ, ਗੁਰਸ਼ਰਨ ਸਿੰਘ, ਸਵਰਨ ਸਿੰਘ, ਮੁਕੇਸ਼ ਕੁਮਾਰ ਤੇ ਅਰਸ਼ਦੀਪ ਸਿੰਘ ਵਜੋਂ ਹੋਈ ਹੈ ਅਤੇ ਇਹ ਸਾਰੇ ਮੋਗਾ ਜਿ਼ਲ੍ਹੇ ਦੇ ਹੀ ਵਸਨੀਕ ਹਨ।


ਮੋਗਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਉਹ ਕਪੂਰਥਲਾ ਜੇਲ੍ਹ ਤੋਂ ਹਰਮੰਦਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ `ਤੇ ਲੈ ਕੇ ਆਏ, ਜਿੱਥੇ ਉਹ ਨਸਿ਼ਆਂ ਦੇ ਇੱਕ ਮਾਮਲੇ `ਚ ਕੈਦ ਸੀ। ਬਾਅਦ `ਚ ਉਸ ਨੇ ਇਕਬਾਲ ਕੀਤਾ ਕਿ ਉਹ ਕਾਰਾਂ ਖੋਹਣ ਦਾ ਗਿਰੋਹ ਵੀ ਚਲਾਉਂਦਾ ਸੀ।


ਇੱਕ ਹੋਰ ਮਾਮਲੇ `ਚ ਅੱਜ ਮੋਗਾ ਪੁਲਿਸ ਨੇ ਚਾਰ ਅਪਰਾਧੀਆਂ ਦੇ ਇੱਕ ਹੋਰ ਗਿਰੋਹ ਦਾ ਵੀ ਪਰਦਾਫ਼ਾਸ਼ ਕੀਤਾ ਹੈ, ਜਿਨ੍ਹਾਂ ਕੋਲੋਂ ਚੋਰੀ ਦੇ 33 ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਚਾਰ ਮੁਲਜ਼ਮਾਂ ਦੀ ਸ਼ਨਾਖ਼ਤ ਹਰਜਿੰਦਰ ਸਿੰਘ, ਧਰਮਿੰਦਰ ਸਿੰਘ, ਬੂਟਾ ਸਿੰਘ, ਹਰਜੀਵਨ ਸਿੰਘ ਵਜੋਂ ਹੋਈ ਹੈ ਤੇ ਇਹ ਵੀ ਸਾਰੇ ਮੋਗਾ ਜਿ਼ਲ੍ਹੇ ਦੇ ਹੀ ਵਸਨੀਕ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangs who stole Luxury cars mobikes busted