ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ `ਚ ਗੈਂਗਸਟਰ ਤੇ 4 ਸਾਥੀਆਂ ਵੱਲੋਂ ਪੁਲਿਸ ਟੀਮ `ਤੇ ਗੋਲੀਬਾਰੀ, ਕਾਬੂ

ਅੰਮ੍ਰਿਤਸਰ `ਚ ਗੈਂਗਸਟਰ ਤੇ 4 ਸਾਥੀਆਂ ਵੱਲੋਂ ਪੁਲਿਸ ਟੀਮ `ਤੇ ਗੋਲੀਬਾਰੀ, ਕਾਬੂ

ਕਤਲ, ਫਿਰੌਤੀਆਂ ਵਸੂਲਣ ਤੇ ਲੁੱਟਾਂ-ਖੋਹਾਂ ਦੇ 18 ਮਾਮਲਿਆਂ `ਚ ਪੁਲਿਸ ਨੂੰ ਲੋੜੀਂਦਾ ਗੈਂਗਸਟਰ ਅਮਰਬੀਰ ਸਿੰਘ ਉਰਫ਼ ਗੋਪੀ ਮਾਹਲ, ਉਸ ਦੇ ਭਰਾ ਤੇ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਉਨ੍ਹਾਂ ਨੇ ਕਥਿਤ ਤੌਰ `ਤੇ ਅੰਮ੍ਰਿਤਸਰ ਸ਼ਹਿਰ ਦੇ ਸੁਲਤਾਨਵਿੰਡ ਇਲਾਕੇ `ਚ ਪੁਲਿਸ ਦੀ ਇੱਕ ਟੀਮ `ਤੇ ਗੋਲੀਆਂ ਚਲਾਈਆਂ ਸਨ।


ਪੁਲਿਸ ਨੇ ਉਨ੍ਹਾਂ ਕੋਲੋਂ ਤਿੰਨ ਪਿਸਤੌਲਾਂ ਤੇ ਨੌਂ ਕਾਰਤੂਸ ਬਰਾਮਦ ਕੀਤੇ ਹਲ।


ਮਾਹਲ ਤੋਂ ਇਲਾਵਾ ਉਸ ਦਾ ਭਰਾ ਗੁਰਬੀਰ ਸਿੰਘ, ਦਰਸ਼ਨ ਸਿੰਘ ਐਵੇਨਿਊ ਨਿਵਾਸੀ ਅਭੀਰਾਜ ਸਿੰਘ ਉਰਫ਼ ਅਭੀ, ਪੈਰਾਡਾਈਜ਼ ਕਾਲੋਨੀ ਨਿਵਾਸੀ ਗੁਰਜਸ਼ਨਜੀਤ ਸਿੰਘ ਉਰਫ਼ ਚੀਨੀ, ਅਸ਼ੋਕ ਵਿਹਾਰ ਦਾ ਜੈ ਦੇਵ ਸਿੰਘ ਉਰਫ਼ ਜੈ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।


ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐੱਸਐੱਸ ਸ੍ਰੀਵਾਸਤਵਾ ਨੇ ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ,‘‘ਪੁਲਿਸ ਨੂੰ ਪਹਿਲਾਂ ਸੂਹ ਮਿਲੀ ਸੀ ਕਿ ਮੁਲਜ਼ਮ ਹਿਊਨਡਾਇ-20 ਕਾਰ `ਚ ਆ ਰਹੇ ਹਨ, ਇਸੇ ਲਈ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਨੇ ਸੁਲਤਾਨਵਿੰਡ ਇਲਾਕੇ `ਚ ਤਾਰਾਂਵਾਲਾ ਪੁਲ਼ `ਤੇ ਇੱਕ ਨਾਕਾ ਲਾਇਆ ਹੋਇਆ ਸੀ।``


ਪੁਲਿਸ ਨੇ ਕਾਰ ਨੰਬਰ ਪੀਬੀ-02 ਬੀਜੀ 1580 ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਡਰਾਇਵਰ ਨੇ ਕਾਰ ਪੁਲਿਸ ਦੀ ਟੀਮ `ਤੇ ਹੀ ਚੜ੍ਹਾਉਣ ਦਾ ਜਤਨ ਕੀਤਾ। ਉਨ੍ਹਾਂ `ਚੋਂ ਇੱਕ ਜਣੇ ਨੇ ਪੁਲਿਸ ਦੀ ਟੀਮ `ਤੇ ਗੋਲੀਆਂ ਚਲਾ ਦਿੱਤੀਆਂ ਪਰ ਸਭ ਵਾਲ-ਵਾਲ ਬਚ ਗਏ। ਪੁਲਿਸ ਦੀ ਟੀਮ ਨੇ ਕਾਰ ਨੂੰ ਘੇਰਾ ਪਾ ਲਿਆ ਤੇ ਸ਼ੱਕੀ ਮੁਲਜ਼ਮਾਂ ਨੇ ਆਤਮ-ਸਮਰਪਣ ਕਰ ਦਿੱਤਾ।


ਪੁਲਿਸ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਤਲਾਸ਼ੀ ਲਈ ਤੇ ਅਮਰਬੀਰ ਕੋਲੋਂ .32 ਬੋਰ ਦਾ ਇੱਕ ਪਿਸਤੌਲ ਤੇ ਚਾਰ ਕਾਰਤੂਸ ਬਰਾਮਦ ਹੋਏ। ਇੰਝ ਹੀ .30 ਬੋਰ ਦਾ ਇੱਕ ਪਿਸਤੌਲ ਅਤੇ ਤਿੰਨ ਕਾਰਤੁਸ ਗੁਰਸ਼ਰਨਜੀਤ ਤੋਂ ਅਤੇ 9 ਮਿਲੀਮੀਟਰ ਦਾ ਪਿਸਤੌਲ ਤੇ ਦੋ ਰਾਊਂਡ ਗੁਰਬੀਰ ਤੋਂ ਬਰਾਮਦ ਹੋਏ ਹਨ।


ਇਸ ਸਬੰਧੀ ਮੁਲਜ਼ਮਾਂ ਵਿਰੁੱਧ ਮਕਬੂਲਪੁਰਾ ਪੁਲਿਸ ਥਾਣੇ `ਚ ਕੇਸ ਦਰਜ ਕਰ ਲਿਆ ਗਿਆ ਹੈ।


ਏਡੀਸੀਪੀ (ਜਾਂਚ) ਹਰਜੀਤ ਸਿੰਘ ਨੇ ਦੱਸਿਆ ਕਿ ਚੀਨੀ ਵੀ ਪੰਜ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਹੈ; ਜਿਨ੍ਹਾਂ `ਚੋਂ ਇੱਕ ਮਾਮਲਾ ਕਤਲ ਦਾ ਵੀ ਹੈ। ਅੰਮ੍ਰਿਤਸਰ `ਚ ਇੱਕ ਪ੍ਰਾਪਰਟੀ ਡੀਲਰ ਬਲਵਿੰਦਰ ਸਿੰਘ ਉਰਫ਼ ਬਿੱਲਾ ਦੇ ਕਤਲ ਕੇਸ ਵਿੱਚ ਪਿੱਛੇ ਜਿਹੇ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਗੋਪੀ ਅਤੇ ਚੀਨੀ ਵੀ ਪਿੰਡ ਭੁੱਲਰ ਦੇ ਸੁਖਰਾਜ ਸਿੰਘ (22) ਦੇ ਕਤਲ ਦੇ ਮਾਮਲੇ `ਚ ਲੋੜੀਂਦੇ ਹਨ।


ਬਿੱਲੇ ਦਾ ਕਤਲ ਬੀਤੀ 14 ਦਸੰਬਰ ਨੂੰ ਅੰਮ੍ਰਿਤਸਰ ਦੇ ਕੋਟ ਖ਼ਾਲਸਾ ਇਲਾਕੇ `ਚ ਦੋ ਮੋਟਰਸਾਇਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕੀਤਾ ਸੀ।


ਅਦਾਲਤ `ਚ ਪੁਲਿਸ ਇਨ੍ਹਾਂ ਸਾਰੇ ਮੁਲਜ਼ਮਾਂ ਦਾ ਰਿਮਾਂਡ ਮੰਗੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster and 4 aides open fire on Police Team arrested