ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਗਵਾਹ ਨੂੰ ਧਮਕਾਉਣ` ਬਦਲੇ ਗੈਂਗਸਟਰ ਤੇ ਸ਼ਰਾਬ ਵਪਾਰੀ ਵਿਰੁੱਧ ਕੇਸ ਦਾਇਰ

ਭੀਮ ਸੈਨ ਟਾਂਕ

ਭੀਮ ਸੈਨ ਟਾਂਕ ਕਤਲ ਕਾਂਡ ਦੇ ਮੁੱਖ ਗਵਾਹ ਗੁਰਜੰਟ ਉਰਫ਼ ਜੈਂਟਾ ਨੂੰ ਕਥਿਤ ਤੌਰ `ਤੇ ਡਰਾਉਣ-ਧਮਕਾਉਣ ਦੇ ਦੋਸ਼ ਹੇਠ ਗੈਂਗਸਟਰ ਜੈਪਾਲ ਸਿੰਘ ਭੁੱਲਰ ਤੇ ਸ਼ਰਾਬ-ਕਾਰੋਬਾਰੀ ਸਿ਼ਵ ਲਾਲ ਦੋਦਾ ਵਿਰੁੱਧ ਕੇਸ ਦਾਇਰ ਕੀਤਾ ਗਿਆ ਹੈ।


ਜੈਂਟਾ ਨੇ ਪੁਲਿਸ ਨੂੰ ਦਿੱਤੀ ਸਿ਼ਕਾਇਤ `ਚ ਦਾਅਵਾ ਕੀਤਾ ਸੀ ਕਿ ਮੰਗਲਵਾਰ ਸ਼ਾਮੀਂ ਜੈਪਾਲ ਸਿੰਘ ਭੁੱਲਰ ਨਾਂਅ ਦੇ ਵਿਅਕਤੀ ਨੇ ਉਸ ਨੂੰ ਸੱਦਿਆ ਤੇ ਵੀਰਵਾਰ ਨੂੰ ਹੋਣ ਵਾਲੀ ਅਦਾਲਤੀ ਸੁਣਵਾਈ ਦੌਰਾਨ ਪਹਿਲਾਂ ਦਿੱਤੀ ਗਵਾਹੀ ਤੋਂ ਮੁੱਕਰ ਜਾਣ ਲਈ ਆਖਿਆ ਤੇ ਅਜਿਹਾ ਨਾ ਕਰਨ ਦੀ ਹਾਲਤ `ਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਵੀ ਦਿੱਤੀ।


ਜੈਂਟਾ ਨੇ ਦੱਸਿਆ ਕਿ ਦੋਦਾ ਦੇ ਸਾਥੀਆਂ ਰਾਜੀਵ ਚੁੱਘ ਅਤੇ ਸੁਰੇਸ਼ ਸਤੀਜਾ ਨੇ ਵੀ ਬੀਤੀ 25 ਦਸੰਬਰ ਨੂੰ ਉਸ ਨੂੰ ਦੋਦਾ ਦੇ ਹੱਕ ਵਿੱਚ ਬਿਆਨ ਦੇਣ ਲਈ ਆਖਿਆ ਸੀ। ਜੈਪਾਲ ਵੀ ਪਹਿਲਾਂ ਇਹੋ ਗੱਲ ਜੈਂਟਾ ਨੂੰ ਆਖ ਚੁੱਕਿਆ ਦੱਸਿਆ ਜਾਂਦਾ ਹੈ।


ਗੁਰਜੰਟ ਤੇ ਉਸ ਦੇ ਪਰਿਵਾਰ ਨੂੰ ਪੁਲਿਸ ਸੁਰੱਖਿਆ ਮਿਲੀ ਹੋਈ ਹੈ। ਡੀਜੀਪੀ ਸੁਰੇਸ਼ ਅਰੋੜਾ ਨੂੰ ਵੀ ਇਸ ਮਾਮਲੇ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਫਿ਼ਰੋਜ਼ਪੁਰ ਰੇਂਜ ਦੇ ਆਈਜੀ ਪੁਲਿਸ ਮੁਖਵਿੰਦਰ ਸਿੰਘ ਛੀਨਾ ਨੂੰ ਇਸ ਮਾਮਲੇ ਦੀ ਜਾਂਚ ਕਰਨ ਤੇ ਜੈਂਟਾ ਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਲਈ ਆਖਿਆ ਸੀ।


ਪੁਲਿਸ ਨੇ ਪੰਜ ਜਣਿਆਂ ਜੈਪਾਲ, ਦੋਦਾ, ਅਮਿਤ ਦੋਦਾ, ਰਾਜੀਵ ਚੁੱਘ ਅਤੇ ਸੁਰੇਸ਼ ਸਤੀਜਾ ਵਿਰੁੱਧ ਕੇਸ ਦਾਇਰ ਕਰ ਲਿਆ ਹੈ।


ਇੱਥੇ ਵਰਨਣਯੋਗ ਹੈ ਕਿ 11 ਦਸੰਬਰ, 2015 ਨੂੰ ਦੋਦਾ ਨੇ ਕਥਿਤ ਤੌਰ `ਤੇ ਭੀਮ ਟਾਂਕ ਅਤੇ ਗੁਰਜੰਟ ਨੂੰ ਅਬੋਹਰ ਸਿੰਘ ਆਪਣੇ ਫ਼ਾਰਮ-ਹਾਊਸ `ਚ ਸੱਦਿਆ ਸੀ ਤੇ ੳਨ੍ਹਾਂ `ਤੇ ਬੇਰਹਿਮੀ ਨਾਲ ਹਮਲਾ ਬੋਲ ਦਿੱਤਾ ਸੀ। ਟਾਂਕ ਦੀ ਤਾਂ ਮੌਤ ਹੋ ਗਈ ਸੀ ਪਰ ਗੁਰਜੰਟ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ ਤੇ ਉਸ ਨੂੰ ਲੰਮਾ ਸਮਾਂ ਹਸਪਤਾਲ ਦਾਖ਼ਲ ਰਹਿਣਾ ਪਿਆ ਸੀ।


ਸਾਲ 2017 `ਚ ਦੋਦਾ ਨੂੰ ਫ਼ਾਜਿ਼ਲਕਾ ਦੀ ਸਬ-ਜੇਲ ਵਿੱਚ ਗ਼ੈਰ-ਕਾਨੂੰਨੀ ਤਰੀਕੇ ਮੁਲਾਕਾਤ ਕਰਦੇ ਫੜ ਲਿਆ ਗਿਅ ਸੀ, ਉਸ ਤੋਂ ਬਾਅਦ ਹੀ ਉਸ ਨੂੰ ਅੰਮ੍ਰਿਤਸਰ ਜੇਲ੍ਹ ਭੇਜ ਦਿੱਤਾ ਗਿਆ ਸੀ। ਦੋਦਾ ਦੀ ਕਥਿਤ ਨੇੜਤਾ ਸ਼੍ਰੋਮਣੀ ਅਕਾਲੀ ਦਲ ਨਾਲ ਦੱਸੀ ਜਾਂਦੀ ਹੈ ਤੇ ਉਸ ਨੇ ਆਜ਼ਾਦ ਉਮੀਦਵਾਰ ਵਜੋਂ 2012 `ਚ ਚੋਣ ਵੀ ਲੜੀ ਸੀ। ਉਹ ਕਾਂਗਰਸ ਦੇ ਸੁਨੀਲ ਜਾਖੜ ਤੋਂ ਹਾਰ ਗਿਆ ਸੀ।


ਉਸ ਨੇ 2017 `ਚ ਵੀ ਅਬੋਹਰ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਸਨ ਪਰ ਬਾਅਦ `ਚ ਭਾਜਪਾ ਉਮੀਦਵਾਰ ਦੇ ਹੱਕ `ਚ ਆਪਣਾ ਨਾਂਅ ਵਾਪਸ ਲੈ ਲਿਆ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster and Liquor Baron booked for intimidating key witness