ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੈਂਗਸਟਰ ਨੇ ਅੰਮ੍ਰਿਤਸਰ 'ਚ ਨੌਜਵਾਨ ਦੇ ਕਤਲ ਦੀ ਲਈ ਜ਼ਿੰਮੇਵਾਰੀ

ਮ੍ਰਿਤਕ ਮਨਦੀਪ ਸਿੰਘ

 

ਮੰਗਲਵਾਰ 19 ਨਵੰਬਰ ਨੂੰ ਅੰਮ੍ਰਿਤਸਰ ਦੇ ਪੰਡੋਰੀ ਪਿੰਡ ਵਿੱਚ ਇੱਕ 26 ਸਾਲਾ ਨੌਜਵਾਨ ਨੂੰ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ ਸਨ। ਘਟਨਾ ਦੇ ਇੱਕ ਦਿਨ ਬਾਅਦ ਬਟਾਲਾ ਦੇ ਇੱਕ ਗੈਂਗਸਟਰ ਨੇ ਬੁੱਧਵਾਰ ਨੂੰ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

 

ਪੰਡੋਰੀ ਪਿੰਡ ਦਾ ਮਨਦੀਪ ਸਿੰਘ ਮੰਗਲਵਾਰ ਸ਼ਾਮੀਂ ਨੂੰ ਸਕੂਟਰ ‘ਤੇ ਆਪਣੇ ਘਰ ਜਾ ਰਿਹਾ ਸੀ ਕਿ ਜਦੋਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ਉੱਤੇ ਹਮਲਾ ਕੀਤਾ। ਪੁਲਿਸ ਅਨੁਸਾਰ ਸੱਤ, ਅੱਠ ਗੋਲੀਆਂ ਮਨਦੀਪ ਦੇ ਸਰੀਰ ਵਿੱਚ ਦਾਗੀਆਂ ਗਈਆਂ ਸਨ।

 

ਬੁੱਧਵਾਰ ਨੂੰ ਹਰਵਿੰਦਰ ਸਿੰਘ ਸੰਧੂ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਪੋਸਟ ਸ਼ੇਅਰ ਕੀਤਾ ਜਿਸ ਵਿੱਚ ਮਨਦੀਪ ਦੇ ਕਤਲ ਦੀ ਜ਼ਿੰਮੇਵਾਰੀ ਦਾ ਦਾਅਵਾ ਕੀਤਾ ਗਿਆ ਹੈ।

 

ਪੰਡੋਰੀ ਪਿੰਡ ਵਿੱਚ ਜਿਸ ਨੌਜਵਾਨ ਦਾ ਕਤਲ ਹੋਇਆ ਸੀ ਉਸ ਨੂੰ ਸਾਡੇ ਵੱਲੋਂ ਮਾਰਿਆ ਗਿਆ ਹੈ। ਅਸੀਂ ਆਪਣੀ ਇੱਜ਼ਤ ਲਈ ਕਤਲ ਕੀਤਾ ਹੈ। ਇਸ ਆਦਮੀ (ਮਨਦੀਪ) ਨਾਲ ਸਾਡੀ ਪੁਰਾਣੀ ਦੁਸ਼ਮਣੀ ਸੀ।

 

ਇਹ ਸਾਡੀ ਚੇਤਾਵਨੀ ਹੈ ਕਿ ਜੇ ਕੋਈ ਭਵਿੱਖ ਵਿੱਚ ਅਜਿਹੀ ਗ਼ਲਤੀ ਕਰਦਾ ਹੈ, ਤਾਂ ਉਸ ਨੂੰ ਇਹੋ ਨੁਕਸਾਨ ਝੱਲਣਾ ਪਵੇਗਾ ...... ਪੁਲਿਸ ਨੂੰ ਆਪਣੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਨਿਰਦੋਸ਼ ਵਿਰੁੱਧ ਮੁਕੱਦਮਾ ਦਰਜ ਨਹੀਂ ਕੀਤਾ ਜਾਣਾ ਚਾਹੀਦਾ।

 

ਪੁਲਿਸ ਦੇ ਸੀਨੀਅਰ ਸੁਪਰਡੈਂਟ (ਐਸਐਸਪੀ-ਦਿਹਾਤੀ) ਵਿਕਰਮਜੀਤ ਸਿੰਘ ਦੁੱਗਲ ਨੇ ਕਿਹਾ ਕਿ ਹਰਵਿੰਦਰ ਸਿੰਘ ਸੰਧੂ ਜਿਸ ਨੇ ਫੇਸਬੁੱਕ 'ਤੇ ਸੰਦੇਸ਼ ਭੇਜਿਆ ਉਹ ਬਟਾਲਾ ਦਾ ਇੱਕ ਗੈਂਗਸਟਰ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਨੇ ਜ਼ਿੰਮੇਵਾਰੀ ਲਈ ਹੈ, ਅਸੀਂ ਇਸ ਕੇਸ ਦੀ ਪੜਤਾਲ ਕਰ ਰਹੇ ਹਾਂ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster claims responsibility of killing youth in Amritsar