ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੈਂਗਸਟਰ ਦਿਲਪ੍ਰੀਤ ਬਾਬਾ ਤੇ ਉਸ ਦੇ ਸਾਥੀ ਨੂੰ 5-5 ਸਾਲ ਦੀ ਕੈਦ ਤੇ ਜੁਰਮਾਨਾ

ਰੂਪਨਗਰ ਦੇ ਨੂਰਪੁਰ ਬੇਦੀ ਦੇ ਪਿੰਡ ਢਾਹਾਂ ਦੇ ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਸਾਥੀ ਜਸਪਾਲ ਸਿੰਘ ਜੱਸੀ ਨੂੰ ਅੱਜ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਦੀ ਅਦਾਲਤ ਨੇ ਇਕ ਮਾਮਲੇ ਚ ਸੁਣਵਾਈ ਕਰਦਿਆਂ ਨੂੰ 5-5 ਸਾਲ ਦੀ ਸਜ਼ਾ ਅਤੇ 5-5 ਹਜ਼ਾਰ ਜੁਰਮਾਨੇ ਦੀ ਸੁਣਾਈ ਹੈ

 

ਜਾਣਕਾਰੀ ਮੁਤਾਬਕ ਮਿਤੀ 5 ਫਰਵਰੀ 2014 ਨੂੰ ਥਾਣਾ ਨੂਰਪੁਰ ਬੇਦੀ ਵਿਖੇ ਇਰਾਦਾ ਕਤਲ ਅਤੇ ਅਸਲਾ ਐਕਟ ਆਦਿ ਧਾਰਾਵਾਂ ਹੇਠ ਦਰਜ ਹੋਈ ਐਫ. ਆਈ. ਆਰ. ਨੰਬਰ 16 ਦੀ ਸੁਣਵਾਈ ਕਰਦਿਆਂ ਰੂਪਨਗਰ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੱਜ ਸ੍ਰੀਮਤੀ ਸੁਰਿੰਦਰਪਾਲ ਕੌਰ ਦੀ ਅਦਾਲਤ ਨੇ ਇਹ ਸਜ਼ਾ ਸੁਣਾਈ।

 

ਦੱਸਣਯੋਗ ਹੈ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਚੰਡੀਗੜ੍ਹ ' ਸਰਪੰਚ ਦੀ ਸ਼ਰੇਆਮ ਕੁੱਟਮਾਰ ਅਤੇ ਗੋਲੀਆਂ ਚਲਾਉਣ ਨਾਲ ਸੁਰਖ਼ੀਆਂ ' ਆਇਆ ਸੀ। ਵੱਖ ਵੱਖ ਮੁਕੱਦਮਿਆਂ ਸਬੰਧੀ ਅੱਜ ਕੱਲ੍ਹ ਜ਼ਿਲ੍ਹਾ ਜੇਲ੍ਹ ਬਠਿੰਡਾ ' ਬੰਦ ਦਿਲਪ੍ਰੀਤ ਸਿੰਘ ਬਾਬਾ ਨੂੰ ਕੁੱਝ ਸਮਾਂ ਪਹਿਲਾਂ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster Dilpreet Baba and his partner imprison 5-5 years