ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਮੀਸ਼ ਵਰਮਾ `ਤੇ ਹਮਲਾ ਕਰਨ ਵਾਲਾ ਦਿਲਪ੍ਰੀਤ ਦਾ ਸਾਥੀ ਗੈਂਗਸਟਰ ਆਕਾਸ਼ ਵੀ ਕਾਬੂ

ਹਰਜਿੰਦਰ ਸਿੰਘ ਉਰਫ਼ ਆਕਾਸ਼। ਤਸਵੀਰ: ਹਸ਼ਪੋਸਟ

ਪੰਜਾਬ ਪੁਲਿਸ ਨੇ ਅੱਜ ਦਿਲਪ੍ਰੀਤ-ਰਿੰਦਾ ਗੈਂਗ ਦੇ ਉਸ ਮੈਂਬਰ ਹਰਜਿੰਦਰ ਸਿੰਘ ਉਰਫ਼ ਆਕਾਸ਼ (21) ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਹੜਾ ਬੀਤੇ ਅਪ੍ਰੈਲ ਮਹੀਨੇ ਪੰਜਾਬੀ ਗਾਇਕ ਪਰਮੀਸ਼ ਵਰਮਾ `ਤੇ ਹਮਲਾ ਕਰਨ ਦੇ ਕਥਿਤ ਮਾਮਲੇ `ਚ ਸ਼ਾਮਲ ਸੀ। ਆਕਾਸ਼ ਇੱਕ ਸ਼ਾਰਪ-ਸ਼ੂਟਰ ਹੈ। ਉਸ ਨੂੰ 9 ਕਿਲੋਮੀਟਰ ਪਿੱਛਾ ਕਰ ਕੇ ਰੂਪਨਗਰ ਜਿ਼ਲ੍ਹੇ ਦੇ ਸਿੰਘਪੁਰਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਤੋਂ ਪਹਿਲਾਂ ਆਕਾਸ਼ ਨੇ ਬਾਕਾਇਦਾ ਪੁਲਿਸ ਨਾਲ ਮੁਕਾਬਲਾ ਕਰਨ ਲਈ ਗੋਲੀਆਂ ਚਲਾਈਆਂ ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ।


ਆਕਾਸ਼ ਦੇ ਕਬਜ਼ੇ `ਚੋਂ ਇੱਕ ਵਿਦੇਸ਼ੀ ਪਿਸਤੌਲ ਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਆਕਾਸ਼ ਉਂਝ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਦਾ ਵਸਨੀਕ ਹੈ। ਉਹ ਕਤਲ ਦੇ ਪੰਜ, ਡਕੈਤੀ, ਲੁੱਟਾਂ-ਖੋਹਾਂ ਤੇ ਹਥਿਆਰਾਂ ਨਾਲ ਸਬੰਧਤ 13 ਮਾਮਲਿਆਂ `ਚ ਪੁਲਿਸ ਨੂੰ ‘ਵਾਂਟੇਡ` ਸੀ। ਪੰਜਾਬ, ਹਰਿਆਣਾ ਤੇ ਮਹਾਂਰਾਸ਼ਟਰ ਸੁਬਿਆਂ ਦੀ ਪੁਲਿਸ ਨੂੰ ਉਸ ਦੀ ਭਾਲ਼ ਸੀ।


ਰੂਪਨਗਰ ਦੇ ਐੱਸਐੱਸਪੀ ਸਵੱਪਨ ਸ਼ਰਮਾ ਨੇ ਦੱਸਿਆ ਕਿ ਇਸ ਹਮਲੇ `ਚ ਕੋਈ ਪੁਲਿਸ ਮੁਲਾਜ਼ਮ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਗੈਂਗਸਟਰ ਦੀ ਗੱਡੀ ਸਿੰਘਪੁਰਾ ਕੋਲ ਜਾ ਕੇ ਇੱਕ ਨਾਲੇ `ਚ ਫਸ ਗਈ ਸੀ। ਤਦ ਜਾ ਕੇ ਉਹ ਫੜਿਆ ਗਿਆ। ਉਸ ਦੇ ਖੱਬੇ ਮੋਢੇ `ਤੇ ਗੋਲ਼ੀ ਲੱਗੀ ਹੈ। ਉਹ ਜਿ਼ਆਦਾਤਰ ਦਿਲਪ੍ਰੀਤ ਸਿੰਘ ਢਾਹਾਂ ਦੇ ਨਾਲ ਹੀ ਰਹਿੰਦਾ ਹੁੰਦਾ ਸੀ। ਬੀਤੀ 13 ਅਪ੍ਰੈਲ ਨੂੰ ਜਦੋਂ ਗਾਇਕ ਪਰਮੀਸ਼ ਵਰਮਾ `ਤੇ ਹਮਲਾ ਹੋਇਆ ਸੀ, ਤਦ ਵੀ ਉਹ ਦਿਲਪ੍ਰੀਤ ਦੇ ਨਾਲ ਹੀ ਸੀ।


ਪੁਲਿਸ ਦਾ ਦਾਅਵਾ ਹੈ ਕਿ ਆਕਾਸ਼ ਦਰਅਸਲ ਇਸ ਵੇਲੇ ਦਿਲਪ੍ਰੀਤ ਸਿੰਘ ਨੂੰ ਪੁਲਿਸ ਦੀ ਹਿਰਾਸਤ `ਚੋਂ ਰਿਹਾਅ ਕਰਵਾਉਣ ਦਾ ਜਤਨ ਕਰ ਰਿਹਾ ਸੀ। ਉਸ ਨੇ ਕੱਲ੍ਹ ਸ਼ੁੱਕਰਵਾਰ ਨੁੰ ਸ੍ਰੀ ਅਨੰਦਪੁਰ ਸਾਹਿਬ `ਚੋਂ ਬੰਦੂਕ ਦੀ ਨੋਕ `ਤੇ ਟੋਯੋਟਾ ਫ਼ਾਰਚੂਨਰ ਗੱਡੀ ਖੋਹੀ ਸੀ। ਪਰ ਪੁਲਿਸ ਨੇ ਉਸ `ਤੇ ਨਜ਼ਰ ਰੱਖੀ ਤੇ ਉਸ ਬਾਰੇ ਮੁਖ਼ਬਰਾਂ ਤੋਂ ਸੂਹ ਵੀ ਮਿਲਦੀ ਰਹੀ।


ਲਗਪਗ ਇੱਕ ਮਹੀਨੇ ਅੰਦਰ ਪੁਲਿਸ ਦੀ ਇਹ ਦੂਜੀ ਵੱਡੀ ਗ੍ਰਿਫ਼ਤਾਰੀ ਹੈ। ਬੀਤੀ 9 ਜੁਲਾਈ ਨੂੰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਚੰਡੀਗੜ੍ਹ ਦੇ ਸੈਕਟਰ 43 ਸਥਿਤ ਬੱਸ ਅੱਡੇ ਦੇ ਪਿਛਲੇ ਪਾਸਿਓਂ ਸੰਖੇਪ ਜਿਹੇ ਮੁਕਾਬਲੇ ਤੋ਼ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਪੁਲਿਸ ਪਹਿਲਾਂ ਬਹੁਤ ਸਾਰੀਆਂ ਜਾਣਕਾਰੀਆਂ ਲੈ ਚੁੱਕੀ ਹੈ। ਉਸ ਦੀ ਭਾਲ਼ ਤਿੰਨ ਸੂਬਿਆਂ ਦੀ ਪੁਲਿਸ ਕਰ ਰਹੀ ਸੀ। ਉਸ ਨੇ ਪਰਮੀਸ਼ ਵਰਮਾ ਨੂੰ ਫ਼ੇਸਬੁੱਕ `ਤੇ ਵੀ ਧਮਕੀਆਂ ਦਿੱਤੀਆਂ ਸਨ।    

ਗਾਇਕ ਪਰਮੀਸ਼ ਵਰਮਾ ਤੇ ਦਿਲਪ੍ਰੀਤ ਸਿੰਘ ਢਾਹਾਂ। ਤਸਵੀਰ: ਗਲੈਮਰ-ਅਲਰਟ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster Harjinder Singh akash also arrested near ropar