ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਹੋਇਆ ਕੋਰੋਨਾ ਵਾਇਰਸ 

ਹਥਿਆਰਾਂ ਤੇ ਹੈਰੋਇਨ ਦੇ ਕੇਸ 'ਚ 12 ਸਾਲ ਜੇਲ ਦੀ ਸਜ਼ਾ ਕੱਟ ਰਹੇ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਉਹ ਬਟਾਲਾ ਪੁਲਿਸ ਕੋਲ ਢਿੱਲਵਾਂ ਅਕਾਲੀ ਸਰਪੰਚ ਦੇ ਕਤਲ ਹਾਈ ਪ੍ਰੋਫਾਈਲ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ 'ਤੇ ਸੀ।
 

ਬਟਾਲਾ ਦੇ ਐਸਐਸਪੀ ਉਪਇੰਦਰਜੀਤ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ ਵੱਲੋਂ ਬੀਤੀ 2 ਮਈ ਨੂੰ ਭਗਵਾਨਪੁਰੀਆ ਦੇ ਸੈਂਪਲ ਲਏ ਗਏ ਸਨ, ਜਿਸ ਦੀ ਅੱਜ ਰਿਪੋਰਟ ਆਈ ਹੈ। ਹਾਲਾਂਕਿ ਉਸ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗਣ ਦੇ ਸਰੋਤ ਬਾਰੇ ਹਾਲੇ ਪਤਾ ਨਹੀਂ ਲੱਗਿਆ ਹੈ।
 

ਐਸਐਸਪੀ ਨੇ ਕਿਹਾ ਕਿ ਭਗਵਾਨਪੁਰੀਆ ਦੇ ਸਿੱਧੇ ਅਤੇ ਅਸਿੱਧੇ ਸੰਪਰਕਾਂ 'ਚ ਆਏ ਮੁਲਾਜ਼ਮਾਂ ਤੇ ਅਧਿਕਾਰੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਇਸ ਸੂਚੀ 'ਚ ਡੀਐਸਪੀ ਰੈਂਕ ਦੇ ਅਧਿਕਾਰੀਆਂ ਸਮੇਤ ਪੁਲਿਸ ਮੁਲਾਜ਼ਮ ਸ਼ਾਮਿਲ ਹਨ। ਇਸ ਦੇ ਵੀ ਜਾਂਚ ਲਈ ਸੈਂਪਲ ਲਏ ਜਾ ਰਹੇ ਹਨ।
 

ਬਟਾਲਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਸੀ
ਪਟਿਆਲਾ ਜੇਲ 'ਚ ਬੰਦ ਭਗਵਾਨਪੁਰੀਏ ਨੂੰ ਬੀਤੀ 30 ਅਪ੍ਰੈਲ ਨੂੰ ਢਿੱਲਵਾਂ ਅਕਾਲੀ ਸਰਪੰਚ ਦੇ ਕਤਲ ਹਾਈ ਪ੍ਰੋਫਾਈਲ ਮਾਮਲੇ ਵਿੱਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਬਟਾਲਾ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਭਗਵਾਨਪੁਰੀਏ ਦੇ ਰਿਸ਼ਤੇਦਾਰਾਂ ਨੇ ਪੁਲਿਸ 'ਤੇ ਉਸ ਨੂੰ ਲਾਗ ਲਗਾਉਣ ਦਾ ਦੋਸ਼ ਲਗਾਇਆ ਹੈ।

 

ਕੌਣ ਹੈ ਜੱਗੂ ਭਗਵਾਨਪੁਰੀਆ
ਮਾਝੇ ਦੇ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਅਸਲ ਨਾਂ ਜਸਦੀਪ ਸਿੰਘ ਹੈ। ਜੱਗੂ ਭਗਵਾਨਪੁਰੀਆ ਬਟਾਲਾ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ। 10ਵੀਂ ਤਕ ਲੋਕ ਉਸ ਨੂੰ ਜਸਦੀਪ ਸਿੰਘ ਦੇ ਨਾਂ ਨਾਲ ਜਾਣਦੇ ਸਨ। ਜਿਵੇਂ ਹੀ ਜਸਦੀਪ 11ਵੀਂ ਜਮਾਤ 'ਚ ਪਹੁੰਚਿਆ ਉਸ ਦੇ ਦੋਸਤ ਵੀ ਵੱਧ ਗਏ। ਉਸ ਦੀ ਦੋਸਤੀ ਮੰਡੀਰ ਨਾਲ ਹੋ ਗਈ ਅਤੇ ਉਹ ਛੋਟੀਆਂ-ਮੋਟੀਆਂ ਲੜਾਈ 'ਚ ਸ਼ਾਮਲ ਹੋਣ ਲੱਗਿਆ, ਜਿਸ ਕਾਰਨ ਉਸ ਦਾ ਨਾਂ ਪਰਚਿਆ 'ਚ ਬੋਲਣ ਲੱਗਿਆ।

 

ਪਿੰਡ ਭਗਵਾਨਪੁਰ ਦੇ ਨਾਲ ਲੱਗਦੇ ਪਿੰਡ ਧਿਆਨਪੁਰ 'ਚ ਹੋਏ ਇੱਕ ਕਤਲ 'ਚ ਜਸਦੀਪ ਦਾ ਨਾਂ ਆਇਆ। ਬੱਸ ਇਹੀ ਉਹ ਪਰਚਾ ਸੀ ਜਿਸ ਤੋਂ ਬਾਅਦ ਜਸਦੀਪ ਦੇ ਕਦਮ ਜੁਰਮ ਦੀ ਦੁਨੀਆਂ 'ਚ ਵੱਧਦੇ ਗਏ ਅਤੇ ਉਹ ਬਣ ਗਿਆ ਜੱਗੂ ਭਗਵਾਨਪੁਰੀਆ। ਕਬੱਡੀ ਖੇਡਣ ਦਾ ਸ਼ੌਂਕੀਨ ਜੱਗੂ ਭਗਵਾਨਪੁਰੀਆ ਨੇ ਜ਼ੁਰਮ ਦੀ ਦੁਨੀਆਂ 'ਚ ਆਪਣਾ ਪੂਰਾ ਜੌਰ ਅਜਮਾਉਣਾ ਸ਼ੁਰੂ ਕਰ ਦਿੱਤਾ।
 

ਅਪਰਾਧ ਦੀ ਦੁਨੀਆਂ 'ਚੋਂ ਫਿਰ ਉਹ ਕਦੇ ਵਾਪਸ ਨਾ ਮੁੜ ਸਕਿਆ। ਜੱਗੂ ਭਗਵਾਨਪੁਰੀਆ ਦੀ ਕਿਸੇ ਸਮੇਂ ਸੁੱਖਾ ਕਾਹਲਵਾਂ ਨਾਲ ਵੀ ਯਾਰੀ ਰਹੀ ਹੈ। ਜੱਗੂ ਭਗਵਾਨਪੁਰੀਆ 'ਤੇ ਲੁੱਟਾਂ-ਖੋਹਾਂ, ਨਸ਼ਾ ਤਸਕਰੀ, ਕਤਲ ਸਮੇਤ 26 ਤੋਂ ਵੱਧ ਕੇਸ ਦਰਜ ਹਨ। ਜੱਗੂ ਭਗਵਾਨਪੁਰੀਆ ਨੂੰ ਹਥਿਆਰਾਂ ਤੇ ਹੈਰੋਇਨ ਦੇ ਕੇਸ 'ਚ ਅੰਮ੍ਰਿਤਸਰ ਅਦਾਲਤ ਨੇ 12 ਸਾਲ ਦੀ ਕੈਦ ਦੀ ਸਜ਼ਾ ਅਤੇ ਡੇਢ ਲੱਖ ਰੁਪਏ ਜੁਰਮਾਨਾ ਕੀਤਾ ਸੀ। ਜੁਲਾਈ 2015 ਵਿੱਚ ਕੱਥੂਨੰਗਲ ਥਾਣੇ ਦੀ ਪੁਲਿਸ ਨੇ ਜੱਗੂ ਭਗਵਾਨਪੁਰੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਮਜੀਠਾ ਨੇੜੇ ਹੋਏ ਮੁਕਾਬਲੇ ਵਿੱਚ ਦੋ ਪੁਲਿਸ ਕਾਂਸਟੇਬਲ ਜ਼ਖਮੀ ਵੀ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gangster jaggu bhagwanpuria found Corona positive