ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਗਾਇਕ ਪਰਮੀਸ਼ ਵਰਮਾ `ਤੇ ਹਮਲਾ ਕਰਨ ਵਾਲਾ ਗੈਂਗਸਟਰ ਚੰਡੀਗੜ੍ਹ `ਚ ਕਾਬੂ

ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ

ਪੰਜਾਬੀ ਗਾਇਕ ਪਰਮੀਸ਼ ਵਰਮਾ `ਤੇ ਕਾਤਲਾਨਾ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਅੱਜ ਸੋਮਵਾਰ ਬਾਅਦ ਦੁਪਹਿਰ ਚੰਡੀਗੜ੍ਹ `ਚ ਗ੍ਰਿਫ਼ਤਾਰ ਕਰ ਲਿਆ ਗਿਆ। ਚੰਡੀਗੜ੍ਹ ਦੀ ਕ੍ਰਾਈਮ ਬ੍ਰਾਂਚ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਇਹ ਸੰਭਵ ਹੋ ਸਕਿਆ।

ਪੁਲਿਸ ਵਿਭਾਗ ਦੇ ਸੂਤਰਾਂ ਅਨੁਸਾਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਚੰਡੀਗੜ੍ਹ ਦੇ ਸੈਕਟਰ 43 ਸਥਿਤ ਬੱਸ ਅੱਡੇ ਦੇ ਪਿਛਲੇ ਪਾਸਿਓਂ ਇੱਕ ਸੰਖੇਪ ਜਿਹੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੁਕਾਬਲੇ `ਚ ਗੈਂਗਸਟਰ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਪੀਜੀਆਈ `ਚ ਦਾਖ਼ਲ ਕਰਵਾਇਆ ਗਿਆ ਹੈ।

ਦਿਲਪ੍ਰੀਤ ਸਿੰਘ ਨੇ ਪਹਿਲਾਂ ਖ਼ੁਦ ਇਹ ਦਾਅਵਾ ਕੀਤਾ ਸੀ ਕਿ ਪੰਜਾਬੀ ਗਾਇਕ ਪਰਮੀਸ਼ ਵਰਮਾ `ਤੇ ਗੋਲ਼ੀਬਾਰੀ ਪਿੱਛੇ ਉਸੇ ਦਾ ਹੱਥ ਸੀ। ਉਸ ਨੇ ਫ਼ੇਸਬੁੱਕ `ਤੇ ਆਪਣੇ ਸਟੇਟਸ `ਤੇ ਆਪਣੀ ਇੱਕ ਤਸਵੀਰ ਅਪਲੋਡ ਕੀਤੀ ਸੀ, ਜਿਸ ਵਿੱਚ ਉਸ ਨੇ ਪਿਸਤੌਲ ਫੜੀ ਹੋਈ ਸੀ ਤੇ ਨਾਲ ਇੱਕ ਤਸਵੀਰ ਪਰਮੀਸ਼ ਦੀ ਵੀ ਸੀ, ਜਿਸ ਉੱਤੇ ਕਾਟੀ ਮਾਰੀ ਹੋਈ ਸੀ।

ਉਸ ਨੇ ਆਪਣੀ ਉਸ ਫ਼ੇਸਬੁੱਕ ਪੋਸਟ `ਚ ਦਾਅਵਾ ਕੀਤਾ ਸੀ,‘‘ਮੈਂ ਦਿਲਪ੍ਰੀਤ ਸਿੰਘ ਢਾਹਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਪਰਮੀਸ਼ ਵਰਮਾ ਦੇ ਗੋਲੀਆਂ ਵੱਜੀਆਂ, ਆਪਾਂ ਮਾਰੀਆਂ।`` ਉਸ ਦੀ ਇਸ ਪੋਸਟ ਨੂੰ 1,100 ਤੋਂ ਵੀ ਵੱਧ ਵਾਰ ਸ਼ੇਅਰ ਕੀਤਾ ਗਿਆ ਸੀ।

ਇੱਥੇ ਵਰਨਣਯੋਗ ਹੈ ਕਿ ਦਿਲਪ੍ਰੀਤ ਸਿੰਘ ਢਾਹਾਂ ਨੇ ਹੀ ਪੰਜਾਬੀ ਫਿ਼ਲਮਾਂ ਦੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਤੋਂ 19 ਲੱਖ ਰੁਪਏ ਦੀ ਫਿ਼ਰੌਤੀ ਮੰਗੀ ਸੀ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੱਕ ਟਵੀਟ ਰਾਹੀਂ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਨੂੰ ਵਧਾਈਆਂ ਦਿੱਤੀਆਂ ਹਨ। ਕੈਪਟਨ ਨੇ ਕਿਹਾ ਹੈ ਕਿ ਜੋ ਵੀ ਕੋਈ ਕਾਨੂੰਨ ਨੂੰ ਆਪਣੇ ਹੱਥਾਂ `ਚ ਲਵੇਗਾ, ਉਸ ਨੂੰ ਬਖ਼ਸਿ਼ਆ ਨਹੀਂ ਜਾਵੇਗਾ। ਇਹ ਹੈ ਉਹ ਟਵੀਟ:   

 

 

 

ਗੈਂਗਸਟਰ ਬਾਰੇ

ਦਿਲਪ੍ਰੀਤ ਸਿੰਘ ਦਾ ਨਾਂਅ ਪੰਜਾਬ ਪੁਲਿਸ ਦੀ ਗੈਂਗਸਟਰਾਂ ਦੀ ਸੂਚੀ 17 ਏ ਵਿੱਚ ਬੋਲਦਾ ਹੈ। ਉਹ ਰੋਪੜ ਜਿ਼ਲ੍ਹੇ `ਚ ਨੂਰਪੁਰ ਬੇਦੀ ਲਾਗਲੇ ਪਿੰਡ ਢਾਹਾਂ ਦਾ ਜੰਮਪਲ਼ ਹੈ ਤੇ ਉਹ 16 ਮਾਮਲਿਆਂ ਵਿੱਚ ਮੁਲਜ਼ਮ ਹੈ।

ਪੁਲਿਸ ਪੁਲਿਸ ਦੇ ਸੂਤਰਾਂ ਨੇ ਦਾਅਵਾ ਕੀਤਾ ਕਿ ਉਹ ਫਿ਼ਰੌਤੀਆਂ ਮੰਗਣ ਤੇ ਸੁਪਾਰੀ ਲੈ ਕੇ ਕਤਲ ਕਰਨ ਦਾ ਘਿਨਾਉਣਾ ਧੰਦਾ ਕਰਦਾ ਰਿਹਾ ਹੈ। ਪੁਲਿਸ ਅਨੁਸਾਰ ਦਿਲਪ੍ਰੀਤ ਆਪਣੇ ਪਿੰਡ ਵਿੱਚ ਹੋਏ ਇੱਕ ਹਮਲੇ ਦਾ ਬਦਲਾ ਲੈਣ ਦੇ ਚੱਕਰ ਵਿੱਚ ਅਪਰਾਧ-ਜਗਤ ਨਾਲ ਜੁੜ ਗਿਆ ਸੀ ਪਰ ਹੁਣ ਉਸ ਦੇ ਕਥਿਤ ਸਬੰਧਤ ਵਿੱਕੀ ਗੌਂਡਰ ਨਾਲ ਹਨ।

ਦਿਲਪ੍ਰੀਤ ਨੂੰ ਜਦੋਂ ਮਈ 2016 `ਚ ਰੋਪੜ ਦੀ ਇੱਕ ਅਦਾਲਤ ਤੋਂ ਜੇਲ੍ਹ ਲਿਜਾਂਦਾ ਜਾ ਰਿਹਾ ਸੀ, ਤਦ ਉਹ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ ਸੀ। ਰੋਪੜ ਦੇ ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਬੀਤੇ ਦਸੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਦਿਲਪ੍ਰੀਤ ਦੇ ਪਰਿਵਾਰ ਨੂੰ ਦੋ ਵਾਰ ਮਿਲ ਚੁੱਕੇ ਹਨ। ਉਹ ਚਾਹੁੰਦੇ ਸਨ ਕਿ ਦਿਲਪ੍ਰੀਤ ਆਪਣੇ ਆਪ ਹੀ ਆਤਮ ਸਮਰਪਣ ਕਰ ਦੇਵੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster nabbed in Chandigarh