ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗ਼ਵਾ-ਬਲਾਤਕਾਰ ਮਾਮਲੇ `ਚ ਗੈਂਗਸਟਰ ਨਿਸ਼ਾਨ ਸਿੰਘ ਦੀ ਜਾਇਦਾਦ ਕੁਰਕ

ਅਗ਼ਵਾ-ਬਲਾਤਕਾਰ ਮਾਮਲੇ `ਚ ਗੈਂਗਸਟਰ ਨਿਸ਼ਾਨ ਸਿੰਘ ਦੀ ਜਾਇਦਾਦ ਕੁਰਕ

ਸਾਲ 2012 `ਚ ਇੱਕ ਨਾਬਾਲਗ਼ ਦੇ ਸਨਸਨੀਖ਼ੇਜ਼ ਅਗ਼ਵਾ ਤੇ ਬਲਾਤਕਾਰ ਮਾਮਲੇ `ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 90 ਲੱਖ ਰੁਪਏ ਮੁਆਵਜ਼ਾ ਮੁਹੱਈਆ ਕਰਵਾਉਣ ਬਾਰੇ ਦਿੱਤੇ ਫ਼ੈਸਲੇ `ਤੇ ਕਾਰਵਾਈ ਕਰਦਿਆਂ ਫ਼ਰੀਦਕੋਟ ਜਿ਼ਲ੍ਹਾ ਪ੍ਰਸ਼ਾਸਨ ਨੇ ਗੈਂਗਸਟਰ ਨਿਸ਼ਾਨ ਸਿੰਘ ਤੇ ਉਸ ਦੀ ਮਾਂ ਨਵਜੋਤ ਕੌਰ ਦੀਆਂ ਖੇਤੀਬਾੜੀ ਤੇ ਰਿਹਾਇਸ਼ੀ ਜਾਇਦਾਦਾਂ ਕੁਰਕ ਕਰ ਦਿੱਤੀਆਂ ਹਨ।


ਨਿਸ਼ਾਨ ਸਿੰਘ ਨੂੰ ਇਸ ਮਾਮਲੇ `ਚ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਗਈ ਸੀ ਤੇ ਇਸ ਵੇਲੇ ਉਹ ਜੇਲ੍ਹ `ਚ ਹੈ। ਉਸ ਦੀ ਮਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਗਈ ਸੀ ਤੇ ਉਸ ਨੂੰ ਸੱਤ ਸਾਲ ਕੈਦ ਦੀ ਸਜ਼ਾ ਮਿਲੀ ਸੀ।


ਇਸੇ ਵਰ੍ਹੇ ਅਗਸਤ `ਚ ਅਗਸਤ `ਚ ਹਾਈ ਕੋਰਟ ਨੇ ਹਦਾਇਤ ਜਾਰੀ ਕੀਤੀ ਸੀ ਕਿ ਨਿਸ਼ਾਨ ਤੇ ਉਸ ਦੀ ਮਾਂ ਵੱਲੋਂ ਪੀੜਤ ਕੁੜੀ ਨੂੰ 50 ਲੱਖ ਰੁਪਏ ਤੇ ਉਸ ਦੇ ਮਾਤਾ-ਪਿਤਾ ਨੂੰ 20-20 ਲੱਖ ਰੁਪਏ ਮੁਆਵਜ਼ਾ ਦਿੱਤਾਾ ਜਾਵੇਗਾ।


ਇੱਕ ਅਧਿਕਾਰੀ ਨੇ ਦੱਸਿਆ ਕਿ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਰਾਜੀਵ ਪ੍ਰਾਸ਼ਰ ਨੇ ਜਿ਼ਲ੍ਹਾ ਮਾਲ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਸੀ ਕਿ ਉਹ ਅਦਾਲਤੀ ਹੁਕਮਾਂ ਦੀ ਪਾਲਣਾ ਕਰਨ ਲਈ ਕਾਰਵਾਈ ਕਰਨ।


ਅਧਿਕਾਰੀ ਮੁਤਾਬਕ,‘ਮਾਲ ਵਿਭਾਗ ਨੇ ਨਿਸ਼ਾਨ ਸਿੰਘ ਤੇ ਮਾਂ ਨਵਜੋਤ ਕੌਰ ਦੇ ਨਾਂਅ ਹੇਠ ਦਰਜ 36 ਕਨਾਲ ਵਾਹੀਯੋਗ ਜ਼ਮੀਨ ਤੇ 16 ਕਨਾਲ ਰਿਹਾਇਸ਼ੀ ਜਾਇਦਾਦ ਕੁਰਕ ਕਰ ਦਿੱਤੀ ਹੈ। ਸੋਮਵਾਰ ਨੂੰ ਪ੍ਰਸ਼ਾਸਨ ਇਨ੍ਹਾਂ ਜਾਇਦਾਦਾਂ ਨੂੰ ਨੀਲਾਮ ਕਰਨ ਲਈ ਇੱਕ ਮਿਤੀ ਨਿਸ਼ਚਤ ਕਰੇਗਾ। ਨੀਲਾਮੀ ਰਾਹੀਂ 90 ਲੱਖ ਰੁਪਏ ਇਕੱਠੇ ਕੀਤੇ ਜਾਣਗੇ ਤੇ ਬਾਕੀ ਦੀ ਜਾਇਦਾਦ ਉਨ੍ਹਾਂ ਦੇ ਨਾਂਅ `ਤੇ ਬਹਾਲ ਕਰ ਦਿੱਤੀ ਜਾਵੇਗੀ।`


ਨੀਲਾਮੀ ਦੀ ਪ੍ਰਕਿਰਿਆ ਅਗਲੇ 10 ਦਿਨਾਂ ਅੰਦਰ ਮੁਕੰਮਲ ਕਰ ਲਈ ਜਾਵੇਗੀ ਤੇ ਨਵੰਬਰ ਮਹੀਨੇ `ਚ ਹਾਈ ਕੋਰਟ `ਚ ਇਸ ਬਾਰੇ ਇੱਕ ਰਿਪੋਰਟ ਪੇਸ਼ ਕਰਨੀ ਹੋਵੇਗੀ।


ਡਿਪਟੀ ਕਮਿਸ਼ਨਰ ਰਾਜੀਵ ਪ੍ਰਾਸ਼ਰ ਨੇ ਦੱਸਿਆ ਕਿ ਉਹ ਅਦਾਲਤੀ ਹੁਕਮਾਂ ਦੀ ਪਾਲਣਾ ਕਰ ਰਹੇ ਹਨ।


24 ਸਤੰਬਰ, 2012 ਨੂੰ ਨਿਸ਼ਾਨ ਸਿੰਘ ਅਤੇ ਉਸ ਦੇ ਸਾਥੀਆਂ ਨੇ 10ਵੀਂ ਜਮਾਤ `ਚ ਪੜ੍ਹਦੀ ਵਿਦਿਆਰਥਣ ਨੂੰ ਫ਼ਰੀਦਕੋਟ `ਚ ਸਥਿਤ ਉਸ ਦੇ ਘਰ `ਚੋਂ ਅਗ਼ਵਾ ਕਰ ਲਿਆ ਸੀ। ਉਸ ਨੂੰ ਇੱਕ ਮਹੀਨੇ ਬਾਅਦ ਗੋਆ `ਚ ਬਚਾਇਆ ਗਿਆ ਸੀ।


ਹਮਲਾਵਰਾਂ ਨੇ ਤਦ ਉਸ ਕੁੜੀ ਨੂੰ ਦਿਨ-ਦਿਹਾੜੇ ਸਭ ਦੇ ਸਾਹਮਣੇ ਉਸ ਦੇ ਘਰੋਂ ਅਗਵਾ ਕਰ ਕੇ ਕਾਰ `ਚ ਸੁੱਟਿਆ ਸੀ। ਗਿਰੋਹ ਨੇ ਉਸ ਦੇ ਮਾਪਿਆਂ ਨਾਲ ਕੁੱਟਮਾਰ ਕੀਤੀ ਸੀ ਤੇ ਗੁਆਂਢੀਆਂ ਤੇ ਮੌਕੇ `ਤੇ ਮੌਜੂਦ ਲੋਕਾਂ ਨੂੰ ਡਰਾਉਣ-ਧਮਕਾਉਣ ਲਈ ਗੋਲੀਆਂ ਵੀ ਚਲਾਈਆਂ ਸਨ।


ਇਸ ਦੌਰਾਨ ਫ਼ਰੀਦਕੋਟ ਦੇ ਜਿ਼ਲ੍ਹਾ ਤੇ ਸੈਸ਼ਨਜ਼ ਜੱਜ ਹਰਪਾਲ ਸਿੰਘ ਨੇ ਬਲਾਤਕਾਰ ਦੇ ਇੱਕ ਹੋਰ ਮਾਮਲੇ `ਚ ਪੀੜਤ ਕੁੜੀ ਦੇ ਪਿਤਾ ਨੂੰ ਜ਼ਮਾਨਤ `ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ। ਬੀਤੀ 27 ਸਤੰਬਰ ਨੂੰ ਉਸ ਵਿਰੁੱਧ 26 ਸਾਲਾਂ ਦੀ ਇੱਕ ਨੇਪਾਲੀ ਔਰਤ ਦਾ ਕਥਿਤ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੀੜਤ ਔਰਤ ਨੇ ਬੀਤੀ 31 ਅਗਸਤ ਨੂੰ ਫ਼ਰੀਦਕੋਟ ਸ਼ਹਿਰ ਦੇ ਪੁਲਿਸ ਥਾਣੇ `ਚ ਸਿ਼ਕਾਇਤ ਦਰਜ ਕਰਵਾਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster Nishan Singh s property attached