ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅੰਮ੍ਰਿਤਸਰ ’ਚ ਗੈਂਗਸਟਰ ਰਾਹੁਲ ਅਸਲੇ ਤੇ ਨਸ਼ਿਆਂ ਸਮੇਤ ਗ੍ਰਿਫ਼ਤਾਰ

​​​​​​​ਅੰਮ੍ਰਿਤਸਰ ’ਚ ਗੈਂਗਸਟਰ ਰਾਹੁਲ ਅਸਲੇ ਤੇ ਨਸ਼ਿਆਂ ਸਮੇਤ ਗ੍ਰਿਫ਼ਤਾਰ

ਅੰਮ੍ਰਿਤਸਰ ਪੁਲਿਸ ਨੇ ਅੱਜ ਇੱਕ ਖ਼ਤਰਨਾਕ ਗੈਂਗਸਟਰ ਰਾਹੁਲ ਉਰਫ਼ ਦਾਨਾ (25) ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਜੰਡਿਆਲਾ ਗੁਰੂ ਦੇ ਸ਼ੇਖੂਪੁਰਾ ਇਲਾਕੇ ਦਾ ਰਹਿਣ ਵਾਲਾ ਹੈ। ਉਹ ਪੰਜਾਬ ਦੇ ਗੋਪੀ ਘਣਸ਼ਿਆਮਪੁਰੀ ਨਾਂਅ ਦੇ ਇੱਕ ਖ਼ਤਰਨਾਕ ਗਿਰੋਹ ਦਾ ਮੈਂਬਰ ਦੱਸਿਆ ਜਾਂਦਾ ਹੈ।

 

 

ਪੁਲਿਸ ਮੁਤਾਬਕ ਰਾਹੁਲ ਕਈ ਅਪਰਾਧਕ ਮਾਮਲਿਆਂ ਵਿੱਚ ਲੋੜੀਂਦਾ ਸੀ। ਇਨ੍ਹਾਂ ਵਿੱਚ ਦੋ ਮਾਮਲੇ ਕਾਤਲਾਨਾ ਹਮਲੇ ਦੀ ਕੋਸ਼ਿਸ਼ ਦੇ ਵੀ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਮਹਿਤਾ ਪੁਲਿਸ ਥਾਣੇ ਦੇ ਏਐੱਸਆਈ ਦੀ ਅਗਵਾਈ ਹੇਠ ਪੁਲਿਸ ਦੀ ਇੱਕ ਟੀਮ ਨੇ ਗੱਗੜਭਾਣਾ ਪਿੰਡ ’ਚ ਨਾਕਾ ਲਾਇਆ ਹੋਇਆ ਸੀ। ਉੱਥੇ ਪੈਦਲ ਆ ਰਹੇ ਮੁਲਜ਼ਮ ਨੂੰ ਰੋਕਿਆ ਗਿਆ। ਸ਼ੱਕ ਪੈਣ ਉੱਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ, ਤਾਂ ਉਸ ਕੋਲੋਂ ਨਸ਼ੇ ਦੀਆਂ 1,225 ਗੋਲੀਆਂ ਬਰਾਮਦ ਹੋਈਆਂ। ਇਸ ਤੋਂ ਉਸ ਕੋਲੋਂ .32 ਬੋਰ ਦਾ ਪਿਸਤੌਲ ਤੇ ਦੋ ਰਾਊਂਡ ਵੀ ਬਰਾਮਦ ਹੋਏ ਹਨ।

 

 

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਇੱਕ ਹੋਰ ਦੇਸੀ ਪਿਸਤੌਲ ਉਸ ਨੂੰ ਰਈਆ ਕਸਬੇ ਦੇ ਗੋਪੀ ਬੁਟਾਰੀ ਨੇ ਦਿੱਤਾ ਸੀ। ਐੱਸਐੱਸਪੀ ਮੁਤਾਬਕ ਰਾਹੁਲ ਆਪਣੇ ਸਾਥੀਆਂ ਨਾਲ ਮਿਲ ਕੇ ਬੰਦੂਕ ਦੀ ਨੋਕ ਉੱਤੇ ਇਲਾਕੇ ਦੇ ਅਮੀਰ ਲੋਕਾਂ ਨੂੰ ਲੁੱਟਦਾ ਸੀ। ਉਸ ਦੇ ਸਾਥੀਆਂ ਵਿੱਚ ਗੋਪੀ ਬੁਟਾਰੀ, ਰਿਸ਼ੀ ਨਿਵਾਸੀ ਅੰਮ੍ਰਿਤਸਰ ਅਤੇ ਸਾਜਨ ਨਿਵਾਸੀ ਜੰਡਿਆਲਾ ਸ਼ਾਮਲ ਹਨ। ਇਨ੍ਹਾਂ ਵਿੱਚੋਂ ਸਾਜਨ ਦੇ ਪਿਤਾ ਪਹਿਲਾਂ ਜੰਡਿਆਲਾ ਗੁਰੂ ਦੇ ਕੌਂਸਲਰ ਵੀ ਰਹਿ ਚੁੱਕੇ ਹਨ। ਰਾਹੁਲ ਦੇ ਸਾਥੀਆਂ ਨੂੰ ਫੜਨ ਲਈ ਛਾਪੇਮਾਰੀਆਂ ਜਾਰੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster Rahul Arrested including Ammunition and Drugs