ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਭਾ ਜੇਲ੍ਹ ਦੇ ਗੁਰੂਘਰ ’ਚ ਹੋਵੇਗਾ ਗੈਂਗਸਟਰ ਮਨਦੀਪ ਸਿੰਘ ਦਾ ਵਿਆਹ

ਨਾਭਾ ਜੇਲ੍ਹ ਦੇ ਗੁਰੂਘਰ ’ਚ ਹੋਵੇਗਾ ਗੈਂਗਸਟਰ ਮਨਦੀਪ ਸਿੰਘ ਦਾ ਵਿਆਹ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਾਭਾ ਦੀ ਬੇਹੱਦ ਸਖ਼ਤ ਸੁਰੱਖਿਆ ਵਾਲੀ ਜੇਲ੍ਹ ’ਚ ਕੈਦ ਇੱਕ ਗੈਂਗਸਟਰ ਮਨਦੀਪ ਸਿੰਘ ਦਾ ਵਿਆਹ ਜੇਲ੍ਹ ਅੰਦਰ ਬਣੇ ਗੁਰਦੁਆਰਾ ਸਾਹਿਬ ’ਚ ਕਰਵਾਉਣ ਦੇ ਹੁਕਮ ਦਿੱਤੇ ਹਨ। ਜੇਲ੍ਹ ਪ੍ਰਸ਼ਾਸਨ ਹੀ ਇਸ ਵਿਆਹ ਦੇ ਸਾਰੇ ਲੋੜੀਂਦੇ ਇੰਤਜ਼ਾਮ ਕਰੇਗਾ। ਗੈਂਗਸਟਰ ਮਨਦੀਪ ਸਿੰਘ ਦੋਹਰੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

 

 

ਵਿਆਹ ਦੀ ਤਰੀਕ ਹਾਲੇ ਤੈਅ ਹੋਣੀ ਹੈ।

 

 

ਮਨਦੀਪ ਸਿੰਘ ਨੇ ਵਿਆਹ ਲਈ ਪਹਿਲਾਂ ਸਾਲ 2016 ਦੌਰਾਨ ਵੀ ਛੁੱਟੀ ਦੀ ਮੰਗ ਕੀਤੀ ਸੀ ਪਰ ਤਦ ਉਸ ਦੀ ਅਰਜ਼ੀ ਰੱਦ ਹੋ ਗਈ ਸੀ। ਪਰ ਐਤਕੀਂ ਸਭ ਕੁਝ ਠੀਕਠਾਕ ਰਿਹਾ ਹੈ। ਨਾਭ ਜੇਲ੍ਹ ਦੇ ਸੁਪਰਇੰਟੈਂਡੈਂਟ ਰਮਨਦੀਪ ਸਿੰਘ ਭੰਗੂ ਨੇ ਜੇਲ੍ਹ ਅੰਦਰ ਹੀ ਸਾਰੇ ਇੰਤਜਾਮ ਕਰਨ ਦਾ ਭਰੋਸਾ ਦਿੱਤਾ ਹੈ।

 

 

ਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਵਿਆਹ ਕਰਵਾਉਣ ਲਈ ਮਨਦੀਪ ਸਿੰਘ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਪਰ ਜੇਲ੍ਹ ਪ੍ਰਸ਼ਾਸਨ ਨੇ ਉਸ ਬੇਨਤੀ ਦਾ ਵਿਰੋਧ ਕਰਦਿਆਂ ਜੇਲ੍ਹ ਅੰਦਰ ਹੀ ਗੁਰੂਘਰ ਮੌਜੂਦ ਹੋਣ ਦੀ ਦਲੀਲ ਦਿੰਦਿਆਂ ਆਖਿਆ ਸੀ ਕਿ ਇਹ ਵਿਆਹ ਜੇਲ੍ਹ ਕੈਂਪਸ ਦੇ ਅੰਦਰ ਵੀ ਆਸਾਨੀ ਨਾਲ ਹੋ ਸਕਦਾ ਹੈ।

 

 

ਹਾਈ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਦੀ ਉਹ ਅਪੀਲ ਪ੍ਰਵਾਨ ਕਰ ਲਈ ਸੀ। ਹੁਣ ਗੈਂਗਸਟਰ ਮਨਦੀਪ ਸਿੰਘ ਨੂੰ ਜੇਲ੍ਹ ਤੋਂ ਛੇ ਘੰਟੇ ਬਾਹਰ ਗੁਰਦੁਆਰਾ ਸਾਹਿਬ ਅੰਦਰ ਰਹਿਣ ਦੀ ਇਜਾਜ਼ਤ ਮਿਲ ਗਈ ਹੈ।

 

 

ਮਨਦੀਪ ਸਿੰਘ ਉੱਤੇ ਮੋਗਾ ਜ਼ਿਲ੍ਹੇ ਦੇ ਇੱਕ ਸਰਪੰਚ ਤੇ ਉਸ ਦੇ ਗੰਨਮੈਨ ਦੇ ਦੋਹਰੇ ਕਤਲ ਦਾ ਦੋਸ਼ ਸੀ। ਉਸੇ ਮਾਮਲੇ ’ਚ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ ਪਿਛਲੇ 10 ਸਾਲਾਂ ਤੋਂ ਇਸੇ ਜੇਲ੍ਹ ਵਿੱਚ ਹੈ।

 

 

ਹਾਈ ਕੋਰਟ ਵੱਲੋਂ ਉਸ ਨੂੰ ਵਿਆਹ ਦੀ ਇਜਾਜ਼ਤ ਦੇਣ ਨੂੰ ਜੇਲ੍ਹ–ਸੁਧਾਰਾਂ ਵੱਲ ਇੱਕ ਕਦਮ ਕਰਾਰ ਦਿੱਤਾ ਜਾ ਰਿਹਾ ਹੈ। ਵਿਆਹ ਤੋਂ ਬਾਅਦ ਯਕੀਨੀ ਤੌਰ ’ਤੇ ਅਪਰਾਧੀ ਬਿਰਤੀ ਵਾਲੇ ਵਿਅਕਤੀਆਂ ਵਿੱਚ ਵੱਡੇ ਸੁਧਾਰ ਵੇਖਣ ਨੂੰ ਮਿਲਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster s wedding to be solemnized in Nabha Jail Gurdwara