ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੈਂਗਸਟਰ ਸੰਪਤ ਨਹਿਰਾ ਦਾ ਸਾਥੀ ਬਣਿਆ ਪੰਜਾਬ ਯੂਨੀਵਰਸਿਟੀ `ਚ NSUI ਪ੍ਰਧਾਨ

ਗੈਂਗਸਟਰ ਸੰਪਤ ਨਹਿਰਾ ਦਾ ਸਾਥੀ ਬਣਿਆ ਪੰਜਾਬ ਯੂਨੀਵਰਸਿਟੀ `ਚ NSUI ਪ੍ਰਧਾਨ

ਪੰਜਾਬ ਯੂਨੀਵਰਸਿਟੀ `ਚ ‘ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ` (ਐੱਨਐੱਸਯੂਆਈ) ਦੇ ਪੈਨਲ ਦਾ ਐਲਾਨ ਸ਼ੁੱਕਰਵਾਰ ਨੂੰ ਕਰ ਦਿੱਤਾ ਗਿਆ। ਪੰਕਜ ਜਾਖੜ, ਗੁਰਪ੍ਰੀਤ ਸਿੰਘ, ਵਿਜੇ ਜੀਤ ਹੇਅਰ ਤੇ ਗੁਰਕੀਰਤ ਪਨੂੰ ਨੂੰ ਕ੍ਰਮਵਾਰ ਪ੍ਰਧਾਨ, ਪਾਰਟੀ ਪ੍ਰਧਾਨ, ਕੈਂਪਸ ਪ੍ਰਧਾਨ ਤੇ ਚੇਅਰਮੈਨ ਐਲਾਨਿਆ ਗਿਆ ਹੈ।


ਇੱਥੇ ਇਹ ਚੇਤੇ ਕਰਵਾਉਣਾ ਯੋਗ ਹੋਵੇਗਾ ਕਿ ਸਾਲ 2016 `ਚ ਕਾਰ ਅਗ਼ਵਾ ਕਰਨ ਦੇ ਇੱਕ ਮਾਮਲੇ `ਚ ਜਾਖੜ ਨੂੰ ਵੀ ਤਦ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਮੁਲਜ਼ਮ ਬਣਾਇਆ ਗਿਆ ਸੀ। ਉਦੋਂ ਸੰਪਤ ਨਹਿਰਾ ਨੂੰ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ।


ਸੰਪਤ ਨਹਿਰਾ ਵਿਰੁੱਧ ਕਤਲ, ਫਿ਼ਰੌਤੀ ਵਸੂਲਣ, ਕਾਰ ਅਗ਼ਵਾ ਕਰਨ ਤੇ ਲੁੱਟਾਂ-ਖੋਹਾਂ ਦੇ ਦਰਜਨਾਂ ਮਾਮਲੇ ਦਰਜ ਹਨ। ਉਸ ਨੂੰ ਪਹਿਲੀ ਵਾਰ 21 ਜਨਵਰੀ, 2016 ਨੂੰ ਜਾਖੜ ਤੇ ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ `ਚ ਜ਼ਮਾਨਤ `ਤੇ ਰਿਹਾਅ ਵੀ ਕਰ ਦਿੱਤਾ ਗਿਅ ਸੀ। ਹਰਿਆਣਾ ਪੁਲਿਸ ਦੀ ਇੱਕ ਵਿਸ਼ੇਸ਼ ਟਾਸਕ ਫ਼ੋਰਸ ਨੇ ਨਹਿਰਾ ਨੂੰ ਬੀਤੇ ਜੂਨ ਮਹੀਨੇ ਗ੍ਰਿਫ਼ਤਾਰ ਕੀਤਾ ਸੀ। ਉਹ ਹਰਿਆਣਾ ਦੇ ਭਿਵਾਨੀ ਦਾ ਜੰਮਪਲ਼ ਹੈ।


ਪਟਿਆਲਾ `ਚ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਨਹਿਰਾ ਤੇ ਵੁਸ ਦੇ ਸਾਥੀਆਂ ਨੇ ਪਟਿਆਲਾ ਤੋਂ ਚੰਡੀਗੜ੍ਹ ਆਉਣ ਲਈ ਇੱਕ ਟੋਯੋਟਾ ਇਨੋਵਾ ਟੈਕਸੀ ਕਿਰਾਏ `ਤੇ ਲਈ ਸੀ। ਰਾਹ `ਚ ਉਨ੍ਹਾਂ ਟੈਕਸੀ ਡਰਾਇਵਰ ਨਾਲ ਕੁੱਟਮਾਰ ਕੀਤੀ ਸੀ ਤੇ ਉਨ੍ਹਾਂ ਦੀ ਯੋਜਨਾ ਤਦ ਹਰਿਆਣਾ ਦੇ ਜੀਂਦ ਸ਼ਹਿਰ ਦੇ ਇੱਕ ਏਟੀਐੱਮ ਨੂੰ ਲੁੱਟਣ ਦੀ ਸੀ।


ਪੰਕਜ ਜਾਖੜ ਨੇ ਦੱਸਿਆ ਕਿ ਉਸ ਵਿਰੁੱਧ ਕੋਈ ਸਿਆਸੀ ਸਾਜਿ਼ਸ਼ ਰਚੀ ਗਈ ਹੈ। ‘ਜਦੋਂ ਮੈਂ ਖ਼ਾਲਸਾ ਕਾਲਜ `ਚ ਸਾਂ, ਤਦ ਵਿਰੋਧੀ ਪਾਰਟੀਆਂ ਨੇ ਮੇਰੇ ਖਿ਼ਲਾਫ਼ ਸਾਜਿ਼ਸ਼ ਰਚੀ ਸੀ। ਉਹ ਮਾਮਲਾ ਜ਼ੇਰੇ ਸੁਣਵਾਈ ਹੈ ਤੇ ਹਾਲੇ ਤੱਕ ਕੁਝ ਵੀ ਸਿੱਧ ਨਹੀਂ ਹੋ ਸਕਿਆ। ਮੈਂ ਕਦੇ ਵੀ ਅਜਿਹੇ ਕਿਸੇ ਕੰਮ ਵਿੱਚ ਸ਼ਾਮਲ ਨਹੀਂ ਰਿਹਾ।`


ਐੱਨਐੱਸਯੂਆਈ ਦੇ ਕੁੱਲ ਹਿੰਦ ਸਕੱਤਰ ਨਿਤਿਸ਼ ਗੌੜ ਨੇ ਕਿਹਾ,‘ਮੈਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਮੈਨੂੰ ਇਸ ਬਾਰੇ ਸਿਰਫ਼ ਮੀਡੀਆ ਰਾਹੀਂ ਪਤਾ ਲੱਗਾ ਹੈ। ਮੈਨੂੰ ਇਹੋ ਪਤਾ ਲੱਗਾ ਹੈ ਕਿ ਇਹ ਸਭ ਉਸ ਦੇ ਵਿਰੁੱਧ ਇੱਕ ਸਾਜਿ਼ਸ਼ ਅਧੀਨ ਹੋਇਆ ਹੈ। ਉਸ ਨੂੰ ਇਸ ਮਾਮਲੇ `ਚ ਜ਼ਮਾਨਤ ਮਿਲ ਗਈ ਸੀ ਤੇ ਹਾਲੇ ਤੱਕ ਕੋਈ ਦੋਸ਼ ਸਿੱਧ ਨਹੀਂ ਹੋ ਸਕਿਆ ਹੈ। ਕੁਝ ਲੋਕ ਇੱਕ ਵਿਦਿਆਰਥੀ ਆਗੂ ਤੋਂ ਈਰਖਾ ਵੀ ਕਰਨ ਲੱਗ ਪੈਂਦੇ ਹਨ, ਉਹੀ ਅਜਿਹੇ ਮੁੱਦੇ ਉਠਾਉਂਦੇ ਹਨ।`


ਇਸ ਦੌਰਾਨ ‘ਸੋਈ` ਦੇ ਬੁਲਾਰੇ ਵਿੱਕੀ ਮਿੱਡੂਖੇੜਾ ਨੇ ਦੱਸਿਆ,‘ਵਿਜੇ ਜੀਤ ਹੇਅਰ ਤੇ ਗੁਰਪ੍ਰੀਤ ਪੰਨੂ ਨੂੰ ਸਾਡੀ ਜੱਥੇਬੰਦੀ ਨੇ ਕੱਢਿਆ ਸੀ। ਸਾਨੂੰ ਸਭ ਨੂੰ ਦਿਸ ਰਿਹਾ ਹੈ ਕਿ ਐੱਨਐੱਸਯੂਆਈਹੁਣ ਆਪਣੇ ਪੈਨਲ `ਚ ਕਿਹੋ ਜਿਹੇ ਮੈਂਬਰ ਲੈ ਰਹੀ ਹੈ।`


ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਪੁਲਿਸ ਕੇਸ ਦੇ ਮੁਲਜ਼ਮ ਨੂੰ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਹਿਲਾਂ ਬੀਤੇ ਜੂਨ ਮਹੀਨੇ ਦੌਰਾਨ ‘ਸੋਈ` (ਸਟੂਡੈਂਟਸ ਆਰਗੇਨਾਇਜ਼ੇਸ਼ਨ ਆਫ਼ ਇੰਡੀਆ) ਨੇ ਵੀ ਪ੍ਰਧਾਨ ਲਈ ਆਪਣੇ ਜਿਸ ਉਮੀਦਵਾਰ ਦਾ ਐਲਾਨ ਕੀਤਾ ਸੀ, ਉਹ ਮਾਰਚ 2017 `ਚ ਇੱਕ ਕੁੱਟਮਾਰ ਦੇ ਮਾਮਲੇ ਵਿੱਚ ਸ਼ਾਮਲ ਰਿਹਾ ਹੈ।


ਪਿਛਲੀਆਂ ਚੋਣਾਂ ਦੌਰਾਨ ‘ਸੋਪੂ` (ਸਟੂਡੈਂਟਸ ਆਰਗੇਨਾਇਜ਼ੇਸ਼ਨ ਆਫ਼ ਪੰਜਾਬ ਯੂਨੀਵਰਸਿਟੀ) ਦੇ ਮੈਂਬਰ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਤਸਵੀਰ ਦੇ ਸਟਿੱਕਰ ਲਾ ਕੇ ਘੁੰਮਦੇ ਰਹੇ ਸਨ। ਨਹਿਰਾ 2016 `ਚ ਬਿਸ਼ਨੋਈ ਦੇ ਸੰਪਰਕ `ਚ ਆਇਆ ਸੀ, ਜਦੋਂ ਉਹ ਪਟਿਆਲਾ ਜੇਲ੍ਹ `ਚ ਬੰਦ ਸੀ। ਇਸ ਦੌਰਾਨ ਇੱਕ ਹੋਰ ਵਿਦਿਆਰਥੀ ਯੂਨੀਅਨ ‘ਗਾਂਧੀ ਗਰੁੱਪ ਸਟੂਡੈਂਟਸ ਯੂਨੀਅਨ` (ਜੀਜੀਐੱਸਯੂ) ਦਾ ਨਾਂਅ ਵੀ ਗੈਂਗਸਟਰ ਰੁਪਿੰਦਰ ਗਾਂਧੀ ਦੇ ਨਾਂਅ `ਤੇ ਰੱਖਿਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster Sampat Nehra s aide is now PU NSUI President