ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਮਾਨੀਆ ’ਚ ਇੰਝ ਫੜਿਆ ਗਿਆ ਸੀ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ

ਰੋਮਾਨੀਆ ’ਚ ਇੰਝ ਫੜਿਆ ਗਿਆ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ

[ ਇਸ ਤੋਂ ਪਹਿਲਾਂ ਦੀ ਲੜੀ ਜੋੜਨ ਲਈ ਇਸੇ ਸਤਰ ’ਤੇ ਕਲਿੱਕ ਕਰੋ ]

 

 

ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ‘ਮੋਸਟ ਵਾਂਟੇਡ’ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੀ ਰੋਮਾਨੀਆ ਦੇਸ਼ ਵਿੱਚ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ – ‘ਪੰਜਾਬ ਪੁਲਿਸ ਨੇ ਦਰਅਸਲ ‘ਇੰਟਰਪੋਲ’ ਤੱਕ ਪਹੁੰਚ ਕਰ ਕੇ ‘ਬੁੱਢਾ’ ਬਾਰੇ ਜਾਣਕਾਰੀ ਉਸ ਦੇ ਅਧਿਕਾਰੀਆਂ ਨਾਲ ਸਾਂਝੀ ਕੀਤੀ ਸੀ। ਇਸ ਤੋਂ ਪਹਿਲਾਂ ਸੀਬੀਆਈ (CBI) ਤੱਕ ਪਹੁੰਚ ਕੀਤੀ ਗਈ ਸੀ; ਕਿਉਂਕਿ ਭਾਰਤ ਵੱਲੋਂ CBI ਹੀ ਇੰਟਰਪੋਲ ਨਾਲ ਸਿੱਧੀ ਗੱਲਬਾਤ ਕਰਦੀ ਹੈ।।’

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਲੇ ਉੱਚ–ਪੱਧਰੀ ਸੂਤਰਾਂ ਤੋਂ ਸਿਰਫ਼ ਇਹੋ ਖ਼ਬਰ ਮਿਲੀ ਹੈ ਕਿ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਚਾਰ–ਪੰਜ ਦਿਨ ਪਹਿਲਾਂ ਰੋਮਾਨੀਆ ਦੇ ਇੱਕ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ, ਇੰਟਰਪੋਲ (INTERPOL ਦੇ ਅਧਿਕਾਰੀ ਪੰਜਾਬ ਪੁਲਿਸ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਕਰਦੇ।

 

 

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ‘ਹਿੰਦੁਸਤਾਨ ਟਾਈਮਜ਼’ ਨੂੰ ਦੱਸਿਆ ਕਿ ਹਾਲੇ ਸੁਖਪ੍ਰੀਤ ਸਿੰਘ ਬੁੱਢਾ ਦੀ ਗ੍ਰਿਫ਼ਤਾਰੀ ਦੇ ਪੂਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

 

 

ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਸੁਖਪ੍ਰੀਤ ਸਿੰਘ ਬੁੱਢਾ ਨੇ ਆਪਣੇ ਸੰਪਰਕ ਤੇ ਸਬੰਧ ਕੁਝ ਖ਼ਾਲਿਸਤਾਨ–ਪੱਖੀ ਤੱਤਾਂ ਨਾਲ ਵੀ ਕਾਇਮ ਕਰ ਲਏ ਸਨ।

 

 

ਉਂਝ ਯੂਰੋਪ ’ਚ ਕੁਝ ਖ਼ਾਲਿਸਤਾਨ–ਪੱਖੀਆਂ ਨੇ ਆਪੋ–ਆਪਣੇ ਫ਼ੇਸਬੁੱਕ ਖਾਤਿਆਂ ਉੱਤੇ ਸੁਖਪ੍ਰੀਤ ਸਿੰਘ ਬੁੱਢਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੋਈ ਹੈ। ਉਨ੍ਹਾਂ ਬੁੱਢਾ ਨੂੰ ‘ਪੰਜਾਬ ਵਿੱਚ ਖ਼ਾਲਿਸਤਾਨ ਦੀ ਮਜ਼ਬੂਤ ਆਵਾਜ਼’ ਵੀ ਕਰਾਰ ਦਿੱਤਾ ਹੈ।

 

 

ਸੁਖਪ੍ਰੀਤ ਸਿੰਘ ਬੁੱਢਾ ਨੇ 20 ਮਾਰਚ, 2011 ਨੂੰ ਆਪਣੇ ਹੀ ਪਿੰਡ ਕੁੱਸਾ (ਜ਼ਿਲ੍ਹਾ ਮੋਗਾ) ’ਚ ਇਹ ਕਤਲ ਕੀਤਾ ਸੀ। ਇਸ ਕਤਲ–ਕੇਸ ਵਿੱਚ ਉਸ ਨੂੰ 5 ਅਗਸਤ, 2015 ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ। ਅਗਲੇ ਸਾਲ 2016 ਦੌਰਾਨ ਉਹ ਪੈਰੋਲ ਦੌਰਾਨ ਫ਼ਰਾਰ ਹੋ ਗਿਆ ਸੀ। ਫਿਰ ਉਸ ਨੂੰ ਭਗੌੜਾ ਵੀ ਐਲਾਨ ਦਿੱਤਾ ਗਿਆ ਸੀ।

 

 

17 ਜਨਵਰੀ, 2017 ਨੂੰ  ਉਸ ਡਬਵਾਲੀ ਦੇ ਇੱਕ ਵਪਾਰੀ ਦਾ ਕਤਲ ਕੀਤਾ ਸੀ। ਫਿਰ ਉਸ ਨੇ ਉਸੇ ਵਰ੍ਹੇ ਜੁਲਾਈ ’ਚ ਜੈਤੋ ਦੇ ਇੱਕ ਹੋਰ ਕਾਰੋਬਾਰੀ ਰਵਿੰਦਰ ਪੱਪੂ ਕੋਛੜ ਦਾ ਵੀ ਕਤਲ ਕਰ ਦਿੱਤਾ ਸੀ।

 

 

ਇਸ ਤੋਂ ਇਲਾਵਾ ਜੂਨ 2017 ਦੌਰਾਨ ਸੁਖਪ੍ਰੀਤ ਸਿੰਘ ਬੁੱਢਾ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਇੱਕ ਪੋਲਟਰੀ–ਫ਼ਾਰਮ ਦੇ ਮਾਲਕ ਹਰਦੇਵ ਸਿੰਘ ਗੋਗੀ ਜਟਾਣਾ – ਨਿਵਾਸੀ ਰਾਮਪੁਰਾ ਫੂਲ (ਜ਼ਿਲ੍ਹਾ ਬਠਿੰਡਾ) ਦੀ ਵੀ ਜਾਨ ਲੈ ਲਈ ਸੀ। ਤਦ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਬਦਲਾਖੋਰੀ ਵਾਲੀ ਕਾਰਵਾਈ ਸੀ ਕਿਉਂਕਿ ਉਨ੍ਹਾਂ ਨੇ ਕਥਿਤ ਤੌਰ ਉੱਤੇ ਬੰਬੀਹਾ ਦੇ ਟਿਕਾਣੇ ਬਾਰੇ ਪੁਲਿਸ ਕੋਲ ਮੁਖ਼ਬਰੀ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster Sukhpreet Singh Budha arrested in this way in Romania