ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੇਅਟੀਐਮ ਰਾਹੀਂ ਗੈਂਗਸਟਰ ਨਾਭਾ ਜੇਲ੍ਹ ’ਚ ਮੰਗਵਾਉਂਦਾ ਰਿਹਾ ਫਿਰੌਤੀ ਦੇ ਪੈਸੇ

ਪੇਅਟੀਐਮ ਰਾਹੀਂ ਗੈਂਗਸਟਰ ਨਾਭਾ ਜੇਲ੍ਹ ’ਚ ਮੰਗਵਾਉਂਦਾ ਰਿਹਾ ਫਿਰੌਤੀ ਦੇ ਪੈਸੇ

ਲੁਧਿਆਣਾ ਦੇ ਕੁਝ ਪ੍ਰਸਿੱਧ ਜਿਊਲਰਜ਼ ਦੇ ਕਤਲ ਕਰਨ ਤੋਂ ਬਾਅਦ ਤਹਿਲਕਾ ਮਚਾਉਣ ਵਾਲੇ ਗੈਂਗਸਟਰ ਰਾਜੀਵ ਰਾਜਾ ਨੂੰ ਉਸ ਦੇ ਸਾਥੀ ਬਦਮਾਸ਼, ਸੱਟੇਬਾਜ਼ਾਂ ਤੋਂ ਪੈਸਾ ਲੁੱਟਣ ਪਿੱਛੋਂ ਪੇਅਟੀਐੱਮ (Paytm) ਰਾਹੀਂ ਨਾਭਾ ਜੇਲ੍ਹ ਭੇਜਦੇ ਸਨ। ਉੱਚ–ਸੁਰੱਖਿਆ ਵਾਲੀ ਨਾਭਾ ਜੇਲ੍ਹ ’ਚ ਗੈਂਗਸਟਰ ਰਾਜੀਵ ਰਾਜਾ ਫ਼ੋਨ ਰਾਹੀਂ ਫਿਰੌਤੀ ਦੇ ਪੈਸੇ ਮੰਗਵਾਉਂਦਾ ਰਿਹਾ ਸੀ।

 

 

ਰਾਜੀਵ ਰਾਜਾ ਫਿਰ ਉਸੇ ਪੈਸੇ ਨਾਲ ਆਪਣੇ ਸਾਥੀਆਂ ਨੂੰ ਹਥਿਆਰ ਖ਼ਰੀਦਣ ਲਈ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਭੇਜਦਾ ਸੀ। ਇਨ੍ਹਾਂ ਸਾਰੀਆਂ ਗੱਲਾਂ ਤੋਂ ਪਰਦਾ ਹੁਣ ਗ੍ਰਿਫ਼ਤਾਰ ਹੋਏ ਉਸ ਦੇ ਚਾਰ ਸਾਥੀਆਂ ਨੇ ਹੀ ਚੁੱਕਿਆ ਹੈ।

 

 

ਥਾਣਾ ਡਿਵੀਜ਼ਨ–3 ਦੀ ਪੁਲਿਸ ਨੇ ਗੈਂਗਸਟਰ ਰਾਜੀਵ ਰਾਜਾ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਸ਼ਨਾਖ਼ਤ ਰਾਜਨ ਉਰਫ਼ ਰਾਜਾ, ਗੁਰਵਿੰਦਰ ਸਿੰਘ ਉਰਫ਼ ਗੁਰੀ, ਸੁਖਚੈਨ ਸਿੰਘ ਉਰਫ਼ ਚੈਨਾ ਤੇ ਰੇਸ਼ਮ ਸਿੰਘ ਉਰਫ਼ ਮਨੀ ਵਜੋਂ ਹੋਈ ਹੈ। ਰਾਜਾ ਤੋਂ ਬਾਅਦ ਗਿਰੋਹ ਨੂੰ ਚਲਾਉਣ ਵਾਲੇ ਮੁੱਖ ਮੁਲਜ਼ਮ ਵਿਜੇ ਕੁਮਾਰ ਹਾਲੇ ਪੁਲਿਸ ਦੇ ਹੱਥ ਨਹੀਂ ਆਇਆ।

 

 

ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਕੋਲੋਂ .32 ਬੋਰ ਦੀ ਰਿਵਾਲਵਰ, ਦੋ ਮੈਗਜ਼ੀਨ ਤੇ ਨੌਂ ਕਾਰਤੂਸ, 315 ਬੋਰ ਦੇ ਤਿੰਨ ਰਿਵਾਲਵਰ, 10 ਕਾਰਤੂਸ, ਚੋਰੀ ਦੀ ਸੈਂਟਰੋ ਕਾਰ, ਐਕਟਿਵਾ ਤੇ ਗੱਡੀਆਂ ਦੀ ਅੱਗੇ ਅਤੇ ਪਿੱਛੇ ਦੀਆਂ ਨੰਬਰ–ਪਲੇਟਾਂ ਬਰਾਮਦ ਕੀਤੀਆਂ ਹਨ।

 

 

ਏਡੀਸੀਪੀ–ਵਨ ਗੁਰਪ੍ਰੀਤ ਸਿੰਘ ਸਿਕੰਦ ਤੇ ਏਸੀਪੀ–ਸੈਂਟਰਲ ਵਰਿਆਮ ਸਿੰਘ ਨੇ ਦੱਸਿਆ ਕਿ ਗੈਂਗਸਟਰ ਰਾਜੀਵ ਰਾਜਾ ਇਸ ਵੇਲੇ ਕਤਲ ਦੇ ਮਾਮਲੇ ਵਿੱਚ ਨਾਭਾ ਜੇਲ੍ਹ ’ਚ ਉਮਰ–ਕੈਦ ਦੀ ਸਜ਼ਾ ਕੱਟ ਰਿਹਾ ਹੈ।

 

 

ਫ਼ਰਾਰ ਮੁਲਜ਼ਮ ਵਿਜੇ ਕੁਮਾਰ, ਗੁਰੀ, ਚੈਨਾ ਤੇ ਮਨੀ ਦੀ ਮੁਲਾਕਾਤ ਗੈਂਗਸਟਰ ਰਾਜਾ ਨਾਲ ਜੇਲ੍ਹ ਵਿੱਚ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster used to get extortion money in Nabha Jail through Paytm