ਰੋਜ਼ਾਨਾ ਹੋਵੇਗੀ ਮਾਤਾ ਦੀ ਪੂਜਾ
ਕੋਰੋਨਾ ਵਾਇਰਸ ਦੇ ਚੱਲਦਿਆਂ ਸ਼ਕਤੀ–ਪੀਠ ਮਾਤਾ ਨੈਣਾ ਦੇਵੀ ਦੇ ਕਿਵਾੜ ਸ਼ਰਧਾਲੂਆਂ ਦੇ ਦਰਸ਼ਨਾਂ ਲਈ 31 ਮਾਰਚ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਅੱਜ ਮਾਤਾ ਨੈਣਾ ਦੇਵੀ ਦੇ ਟ੍ਰੱਸਟੀ ਰਾਜੇਸ਼ ਚੌਧਰੀ ਨੇ ਦਿੱਤੀ
ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਭਾਵੇਂ ਮਾਤਾ ਨੈਣਾ ਦੇਵੀ ਦੇ ਕਵਾੜ ਬੰਦ ਰਹਿਣਗੇ ਪਰ ਸ਼ਰਧਾਲੂਆਂ ਦੀ ਸੁਵਿਧਾ ਨੂੰ ਦੇਖਦਿਆਂ ਸਕਾਈ–ਲੈਬ ਰਾਹੀਂ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪਰੰਪਰਾ ਅਨੁਸਾਰ ਮਾਤਾ ਨੈਣਾ ਦੇਵੀ ਦੀ ਪੂਜਾ ਅਰਚਨਾ ਤਾਂ ਰੋਜ਼ ਹੋਵੇਗੀ ਪਰ ਸ਼ਰਧਾਲੂਆਂ ਦੇ ਆਉਣ–ਜਾਣ ਤੇ ਪਾਬੰਦੀ ਲਾਗੂ ਰਹੇਗੀ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਜਿਸ ਤਹਿਤ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਕੌਲਾਂ ਵਾਲਾ ਟੋਭਾ, ਸਵਾਰਘਾਟ, ਕੈਂਚੀ ਮੋੜ ਅਤੇ ਭਾਖੜਾ ਵਾਲੇ ਪਾਸਿਓਂ ਵਿਸ਼ੇਸ਼ ਨਾਕੇ ਲਗਾਏ ਗਏ ਹਨ।
ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਕ ਇਨ੍ਹਾਂ ਨਾਕਿਆਂ ’ਤੇ ਸ਼ਰਧਾਲੂਆਂ ਨੂੰ ਮੰਦਰ ਤੱਕ ਨਾ ਜਾਣ ਲਈ ਕੋਰੋਨਾ ਵਾਇਰਸ ਨੂੰ ਕਾਰਨ ਦੱਸ ਕੇ ਨਾ ਜਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ।
ਇਸ ਸਬੰਧੀ ਬਾਲਾ ਜੀ ਟੂਰ ਐਂਡ ਟ੍ਰੈਵਲਜ਼ ਦੇ ਮੈਨੇਜਿੰਗ ਡਾਇਰੈਕਟਰ ਸੁਧੀਰ ਸੰਦਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਯਾਤਰੂਆਂ ਦੀ ਆਮਦ ਘਟੀ ਹੈ ਅਤੇ ਇਲਾਕੇ ਦੀ ਟੈਕਸੀ ਸਨਅਤ ਨੂੰ ਬੜਾ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ।