ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਂਘੇ ਬਾਰੇ ਜਨ. ਬਾਜਵਾ ਨੇ ਇਮਰਾਨ ਖ਼ਾਨ ਤੋਂ ਪਹਿਲਾਂ ਸਿੱਧੂ ਨੂੰ ਦੱਸਿਆ ਸੀ: ਕੈਪਟਨ

ਲਾਂਘੇ ਬਾਰੇ ਜਨ. ਬਾਜਵਾ ਨੇ ਇਮਰਾਨ ਖ਼ਾਨ ਤੋਂ ਪਹਿਲਾਂ ਸਿੱਧੂ ਨੂੰ ਦੱਸਿਆ ਸੀ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਕਰਤਾਰਪੁਰ ਸਾਹਿਬ ਲਾਂਘੇ ਪਿਛਲੀ ਪਾਕਿਸਤਾਨ ਦੀ ਮਨਸ਼ਾ ’ਤੇ ਸੁਆਲ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਸਿੱਖ ਹੋਣ ਕਾਰਨ ਉਹ ਬਹੁਤ ਖ਼ੁਸ਼ ਹਨ ਪਰ ਇੱਕ ਮੁੱਖ ਮੰਤਰੀ ਵਜੋਂ ਉਨ੍ਹਾਂ ਨੂੰ ਪਾਕਿਸਤਾਨ ਦੀ ਨੀਤ ’ਤੇ ਸ਼ੱਕ ਹੁੰਦਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਚੱਲ ਰਹੇ ਸਮਾਰੋਹਾਂ ਬਾਰੇ ਵੀ ਖ਼ਾਸ ਗੱਲਬਾਤ ਕੀਤੀ।

 

 

‘ਇੰਡੀਆ ਟੂਡੇ’ ਗਰੁੱਪ ਦੇ ਐਡੀਟੋਰੀਅਲ ਡਾਇਰੈਕਟਰ (ਪਬਲਿਸ਼ਿੰਗ) ਰਾਜ ਚੇਂਗੱਪਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਈ ਮਾਮਲਿਆਂ ਬਾਰੇ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਉਨ੍ਹਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹੀ ਨਹੀਂ, ਸਗੋਂ ਹਰੇਕ ਸਿੱਖ ਅੱਜ ਖ਼ੁਸ਼ ਹੈ ਪਰ ਪਾਕਿਸਤਾਨ ਦੀ ਨੀਤ ਉੱਤੇ ਸ਼ੱਕ ਹੁੰਦਾ ਹੈ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵਿੱਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ISI ਦਾ ਹੱਥ ਹੋ ਸਕਦਾ ਹੈ। ‘ਜਦੋਂ ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ, ਤਦ ਨਵਜੋਤ ਸਿੰਘ ਸਿੱਧੂ ਨੂੰ ਸੱਦਿਆ ਗਿਆ ਸੀ। ਸਹੁੰ–ਚੁਕਾਈ ਤੋਂ ਪਹਿਲਾਂ ਹੀ ਪਾਕਿਸਤਾਨੀ ਫ਼ੌਜ ਦੇ ਜਰਨੈਲ ਨੇ ਸਿੱਧੂ ਨੂੰ ਦੱਸ ਦਿੱਤਾ ਸੀ ਕਿ ਅਸੀਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਜਾ ਰਹੇ ਹਾਂ। ਜਦ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਬਾਅਦ ’ਚ ਇਸ ਗੱਲ ਦਾ ਪਤਾ ਲੱਗਾ।’

 

 

ਪੰਜਾਬ ਦੇ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ISI ਵੱਲੋਂ ‘ਰਾਇਸ਼ੁਮਾਰੀ 2020’ ਬਾਰੇ ਖ਼ਾਸ ਮੁਹਿੰਮ ਚਲਾਈ ਜਾ ਰਹੀ ਹੈ; ਇਸੇ ਲਈ ਸਿੱਖਾਂ ਨੂੰ ਭੜਕਾਇਆ ਜਾ ਰਿਹਾ ਹੈ। ਇੱਕ ਸਿੱਖ ਵਜੋਂ ਮੈਂ ਕਰਤਾਰਪੁਰ ਸਾਹਿਬ ਜੱਥੇ ’ਚ ਜਾ ਰਿਹਾ ਹਾਂ ਪਰ ਮੁੱਖ ਮੰਤਰੀ ਵਜੋਂ ਮੇਰੀਆਂ ਕਈ ਚਿੰਤਾਵਾਂ ਵੀ ਹਨ।

 

 

ਕੈਪਟਨ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਖੇਤਰ ਵਿੱਚ ਸ਼ਰਧਾਲੂਆਂ ਲਈ ਬਹੁਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਨਵੀਂ ਸੜਕ ਬਣਾਈ ਗਈ ਹੈ। ਲੋਕਾਂ ਦੇ ਰੁਕਣ ਲਈ ਖ਼ਾਸ ਤੰਬੂ ਲਾਏ ਗਏ ਹਨ।

 

 

ਪ੍ਰਦੂਸ਼ਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ’ਚ ਪ੍ਰਦੂਸ਼ਣ ਲਈ ਸਿਰਫ਼ ਪੰਜਾਬ ਜ਼ਿੰਮੇਵਾਰ ਨਹੀਂ ਹੈ, ਉੱਥੋਂ ਦੇ ਪ੍ਰਦੂਸ਼ਣ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਵਾਲਿਆਂ ਉੱਤੇ ਸਰਕਾਰ ਨੇ ਕਾਰਵਾਈ ਕੀਤੀ ਹੈ ਪਰ ਕਿਸਾਨ ਯੂਨੀਅਨਾਂ ਉਨ੍ਹਾਂ ਨੂੰ ਜਾ ਕੇ ਇਹ ਸਮਝਾਉਂਦੀਆਂ ਹਨ ਕਿ ਉਨ੍ਹਾਂ ਦਾ ਕੇਸ ਉਹ ਹਟਵਾ ਦੇਣਗੀਆਂ।

 

 

ਮੁੱਖ ਮੰਤਰੀ ਨੇ ਕਿਹਾ ਕਿ ਛੋਟੇ ਕਿਸਾਨ ਪਰਾਲ਼ੀ ਨੂੰ ਖ਼ਤਮ ਕਰਨ ਵਾਲੀਆਂ ਮਸ਼ੀਨਾਂ ਨਹੀਂ ਲੈ ਸਕਦੇ। ਸਿਰਫ਼ ਛੋਟੇ ਕਿਸਾਨ ਹੀ ਪਰਾਲ਼ੀ ਸਾੜਨ ਲਈ ਮਜਬੂਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਬਾਰੇ ਇੱਕ ਮੀਟਿੰਗ ਲੈਣ ਲਈ ਆਖਿਆ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gen Bajwa told Sidhu before Imran Khan about Corridor says Captain