ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਰਨਾਂਡੇਜ਼ ਦੇ ਦੇਹਾਂਤ ਨਾਲ ਦੇਸ਼ ਕੋਲੋਂ ਇਕ ਬੁੱਧੀਮਾਨ ਆਗੂ ਖੁਸਿਆ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡੇਜ਼ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਮਰਹੂਰ ਫਰਨਾਂਡਿਜ਼ 88 ਵਰਿਆਂ ਦੇ ਸਨ ਤੇ ਉਹ ਅਲਜ਼ਾਈਮਰ ਦੀ ਲੰਮੀ ਬਿਮਾਰੀ ਤੋਂ ਬਾਅਦ ਸਵਾਈਨ ਫ਼ਲੂ ਤੋਂ ਪੀੜਤ ਹੋਣ ਕਾਰਨ ਮੰਗਲਵਾਰ ਦੀ ਸਵੇਰ ਵਿਛੋੜਾ ਦੇ ਗਏ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੀ ਫਰਨਾਂਡੇਜ਼ ਨੂੰ 1970 ਦੇ ਦਹਾਕੇ ਦੀ ਸਮਾਜਵਾਦੀ ਲਹਿਰ ਦੇ ਇਕ ਸਭ ਤੋਂ ਮਹੱਤਵਪੂਰਨ ਆਗੂ ਵਜੋਂ ਹਮੇਸ਼ਾਂ ਹੀ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਨਿਡਰ ਸਿਆਸਤਦਾਨ ਸਨ, ਜਿਨ੍ਹਾਂ ਨੇ ਭਾਰਤੀ ਸਿਆਸਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਫਰਨਾਂਡੇਜ਼ ਦੇ ਦੇਹਾਂਤ ਨਾਲ ਦੇਸ਼ ਕੋਲ ਇਕ ਬੁੱਧੀਮਾਨ ਆਗੂ ਖੁੱਸ ਗਿਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

 

ਮੁੱਖ ਮੰਤਰੀ ਨੇ ਦੁਖੀ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਇਸ ਘਾਟੇ ਨੂੰ ਸਹਿਣ ਕਰਨ ਲਈ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:George Fernandezs death exposes an intellectual leader from country Capt Amarinder