ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਾਨ ਫ਼੍ਰਾਂਸਿਸਕੋ ’ਚ ਮੁੜ ਬਣ ਰਹੀ ਹੈ ਗ਼ਦਰ–ਯਾਦਗਾਰ, ਪੰਜਾਬੀ ਖ਼ੁਸ਼

​​​​​​​ਸਾਨ ਫ਼੍ਰਾਂਸਿਸਕੋ ’ਚ ਮੁੜ ਬਣ ਰਹੀ ਹੈ ਗ਼ਦਰ–ਯਾਦਗਾਰ, ਪੰਜਾਬੀ ਖ਼ੁਸ਼

ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਸਾਨ ਫ਼੍ਰਾਂਸਿਸਕੋ ਦੀ 5 ਵੁੱਡ ਸਟ੍ਰੀਟ ’ਤੇ ਗ਼ਦਰ–ਯਾਦਗਾਰ ਦੀ ਮੁੜ–ਉਸਾਰੀ ਕੀਤੀ ਜਾ ਰਹੀ ਹੈ। ਇਸ ਵੱਲ ਪਿਛਲੇ ਬਹੁਤ ਸਾਲਾਂ ਤੋਂ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਸੀ। ਅਮਰੀਕਾ, ਖ਼ਾਸ ਕਰ ਕੇ ਸਾਨ ਫ਼੍ਰਾਂਸਿਸਕੋ ਜ਼ਿਲ੍ਹੇ ਦੇ ਸਮੂਹ ਭਾਰਤੀ ਡਾਢੇ ਖ਼ੁਸ਼ ਹਨ ਕਿਉਂਕਿ ਇਸ ਯਾਦਗਾਰ ਨੂੰ ਹੁਣ ਬਣਦਾ ਮਾਣ–ਸਨਮਾਨ ਮਿਲੇਗਾ। ਇਹ ਪ੍ਰਾਜੈਕਟ ਸਾਲ 2021 ਤੱਕ ਮੁਕੰਮਲ ਹੋਵੇਗਾ ਤੇ ਇਸ ਉੱਤੇ 90 ਲੱਖ ਡਾਲਰ ਦਾ ਖ਼ਰਚਾ ਆਵੇਗਾ। ਇਹ ਸਾਰਾ ਖ਼ਰਚਾ ਭਾਰਤ ਸਰਕਾਰ ਅਦਾ ਕਰੇਗੀ। ਵਿਦੇਸ਼ ਮੰਤਰਾਲੇ ਨੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ ਹੈ।

 

 

ਅੱਜ–ਕੱਲ੍ਹ ਪੰਜਾਬ ਆਏ ਹੋਏ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਸ੍ਰੀ ਉੱਜਲ ਦੋਸਾਂਝ ਨੇ ਕਿਹਾ ਕਿ ਸਮੂਹ ਪੰਜਾਬੀਆਂ ਦੇ ਦਿਲਾਂ ਵਿੱਚ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਹਾਲੇ ਵੀ ਜ਼ਿੰਦਾ ਹਨ ਤੇ ਹੁਣ ਉਨ੍ਹਾਂ ਦੀ ਯਾਦਗਾਰ ਨੂੰ ਬਣਦਾ ਮਾਣ–ਸਨਮਾਨ ਦਿੱਤਾ ਜਾ ਰਿਹਾ ਹੈ। ਮੈਂ ਕੈਨੇਡਾ ਤੋਂ ਖ਼ਾਸ ਤੌਰ ਉੱਤੇ ਆਪਣੇ ਦੋਵੇਂ ਬੇਟਿਆਂ ਨੂੰ ਭਾਰਤ ਤੋਂ ਚੱਲੀ ਇਨਕਲਾਬੀ ਲਹਿਰ ਦੀ ਉਹ ਯਾਦਗਾਰ ਵਿਖਾਉਣ ਲਈ ਖ਼ਾਸ ਤੌਰ ਉੱਤੇ ਸੜਕ ਰਸਤੇ ਅਮਰੀਕਾ ਗਿਆ ਸਾਂ।

 

 

ਸ੍ਰੀ ਦੋਸਾਂਝ ਨੇ ਦੱਸਿਆ ਕਿ – ‘ਜਦੋਂ ਅਸੀਂ ਉੱਥੇ ਪੁੱਜੇ, ਤਾਂ ਬਹੁਤ ਨਿਰਾਸ਼ ਹੋਏ। ਅੱਗੇ ਜਿੰਦਰਾ ਲੱਗਾ ਹੋਇਆ ਸੀ ਤੇ ਮੈਨੂੰ ਉੱਥੋਂ ਦੇ ਨਿਗਰਾਨ ਨੇ ਦੱਸਿਆ ਕਿ ਇਹ ਸਿਰਫ਼ ਸਮਾਜਕ ਸਮਾਰੋਹਾਂ ਵੇਲੇ ਹੀ ਖੁੱਲ੍ਹਦੀ ਹੈ। ਮੈਂ ਇਹ ਮਾਮਲਾ ਭਾਰਤੀ ਕੌਂਸਲੇਟ ਦੇ ਧਿਆਨ ਗੋਚਰੇ ਲਿਆਂਦਾ ਕਿ ਭਾਰਤ ਦੀ ਆਜ਼ਾਦੀ ਤੇ ਉਸ ਦੀ ਮਾਣ–ਸਨਮਾਨ ਦੀ ਬਹਾਲੀ ਦਾ ਸੁਫ਼ਨਾ ਵੇਖਣ ਵਾਲੇ ਉਨ੍ਹਾਂ ਬਹਾਦਰ ਇਨਕਲਾਬੀਆਂ ਦੀ ਸਾਨੂੰ ਜ਼ਰੂਰ ਹੀ ਇੱਜ਼ਤ ਕਰਨੀ ਚਾਹੀਦੀ ਹੈ, ਜਿਨ੍ਹਾਂ ਦੀ ਦਿਲਚਸਪੀ ਉਦੋਂ ਮਕਾਨ ਤੇ ਕਾਰਾਂ ਖ਼ਰੀਦਣ ਦੀ ਥਾਂ ਦੇਸ਼ ਲਈ ਕੁਝ ਕਰ ਗੁਜ਼ਰਨ ਤੇ ਮਰ–ਮਿਟਣ ਦੀ ਸੀ।’

 

 

ਗ਼ਦਰ ਪਾਰਟੀ ਦੀ ਸਥਾਪਨਾ ਰਾਸ਼ਟਰਵਾਦੀ ਇਨਕਲਾਬੀ ਲਾਲਾ ਹਰਦਿਆਲ ਨੇ ਕੀਤੀ ਸੀ ਤੇ ਤਦ 1913 ’ਚ ਸੋਹਨ ਸਿੰਘ ਭਕਨਾ ਇਸ ਦੇ ਪ੍ਰਧਾਨ ਬਣੇ ਸਨ। ਵੱਖੋ–ਵੱਖਰੇ ਧਰਮਾਂ ਦੇ ਲੋਕ ਇਸ ਦੇ ਮੈਂਬਰ ਸਨ। ਇਹ ਹਸਭ 1942 ਦੇ ‘ਭਾਰਤ ਛੱਡੋ’ ਅੰਦੋਲਨ ਤੋਂ ਬਹੁਤ ਪਹਿਲਾਂ ਹੋਇਆ ਸੀ।

 

 

ਪੰਜਾਬ ਦੇ ਦੋਆਬਾ ਇਲਾਕੇ ਦੇ ਅਮਰੀਕਾ ’ਚ ਵਸੇ ਸਿੱਖਾਂ ਨੇ ਤਦ ਇਸ ਗ਼ਦਰ ਲਹਿਰ ਵਿੱਚ ਖ਼ਾਸ ਭੂਮਿਕਾ ਨਿਭਾਈ ਸੀ। ਉਹ ਖ਼ਾਸ ਤੌਰ ਉੱਤੇ ਭਾਰਤ ਆ ਕੇ ਇਨਕਲਾਬੀ ਗਤੀਵਿਧੀਆਂ ਵਿੱਚ ਭਾਗ ਲੈਂਦੇ ਸਨ। ਬਾਅਦ ਵਿੱਚ ਸ਼ਹੀਦ ਹੋਏ ਕਰਤਾਰ ਸਿੰਘ ਸਰਾਭਾ ਵੀ ਉਸੇ ਵਰ੍ਹੇ ਬਰਕਲੇ ਯੂਨੀਵਰਸਿਟੀ ’ਚ ਪੜ੍ਹਨ ਲਈ ਗਏ ਸਨ ਤੇ ਉਨ੍ਹਾਂ ਉਸ ਗ਼ਦਰ ਲਹਿਰ ਵਿੱਚ ਭਾਗ ਲਿਆ ਸੀ।

 

 

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ’ਚ ਰਾਜਨੀਤੀ ਵਿਗਿਆਨ ਦੇ ਸੇਵਾ–ਮੁਕਤ ਪ੍ਰੋਫ਼ੈਸਰ ਹਰੀਸ਼ ਕੇ. ਪੁਰੀ, ਜਿਨ੍ਹਾਂ ਗ਼ਦਰ ਲਹਿਰ ਉੱਤੇ ਬਾਕਾਇਦਾ ਲੰਮੇਰੀ ਖੋਜ ਕੀਤੀ ਹੈ ਤੇ ਇਸ ਲਹਿਰ ਉੱਤੇ ਕਿਤਾਬਾਂ ਵੀ ਲਿਖੀਆਂ ਹਨ, ਨੇ ਕਿਹਾ ਕਿ – ‘ਯਾਦਗਾਰ ਦੀ ਮੁੜ–ਉਸਾਰੀ ਬਹੁਤ ਵਧੀਆ ਗੱਲ ਹੈ ਤੇ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਕਿਉਂਕਿ ਅਜਿਹੀ ਮੰਗ ਬਹੁਤ ਪਹਿਲਾਂ ਤੋਂ ਕੀਤੀ ਜਾ ਰਹੀ ਸੀ। ਇਸ ਤੋਂ ਵਿਦੇਸ਼ ਵੱਸਦੇ ਪੰਜਾਬੀ ਵੀ ਬਹੁਤ ਜ਼ਿਆਦਾ ਪ੍ਰੇਰਿਤ ਹੋਣਗੇ। ਹੁਣ ਜਦੋਂ ਕਿਤੇ ਧਰਮ–ਨਿਰਪੇਖਤਾ ਦੀ ਗੱਲ ਨਹੀਂ ਚੱਲਦੀ, ਇਸੇ ਲਈ ਲੋਕਾਂ ਦਾ ਧਿਆਨ ਧਾਰਮਿਕ ਮੂਲਵਾਦ ਵਧਦਾ ਜਾ ਰਿਹਾ ਹੈ। ’

 

 

ਗ਼ਦਰ ਲਹਿਰ ਦੀ ਯਾਦਗਾਰ ਦੀ ਮੁੜ–ਉਸਾਰੀ ਦੌਰਾਨ ਇਸ ਨੂੰ ਹੁਣ ਇੱਕ ਅਜਾਇਬਘਰ ਤੇ ਲਾਇਬਰੇਰੀ ਦੇ ਤੌਰ ਉੱਤੇ ਵਿਕਸਤ ਕੀਤਾ ਜਾਵੇਗਾ। ਇਮਾਰਤ ਵੇਖਣ ਨੂੰ ਬਿਲਕੁਲ ਅਸਲ ਢਾਂਚੇ ਵਰਗੀ ਜਾਪੇਗੀ। ਹੁਣ ਜਦੋਂ ਆਮ ਲੋਕ ਉਸ ਇਮਾਰਤ ਨੂੰ ਵੇਖਣ ਲਈ ਜਾਂਦੇ ਹਨ, ਤਾਂ ਉਹ ਉਸ ਦੀ ਮਾੜੀ ਹਾਲਤ ਵੇਖ ਕੇ ਬਹੁਤ ਨਿਰਾਸ਼ ਹੁੰਦੇ ਹਨ।

 

 

ਲੇਖਕ ਤੇ ਪੱਤਰਕਾਰ ਸਿੱਧੂ ਦਮਦਮੀ, ਜੋ ਪਿੱਤੇ ਜਿਹੇ ਸਾਨ ਫ਼੍ਰਾਂਸਿਸਕੋ ਜਾ ਕੇ ਆਏ ਹਨ, ਨੇ ਦੱਸਿਆ ਕਿ ਉਨ੍ਹਾਂ ਉਤਸ਼ਾਹੀ ਦੇਸ਼–ਭਗਤਾਂ ਦੀ ਵਿਰਾਸਤ ਨੂੰ ਮਾਣ ਬਖ਼ਸ਼ਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਨਾਲ ਸਬੰਧਤ ਬਹੁਤ ਸਾਰੀਆਂ ਇਤਿਹਾਸਕ ਚੀਜ਼ਾਂ ਇੱਧਰ–ਉੱਧਰ ਖਿੰਡੀਆਂ ਪਈਆਂ ਹਨ; ਉਹ ਸਭ ਇੱਕੋ ਛੱਤ ਹੇਠਾਂ ਲਿਆਉਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਗ਼ਦਰੀ ਬਾਬੇ ਹੱਥ ਨਾਲ ਚੱਲਣ ਵਾਲੀ ਜਿਹੜੀ ਪ੍ਰਿੰਟਿੰਗ ਪ੍ਰੈੱਸ ਨਾਲ ਪੈਂਫ਼ਲੈਟਸ ਆਦਿ ਛਾਪਦੇ ਹੁੰਦੇ ਸਨ, ਉਹ ਸਟਾਕਟਨ ਦੇ ਗੁਰਦੁਆਰਾ ਸਾਹਿਬ ਵਿਖੇ ਪਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ghadar Memorial is being rebuilt in San Francisco