ਅਗਲੀ ਕਹਾਣੀ

ਮੂਣਕ–ਪਾਤੜਾਂ ਸੜਕ ’ਤੇ ਜਾ ਚੜ੍ਹਿਆ ਘੱਗਰ ਦਰਿਆ ਦਾ ਪਾਣੀ

ਮੂਣਕ–ਪਾਤੜਾਂ ਸੜਕ ’ਤੇ ਜਾ ਚੜ੍ਹਿਆ ਘੱਗਰ ਦਰਿਆ ਦਾ ਪਾਣੀ

ਘੱਗਰ ਦਰਿਆ ਨੇ ਪਿਛਲੇ ਕੁਝ ਦਿਨਾਂ ਤੋਂ ਸੰਗਰੂਰ, ਮਾਨਸਾ ਤੇ ਪਟਿਆਲਾ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ਵਿੱਚ ਤਬਾਹੀ ਮਚਾਈ ਹੋਈ ਹੈ। ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਹੈ।

 

 

ਸੰਗਰੂਰ ਜ਼ਿਲ੍ਹੇ ਦੇ ਮੂਣਕ ਇਲਾਕੇ ’ਚ ਖੇਤ ਨਹੀਂ, ਸਗੋਂ ਸਮੁੰਦਰ ਵਰਗਾ ਪਾਣੀ ਹੀ ਪਾਣੀ ਫਿਰਦਾ ਵਿਖਾਈ ਦਿੰਦਾ ਹੈ। ਕਿਸਾਨਾਂ ਦੇ ਚਿਹਰੇ ਮੁਰਝਾ ਚੁੱਕੇ ਹਨ।

 

 

ਪਿੰਡ ਭੂੰਦੜ ਭੈਣੀ ਦੇ ਇੱਕ ਨੌਜਵਾਨ ਨੇ ਦੱਸਿਆ ਕਿ ਪਾਣੀ ਉਨ੍ਹਾਂ ਦੇ ਖੇਤਾਂ ਨੂੰ ਤਾਂ ਬਰਬਾਦ ਕਰ ਹੀ ਚੁੱਕਾ ਹੈ; ਬੱਸ ਹੁਣ ਪਾਣੀ ਦੇ ਪਿੰਡ ਦੇ ਘਰਾਂ ਅੰਦਰ ਵੜਨ ਦੀਆਂ ਤਿਆਰੀਆਂ ਹਨ।

 

 

ਅਜਿਹੇ ਹਾਲਾਤ ਕਾਰਨ ਪਿੰਡਾਂ ਦੇ ਨਿਵਾਸੀਆਂ ਵਿੱਚ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ। ਅੱਜ ਘੱਗਰ ਦਰਿਆ ਦਾ ਪਾਣੀ ਮੂਣਕ–ਪਾਤੜਾਂ ਸੜਕ ਉੱਤੇ ਵੀ ਚੜ੍ਹ ਗਿਆ; ਜਦ ਕਿ ਇਹ ਸੜਕ ਕਾਫ਼ੀ ਉੱਚੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ghaggar river water reaches on Moonak-Patran road