ਅਗਲੀ ਕਹਾਣੀ

ਘੁਬਾਇਆ ਦੇ MLA ਪੁੱਤ ਦੀ ਗੰਦੀ ਬਾਤ, ਮਹਿਲਾ SHO ਨੂੰ ਕਿਹਾ- ਤੂੰ ਚੀਜ਼ ਕੀ ਹੈ

ਦਵਿੰਦਰ ਸਿੰਘ ਘੁਬਾਇਆ

ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਤੇ ਵਿਧਾਨ ਸਭਾ ਅਸੈਂਬਲੀ ਹਲਕੇ ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ  ਦਵਿੰਦਰ ਸਿੰਘ ਘੁਬਾਇਆ ਨੇ ਇੱਕ ਮਹਿਲਾ ਸਟੇਸ਼ਨ ਹਾਊਸ ਅਫਸਰ (SHO) ਨਾਲ ਬਦਸਲੂਕੀ ਕੀਤੀ ਹੈ। ਬਦਸਲੂਕੀ ਦਾ ਕਾਰਨ ਇੱਕ ਕਾਂਗਰਸੀ ਵਰਕਰ ਨੂੰ ਚਲਾਨ ਜਾਰੀ ਕਰਨਾ ਹੈ।


ਦਵਿੰਦਰ ਸਿੰਘ ਘੁਬਾਇਆ, ਪੰਜਾਬ ਵਿਧਾਨ ਸਭਾ ਵਿੱਚ ਇਕ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਹਨ,ਵੱਲੋਂ ਐਸ.ਐਚ.ਓ. ਲਵਮੀਤ ਕੌਰ ਨਾਲ ਗ਼ਲਤ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਜੋ ਕਿ ਫਾਜ਼ਿਲਕਾ ਸ਼ਹਿਰ ਪੁਲਿਸ ਥਾਣੇ 'ਚ ਤਾਇਨਾਤ ਹਨ, ਜੋ ਘੁਬਾਇਆ ਦੇ ਹਲਕੇ ਵਿੱਚ ਪੈਂਦਾ ਹੈ।


ਆਡੀਓ ਰਿਕਾਰਡਿੰਗ ਵਿੱਚ, ਐਮ.ਐਲ.ਏ. ਘੁਬਾਇਆ ਨੇ ਐਸ.ਐਚ.ਓ. ਨੂੰ ਕਿਹਾ, ਤੁਸੀਂ ਆਪਣੇ ਹੀ ਬੰਦਿਆਂ ਨੂੰ ਤੰਗ ਕਰਨ ਲੱਗ ਪਏ...ਕੀ ਗੱਲ ਏ, ਜਿਸ ਦੇ ਜਵਾਬ ਵਿੱਚ ਐਸ.ਐਚ.ਓ. ਨੇ ਕਿਹਾ ਕਿ ਸਰ, ਮੈਂ ਉਸ ਬੰਦੇ ਨੂੰ ਦਸਤਾਵੇਜ਼ ਦਿਖਾਉਣ ਨੂੰ ਕਿਹਾ ਸੀ,  ਉਹ ਮੈਨੂੰ ਕਹਿੰਦਾ ਤੂੰ ਕੌਣ ਹੈਂ, ਮੈਂ ਐਸਐਚਓ ਵਜੋਂ ਨਿਯੁਕਤ ਕੀਤੀ ਗਈ ਹੈ ਕੋਈ ਵੀ ਮੇਰੀ ਬੇਇੱਜ਼ਤੀ ਨਹੀਂ ਕਰ ਸਕਦਾ''।

 


ਫਿਰ ਐਮ.ਐਲ.ਏ ਨੇ ਕਿਹਾ 'ਤੂੰ ਐਸਐਚਓ ਲੱਗੀ ਹੈ ਕੋਈ ਰੱਬ ਤਾਂ ਨਹੀਂ', ਕਿੰਡੀ ਕੀ ਗੱਲ ਹੈ... ਇਸ ਦੇ ਜਵਾਬ ਵਿੱਚ ਐਸ.ਐਚ.ਓ ਨੇ ਐਮ.ਐਲ.ਏ ਨੂੰ ਭਾਸ਼ਾ ਦੀ ਮਰਿਆਦਾ ਬਣਾਈ ਰੱਖਣ ਲਈ ਕਿਹਾ। ਪਰ ਵਿਧਾਇਕ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ, ਤੂੰ ਚੀਜ਼ ਕੀ ਹੈ?. ਫਿਰ ਐਮ.ਐਲ.ਏ ਨੇ ਕਿਹਾ ਕਿ ਇੱਥੇ ਇਹੋ ਜਿਹੀਆ ਗੱਲਾਂ ਨਹੀਂ ਚੱਲਣ ਦੇਣੀਆਂ, ਤੂੰ ਆਪਣਾ ਜੁੱਲੀ ਬਿਸਤਰਾ ਬੰਨ੍ਹ ਰੱਖ । ਐਸ.ਐਚ.ਓ. ਨੇ ਕਿਹਾ ਕਿ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਮੈਨੂੰ ਭਜਾਦੋ ਜੇ ਮੇਰੇ ਵਿੱਚ ਹਿੰਮਤ ਹੋਈ ਤਾਂ ਮੈਂ ਰਹਿ ਪਵਾਂਗੀ।

 


ਸਬ-ਇੰਸਪੈਕਟਰ ਲਵਮੀਤ ਕੌਰ ਨੇ ਪੁਸ਼ਟੀ ਕੀਤੀ ਕਿ ਵਿਧਾਇਕ ਨੇ ਫੋਨ 'ਤੇ  ਉਨ੍ਹਾਂ ਨਾਲ ਗ਼ਲਤ ਤਰੀਕੇ ਨਾਲ ਗੱਲਬਾਤ ਕੀਤੀ ਸੀ। ਜਦੋਂ ਉਨ੍ਹਾਂ ਦੋ ਜਾਂ ਤਿੰਨ ਦਿਨ ਇੱਕ ਬਿਨਾਂ ਕਿਸੇ ਨੰਬਰ ਪਲੇਟ ਦੇ ਬਾਈਕ ਚਲਾਉਣ ਲਈ ਕਾਂਗਰਸੀ ਵਰਕਰ ਦਾ ਚਲਾਨ ਕੱਟ ਦਿੱਤਾ ਸੀ. ਮੈਂ ਇਸ ਮਾਮਲੇ ਨੂੰ ਫਾਜ਼ਿਲਕਾ ਪੁਲਿਸ ਦੇ ਸੀਨੀਅਰ ਸੁਪਰਡੈਂਟ ਕੋਲ ਚੁੱਕਿਆ ਹੈ।


ਦਵਿੰਦਰ ਘੁਬਾਇਆ ਦੇ ਮੀਡੀਆ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਐਮ.ਐਲ.ਏ ਨੇ ਐਸ.ਐਚ.ਓ. ਨਾਲ ਗੱਲ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਐਸ.ਐਚ.ਓ. ਨੇ ਸਾਡਾ ਫੋਨ ਖੋਹ ਲਿਆ ਤੇ ਗੁੱਸੇ ਵਿੱਚ ਆ ਕੇ ਕੱਟ ਦਿੱਤਾ। ਘਟਨਾ ਦੇ ਬਾਅਦ ਵਿਧਾਇਕ ਨੇ ਐਸ.ਐਚ.ਓ. ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਜਨਤਾ ਵੱਲੋਂ ਚੁਣੇ ਪ੍ਰਤੀਨਿਧੀ ਦੀ ਕਾੱਲ ਚੱਕਣਾ ਪਸੰਦ ਨਹੀਂ ਕਰਦੇ।


ਸਿੱਧੂ ਨੇ ਅੱਗੇ ਕਿਹਾ ਜਦੋਂ ਸੰਪਰਕ ਹੋਇਆ ਉਦੋਂ SHO ਨੇ ਐਮ.ਐਲ.ਏ ਨੂੰ ਸਹੀ ਢੰਗ ਨਾਲ 'ਵਿਸ਼' ਨਹੀਂ ਕੀਤਾ ਤੇ ਉੱਚੀ ਆਵਾਜ਼ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਤੇ ਐਮ.ਐਲ.ਏ ਨੇ ਪ੍ਰਤੀਕਰਮ ਕੀਤਾ। ਸਾਨੂੰ ਐਸ.ਐਚ.ਓ. ਦੇ ਖਿਲਾਫ ਭ੍ਰਿਸ਼ਟਾਚਾਰ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ।


ਫਿਰ ਅੱਜ ਦੁਪਹਿਰ 6:19 ਵਜੇ ਸਾਡੇ ਰਿਪੋਰਟਰ ਨੂੰ ਦੋਬਾਰਾ ਕਾੱਲ ਕਰਕੇ ਸਿੱਧੂ ਨੇ ਕਿਹਾ ਕਿ ਉਸਨੇ ਜੋ ਬਿਆਨ ਦਿੱਤਾ ਹੈ ਉਹ ਸਿਰਫ਼ ਕਾੱਲ ਵਿੱਚ ਆਵਾਜ਼ ਸੁਣਨ ਤੋਂ ਬਾਅਦ ਦਿੱਤਾ ਹੈ, ਇਹ ਸਿਰਫ਼ ਉਨ੍ਹਾਂ ਦਾ ਨਜ਼ਰੀਆ ਸੀ ਤੇ ਇਸ ਵਿਸ਼ੇ 'ਤੇ ਵਿਧਾਇਕ ਨਾਲ ਅਜੇੇ ਗੱਲ ਨਹੀਂ ਕੀਤੀ। ਉਹ ਵਿਧਾਇਕ ਦਾ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਕਰਨਗੇ।


ਫਾਜ਼ਿਲਕਾ ਦੇ ਸੀਨੀਅਰ ਪੁਲਸ ਸੁਪਰਡੈਂਟ ਕੇਤਨ ਬਲੀਰਾਮ ਪਾਟਿਲ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਉਨ੍ਹਾਂ ਕੋਲ ਕੋਈ ਰਸਮੀ ਸ਼ਿਕਾਇਤ ਨਹੀਂ ਹੈ, ਇਸ ਕਰਕੇ ਉਹ ਇਸ ਮੁੱਦੇ 'ਤੇ ਹੋਰ ਕੁਝ ਨਹੀਂ ਕਹਿ ਸਕਦੇ।  ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਦਵਿੰਦਰ ਸਿੰਘ ਘੁਬਾਇਆ ਨਾਲ ਸੰਪਰਕ ਨਹੀਂ ਹੋ ਸਕੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ghubaya son MLA Fazilka abuse women SHO says Tu Cheez Ki Hai