ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ’ਚ ਮਿਲੀਆਂ ਲੜਕੀ ਤੇ ਲੜਕੇ ਦੀਆਂ ਸਿਰ ਵੱਢੀਆਂ ਲਾਸ਼ਾਂ

ਅੰਮ੍ਰਿਤਸਰ ’ਚ ਮਿਲੀਆਂ ਲੜਕੀ ਤੇ ਲੜਕੇ ਦੀਆਂ ਸਿਰ ਵੱਢੀਆਂ ਲਾਸ਼ਾਂ

ਅੰਮ੍ਰਿਤਸਰ ਸ਼ਹਿਰ ਵਿਚ ਇਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਨੇੜੇ ਲੜਕੇ ਅਤੇ ਲੜਕੀਆਂ ਦੀਆਂ ਦੋ ਸਿਰ ਵੱਢੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ। ਦੋਵਾਂ ਦੇ ਸਿਰ ਧੜ ਤੋਂ ਵੱਖ ਸਨ। 

 

ਮਿਲੀ ਜਾਣਕਾਰੀ ਮੁਤਾਬਕ ਅਜੇ ਤੱਕ ਦੋਵਾਂ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਤੋਂ ਕੁਝ ਦੂਰੀ ਉਤੇ ਪੁਲਿਸ ਨੂੰ ਇਕ ਸਕੂਟੀ ਮਿਲੀ ਹੈ, ਜਿਸ ਵਿਚੋਂ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ।

 

ਪੁਲਿਸ ਵੱਲੋਂ ਖਾਲਸਾ ਕਾਲਜ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਉਤੇ ਲਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ।  ਦੋਵਾਂ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਮ੍ਰਿਤਕਾਂ ਦੇ ਪਹਿਚਾਣ ਪੱਤਰ ਵੀ ਕੱਢਕੇ ਲੈ ਗਏ ਜਿਸ ਤੋਂ ਦੋਵਾਂ ਦੀ ਪਹਿਚਾਣ ਨਾ ਹੋ ਸਕੇ। ਪੁਲਿਸ ਵੱਲੋਂ ਨਜ਼ਦੀਕੀ ਖੇਤਰ ਵਿਚ ਰਹਿਣ ਵਾਲੇ ਲੋਕਾਂ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ, ਪ੍ਰੰਤੂ ਅਜੇ ਤੱਕ ਕਿਸੇ ਨੇ ਉਨ੍ਹਾਂ ਦੀ ਪਹਿਚਾਣ ਨਹੀਂ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Girl and boy dead bodies found in Amritsar