ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਗਵਾੜਾ `ਚ ਪਹਿਲੀ ਜਮਾਤ ਦੀ ਬੱਚੀ ਨਾਲ ਜਬਰ-ਜਨਾਹ

ਫ਼ਗਵਾੜਾ `ਚ ਪਹਿਲੀ ਜਮਾਤ ਦੀ ਬੱਚੀ ਨਾਲ ਜਬਰ-ਜਨਾਹ

ਫ਼ਗਵਾੜਾ `ਚ ਪਹਿਲੀ ਜਮਾਤ ਦੀ ਇੱਕ ਬੱਚੀ ਨਾਲ ਜਬਰ-ਜਨਾਹ ਦੀ ਘਟਨਾ ਵਾਪਰਨ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਅਣਪਛਾਤੇ ਵਿਅਕਤੀ ਨੇ ਇਸ ਘਿਨਾਉਣੇ ਕਾਰੇ ਨੂੰ ਉਦੋਂ ਅੰਜਾਮ ਦਿੱਤਾ, ਜਦੋਂ ਬੱਚੀ ਸਕੂਲ ਤੋਂ ਘਰ ਪਰਤ ਰਹੀ ਸੀ।


ਛੇ ਸਾਲਾ ਬੱਚੀ ਦੀ ਮਾਂ ਨੇ ਇਸ ਸਬੰਧੀ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾਈ; ਜਦੋਂ ਮੰਗਲਵਾਰ ਨੂੰ ਉਸ ਨੇ ਬੱਚੀ ਨੂੰ ਰੋਂਦਿਆਂ ਤੇ ਉਸ ਦੇ ਖ਼ੂਨ ਚੋਂਦਿਆਂ ਤੱਕਿਆ।


ਐੱਸਐੱਚਓ ਇੰਸਪੈਕਟਰ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਬੱਚੀ ਦਾ ਮੈਡੀਕਲ ਨਿਰੀਖਣ ਕਰਵਾਇਆ ਗਿਆ। ਧਾਰਾ 376 ਅਧੀਨ ਮਾਮਲਾ ਦਰਜ ਕਰ ਲਿਆ ਹੈ। ਬੱਚਿਆਂ ਨੂੰ ਅਜਿਹੇ ਅਪਰਾਧਾਂ ਤੋਂ ਬਚਾਉਣ ਦਾ ਕਾਨੁੰਨ (ਪੋਕਸੋ) ਵੱਖਰਾ ਲਾਇਆ ਗਿਆ ਹੈ।


ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਦੋਸ਼ੀ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:girl of 1st class raped in Phagwara