ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਹੁਣ ਮੁੰਡਿਆਂ ਦੀ ਨਹੀਂ, ਕੁੜੀਆਂ ਦੀ ਵਧੇਰੇ ਪੁੱਛ-ਪ੍ਰਤੀਤ

ਪੰਜਾਬ `ਚ ਹੁਣ ਮੁੰਡਿਆਂ ਦੀ ਨਹੀਂ, ਕੁੜੀਆਂ ਦੀ ਵਧੇਰੇ ਪੁੱਛ-ਪ੍ਰਤੀਤ

ਪੰਜਾਬ `ਚ ਹੁਣ ਮਰਦਾਂ ਦੀ ਓਨੀ ਪੁੱਛ-ਪ੍ਰਤੀਤ ਨਹੀਂ ਰਹੀ, ਜਿੰਨੀ ਪੰਜਾਬੀ ਮੁਟਿਆਰਾਂ ਦੀ ਹੋ ਗਈ ਹੈ। ਇਸ ਤੱਥ ਦਾ ਅੰਦਾਜ਼ਾ ਸਹਿਜੇ ਹੀ ਪੰਜਾਬੀ ਜਾਂ ਹਿੰਦੀ ਦੇ ਕਿਸੇ ਵੀ ਅਖ਼ਬਾਰ `ਚ ਲੱਗੇ ਲਾੜਾ ਜਾਂ ਲਾੜੀ ਦੀ ਭਾਲ਼ ਨਾਲ ਸਬੰਧਤ ਇਸ਼ਤਿਹਾਰਾਂ ਨੂੰ ਵੇਖ ਕੇ ਹੋ ਜਾਂਦਾ ਹੈ। ਪੰਜਾਬ `ਚ ਹੁਣ ਰਿਸ਼ਤੇ ਕਰਨ ਸਮੇਂ ਅਜਿਹੀਆਂ ਕੁੜੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੇ ‘ਆਇਲਟਸ` (IELTS - ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ) ਦਾ ਇਮਤਿਹਾਨ ਵਧੀਆ ਅੰਕਾਂ (ਜਿਨ੍ਹਾਂ ਨੂੰ ਤਕਨੀਕੀ ਭਾਸ਼ਾ ਵਿੱਚ ‘ਬੈਂਡ` ਕਿਹਾ ਜਾਂਦਾ ਹੈ) ਵਿੱਚ ਪਾਸ ਕੀਤਾ ਹੁੰਦਾ ਹੈ। ਜਿਹੜੀ ਕੁੜੀ ਨੇ 6.5 ਜਾਂ ਉਸ ਤੋਂ ਵੱਧ ਬੈਂਡ ਲਏ ਹੁੰਦੇ ਹਨ, ਉਸ ਨੂੰ ਓਨਾ ਹੀ ਵਧੀਆ ਰਿਸ਼ਤਾ ਮਿਲਦਾ ਹੈ ਕਿਉ਼ਕਿ ਆਪਣੀ ਉਸ ਯੋਗਤਾ ਦੇ ਚੱਲਦਿਆਂ ਉਹ ਵਿਦੇਸ਼ੀ ਯੂਨੀਵਰਸਿਟੀਜ਼ ਵਿੱਚ ਆਸਾਨੀ ਨਾਲ ਦਾਖ਼ਲਾ ਲੈ ਸਕਦੀਆਂ ਹਨ।


ਫਿਰ ਉਸ ਦੀ ਸਾਰੀ ਵਿਦੇਸ਼ੀ ਪੜ੍ਹਾਈ ਦਾ ਖ਼ਰਚਾ ਹੀ ਨਹੀਂ, ਸਗੋਂ ਉਸ ਦੇ ਵਿਦੇਸ਼ ਜਾਣ ਦਾ ਸਾਰਾ ਖ਼ਰਚਾ ਵੀ ਮੁੰਡੇ ਵਾਲੇ ਝੱਲਦੇ ਹਨ। ਹੋਰ ਸਾਰੀਆਂ ਸੁੱਖ-ਸਹੂਲਤਾਂ ਵੀ ਅਜਿਹੀਆਂ ਮਿਹਨਤੀ ਕੁੜੀਆਂ ਨੁੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਹ ਸਿਰਫ਼ ਇਸ ਲਈ ਕਿ ਕਿਸੇ ਵਧੀਆ ਦੇਸ਼ ਦੀ ‘ਪੀਆਰ` (ਪਰਮਾਨੈਂਟ ਰੈਜ਼ੀਡੈਂਸ) ਉਨ੍ਹਾਂ ਨੂੰ ਮਿਲ ਸਕੇ।


ਇੱਕ ਪੰਜਾਬੀ ਅਖ਼ਬਾਰ ਵਿੱਚ ਅੱਜ-ਕੱਲ੍ਹ ਵਿਆਹ ਚਾਹਵਾਨ ਲਾੜਿਆਂ ਦਾ ਇਸ਼ਤਿਹਾਰ ਕੁਝ ਇੰਝ ਛਪਦਾ ਹੈ - ‘25 ਸਾਲਾ ਜੱਟ ਸਿੱਖ ਲੜਕੇ ਲਈ ਇੱਕ ਗ੍ਰੈਜੂਏਟ ਕੁੜੀ ਦੀ ਜ਼ਰੂਰਤ ਹੈ, ਜਿਸ ਨੇ 6.5 ਬੈਂਡਜ਼ ਨਾਲ ਆਇਲਟਸ ਦੀ ਪ੍ਰੀਖਿਆ ਪਾਸ ਕੀਤੀ ਹੋਵੇ। ਕੈਨੇਡਾ `ਚ ਕੁੜੀ ਦੇ ਵਿਆਹ ਤੇ ਵਿਦੇਸ਼ `ਚ ਪੜ੍ਹਾਈ ਦਾ ਸਾਰਾ ਖ਼ਰਚਾ ਲੜਕਾ ਝੱਲੇਗਾ।`


ਇੰਝ ਹੀ ਕੁੜੀਆਂ ਦੇ ਇਸ਼ਤਿਹਾਰ ਵੀ ਛਪਦੇ ਹਨ, ਜੋ ਕੁਝ ਇਸ ਪ੍ਰਕਾਰ ਹੁੰਦੇ ਹਨ: ‘ਆਇਲਟਸ `ਚ 6.5 ਬੈਂਡ ਵਾਲੀ ਇੱਕ ਕੁੜੀ ਲਈ ਅਜਿਹੇ ਵਰ ਦੀ ਲੋੜ, ਜੋ ਆਸਟ੍ਰੇਲੀਆ `ਚ ਉਸ ਦੀ ਪੜ੍ਹਾਈ ਦਾ ਖ਼ਰਚਾ ਝੱਲ ਸਕੇ। ਇਹ ਵਿਆਹ ਸਿਰਫ਼ ਕੰਟਰੈਕਟ ਦੇ ਆਧਾਰ `ਤੇ ਹੋਵੇਗਾ ਤੇ ਲੜਕੇ ਨੂੰ ਪੀਆਰ ਮਿਲਦਿਆਂ ਹੀ ਕੰਟਰੈਕਟ ਖ਼ਤਮ ਹੋ ਜਾਵੇਗਾ।`


ਕੁੜੀ ਦੇ ਵਿਦੇਸ਼ ਜਾਣ ਤੇ ਉੱਥੇ ਉਸ ਦੀ ਪੜ੍ਹਾਈ ਦੇ ਸਾਰੇ ਖ਼ਰਚੇ ਕੁੱਲ ਮਿਲਾ ਕੇ 20 ਲੱਖ ਰੁਪਏ ਤੇ ਕਈ ਵਾਰ ਤਾਂ ਉਸ ਤੋਂ ਵੀ ਵੱਧ ਹੋ ਜਾਂਦੇ ਹਨ। ਇਹ ਸਭ ਅੱਜ-ਕੱਲ੍ਹ ਮੁੰਡੇ ਵਾਲਿਆਂ ਨੂੰ ਹੀ ਕਰਨਾ ਪੈਂਦਾ ਹੈ।


ਇਸ ਮਾਮਲੇ ਦਾ ਅਹਿਮ ਪੱਖ ਇਹ ਵੀ ਹੈ ਕਿ ਅਜਿਹੇ ਵਿਆਹ ਕਰਦੇ ਸਮੇਂ ਜਾਤ-ਪਾਤ ਦਾ ਕੋਈ ਬਹੁਤਾ ਖਿ਼ਆਲ ਨਹੀਂ ਰੱਖਿਆ ਜਾਂਦਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Girls have more prestige than boys in Punjab