ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹਿਸ ਲਈ ਸਿਰਫ਼ 14 ਮਿੰਟ - ਅਕਾਲੀ ਦਲ ਨਾਲ ਬੇਇਨਸਾਫ਼ੀ: ਸੁਖਬੀਰ ਬਾਦਲ

ਬਹਿਸ ਲਈ ਬਰਾਬਰ ਸਮਾਂ ਦੇਵੋ, ਅਸੀਂ ਹੁਣੇ ਸਦਨ `ਚ ਪਰਤ ਆਉਂਦੇ ਹਾਂ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅੱਜ ਭਾਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ `ਤੇ ਹੋ ਰਹੀ ਤਿੱਖੀ ਬਹਿਸ ਦੌਰਾਨ ਮੌਜੂਦ ਨਹੀਂ ਸਨ ਪਰ ਉਨ੍ਹਾਂ ਅੱਜ ਮੰਗਲਵਾਰ ਬਾਅਦ ਦੁਪਹਿਰ 1:43 ਵਜੇ ਅਤੇ 2:05 ਵਜੇ ਦੋ ਟਵੀਟ ਕਰਦਿਆਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪੋਲ ਤਾਂ ‘ਬੋਗਸ` ਮੁਤਵਾਜ਼ੀ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਅੱਧੀ ਰਾਤ ਵੇਲੇ ਮੀਟਿੰਗ ਕਰ ਕੇ ਖੁੱਲ੍ਹ ਗਈ ਹੈ। ‘ਜੇ ਤੁਸੀਂ ਅਜਿਹੀ ਝੂਠੀ ਰਿਪੋਰਟ `ਤੇ ਬਹਿਸ ਕਰਨੀ ਚਾਹੁੰਦੇ ਹੋ, ਤਾਂ ਅਸੀਂ ਤਿਆਰ ਹਾਂ। ਸਾਨੂੰ ਇੱਕੋ ਜਿੰਨਾ ਸਮਾਂ ਦੇਵੋ, ਅਸੀਂ ਹੁਣੇ ਵਿਧਾਨ ਸਭਾ `ਚ ਵਾਪਸ ਆ ਜਾਂਦੇ ਹਾਂ।`


ਸ੍ਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਦੂਜੇ ਟਵੀਟ `ਚ ਕਿਹਾ ਕਿ ਕਾਂਗਰਸ ਆਪ ਤਾਂ ਉਨ੍ਹਾ `ਤੇ ਦੋਸ਼ ਲਾਉਣ ਲਈ 1 ਘੰਟਾ 20 ਮਿੰਟ ਦਾ ਸਮਾਂ ਲੈ ਰਹੀ ਹੈ ਪਰ ਅਕਾਲੀ ਦਲ ਦੇ ਵਿਧਾਇਕਾਂ ਨੁੰ ਜਵਾਬ ਦੇਣ ਲਈ ਸਿਰਫ਼ 14 ਮਿੰਟ ਦਿੱਤੇ ਗਏ ਹਨ।  ਸ੍ਰੀ ਸੁਖਬੀਰ ਬਾਦਲ ਨੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ `ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਅਕਾਲੀ ਦਲ ਨੂੰ ਬਹਿਸ ਦੌਰਾਨ ਆਪਣੀ ਗੱਲ ਰੱਖਣ ਲਈ ਸਿਰਫ਼ 14 ਮਿੰਟ ਦਿੱਤੇ, ਜੋ ਸਰਾਸਰ ਬੇਇਨਸਾਫ਼ੀ ਹੈ।

 

 

 


ਸ੍ਰੀ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਇਹ ਵੀ ਦੋਸ਼ ਲਾਇਆ ਸੀ ਕਿ ਕਾਂਗਰਸੀ ਮੰਤਰੀਆਂ, ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਤੇ ‘ਵਿਵਾਦਗ੍ਰਸਤ ਸਿੱਖ ਪ੍ਰਚਾਰਕ` ਬਲਜੀਤ ਸਿੰਘ ਦਾਦੂਵਾਲ ਵਿਚਾਲੇ ਮੋਬਾਇਲਾਂ `ਤੇ ਗੱਲਾਂ ਹੁੰਦੀਆਂ ਰਹੀਆਂ ਹਨ।


ਸ੍ਰੀ ਬਾਦਲ ਨੇ ਇਹ ਵੀ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ, ਜਸਟਿਸ ਰਣਜੀਤ ਸਿੰਘ, ਕਮਿਸ਼ਨ ਦੇ ਰਜਿਸਟਰਾਰ ਤੇ ਦੋ ਮੰਤਰੀਆਂ ਨੇ ਇੱਕ ਫ਼ਾਰਮ ਹਾਊਸ `ਚ ਬਹਿ ਕੇ ਇਹ ਸਾਰੀ ਜਾਂਚ ਰਿਪੋਰਟ ਲਿਖੀ ਹੈ।

 

‘ਹਿੰਦੁਸਤਾਨ ਟਾਈਮਜ਼` ਦੇ ਪ੍ਰਤੀਨਿਧ ਗੁਰਪ੍ਰੀਤ ਸਿੰਘ ਨਿੱਬਰ ਦੀ ਰਿਪੋਰਟ ਅਨੁਸਾਰ ਸੁਖਬੀਰ ਬਾਦਲ ਨੇ ਕਿਹਾ,‘ਇਸ ਰਿਪੋਰਟ ਦਾ ਅਸਲ ਮੰਤਵ ਸਿੱਖ ਕੌਮ ਨੂੰ ਆਗੂ ਤੋਂ ਵਿਹੂਣਾ ਕਰਨਾ ਹੈ। ਇਹ ਰਿਪੋਰਟ ਤੇ ਉਸ `ਤੇ ਬਹਿਸ ਦਾ ਘਟੀਆ ਜਿਹਾ ਨਾਟਕ ਕੈਪਟਨ ਅਮਰਿੰਦਰ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਬਲਜੀਤ ਸਿੰਘ ਦਾਦੂਵਾਲ ਤੇ ਜਸਟਿਸ ਰਣਜੀਤ ਸਿੰਘ ਨੇ ਮਿਲ ਕੇ ਲਿਖਿਆ, ਨਿਰਮਿਤ, ਨਿਰਦੇਸਿ਼ਤ ਤੇ ਕੋਰੀਓਗ੍ਰਾਫ਼ ਕੀਤਾ ਹੈ।` ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੂੰ ਤਾਂ ਸਿਰਫ਼ ‘ਘੁੱਗੀ ਮਾਰਨ` (ਦਸਤਖ਼ਤ ਕਰਨ) ਲਈ ਹੀ ਵਰਤਿਆ ਗਿਆ ਹੈ।


ਇਸ ਤੋਂ ਪਹਿਲਾਂ ਅੱਜ ਸ੍ਰ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅੱਜ ਉਸ ਵੇਲੇ ਸਦਨ ਦੇ ਐਨ ਵਿਚਕਾਰ ਚਲੇ ਗਏ, ਜਦੋਂ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਸਦਨ ਨੁੰ ਗੁੰਮਰਾਹ ਕਰ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:give us equal time we will return to assembly says sukhbir badal