ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁੱਤ ਦਾ ਸਰੀਰ ਦਾਨ ਕਰਨ ਵਾਲਾ ਸੱਜਣ ਹੋਰਾਂ ਲਈ ਬਣਿਆ ਪ੍ਰੇਰਣਾ

ਇੱਥੇ ਲੋਕ ਕਲੱਬ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਪੋਸਟ ਇੰਚਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ) ਦੀ ਖੇਤਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ (ਰੋਟੋ) ਦੀ ਅਗਵਾਈ ਵਿਚ ਇਕ ਚਾਨਣ ਮੁਨਾਰੇ ਸ਼ਖਸ, ਜਿਸ ਨੇ ਆਪਣੇ 22 ਸਾਲਾਂ ਦੇ ਪੁੱਤ ਦੀ ਦਿਮਾਗੀ ਤੌਰ 'ਤੇ ਮੌਤ (ਬਰੇਨਡੈੱਡ) ਤੋਂ ਬਾਅਦ ਉਸ ਦੇ ਅੰਗ ਹੋਰਨਾਂ ਨੂੰ ਦਾਨ ਕਰ ਕੇ ਕਈ ਜੀਵਨ ਬਚਾਏ ਸਨ, ਨੇ ਲੋਕਾਂ ਨੂੰ ਅੰਗਦਾਨ ਵਰਗੇ ਵਡਮੁੱਲੇ ਦਾਨ ਲਈ ਪ੍ਰੇਰਿਤ ਕੀਤਾ।

 

ਮਾਰਚ 2013 ਵਿਚ ਇਕ ਸੜਕ ਹਾਦਸੇ ਤੋਂ ਬਾਅਦ ਪਰਥ ਗਾਂਧੀ ਨਾਂ ਦੇ ਨੌਜਵਾਨ ਨੂੰ ਡਾਕਟਰਾਂ ਨੇ ਦਿਮਾਗੀ ਮ੍ਰਿਤ ਕਰਾਰ ਦਿੱਤਾ ਤਾਂ ਉਸ ਦੇ ਪਿਤਾ ਸੰਜੈ ਗਾਂਧੀ ਨੇ ਇਕ ਵੱਡਾ ਫੈਸਲਾ ਲੈਂਦਿਆਂ ਆਪਣੇ ਪੁੱਤ ਦੇ ਅੰਗ ਹੋਰਾਂ ਦੇ ਜੀਵਨ ਬਚਾਉਣ ਲਈ ਦੇ ਦਿੱਤੇ, ਜਿਸ ਵਿਚ ਉਸ ਦਾ ਦਿਲ, ਜਿਗਰ, ਦੋਵੇਂ ਗੁਰਦੇ, ਤਿਲੀ ਸ਼ਾਮਲ ਸੀ। ਇਸ ਦੌਰਾਨ ਮਿਲਟਰੀ ਫੈਸਟੀਵਲ 'ਤੇ ਆਉਣ ਵਾਲੇ ਲੋਕਾਂ ਨੂੰ ਸੰਜੈ ਗਾਂਧੀ ਅੰਗਦਾਨ ਲਈ ਪ੍ਰੇਰਿਤ ਕਰਦੇ ਦਿਖਾਈ ਦਿੱਤੇ।

 

ਉਨ੍ਹਾਂ ਕਿਹਾ ਕਿ ਆਪਣੇ ਜਵਾਨ ਪੁੱਤ ਦੀ ਮੌਤ ਤੋਂ ਬਾਅਦ ਉਸ ਦੇ ਅੰਗ ਦਾਨ ਕਰਨਾ ਕੋਈ ਸੌਖਾ ਨਹੀਂ ਸੀ, ਪਰ ਉਸ ਨੇ ਮਨੁੱਖਤਾ ਲਈ ਇਹ ਕੀਤਾ ਕਿਉਂਕਿ ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤ ਹੋਰਾਂ ਵਿਚ ਜ਼ਿੰਦਾ ਰਹੇ।

 

ਆਈਈਸੀ ਮੀਡੀਆ ਸਲਾਹਕਾਰ ਸਾਰਯੂ ਡੀ ਮਾਦਰਾ ਨੇ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟ ਦੌਰਾਨ ਲੋਕਾਂ ਵੱਲੋਂ ਅੰਗਦਾਨ ਪ੍ਰਤੀ ਚੰਗਾ ਰੁਝਾਨ ਵੇਖਣ ਨੂੰ ਮਿਲਿਆ। ਉਸ ਨੇ ਦੱਸਿਆ ਕਿ ਕੈਂਪ ਦੌਰਾਨ 70 ਤੋਂ ਵੱਧ ਲੋਕਾਂ ਨੇ ਆਪਣੀ ਮੌਤ ਤੋਂ ਬਾਅਦ ਸਰੀਰ ਦੇ ਅੰਗ ਦਾਨ ਕਰਨ ਦੇ ਪ੍ਰਣ ਪੱਤਰਾਂ 'ਤੇ ਹਸਤਾਖਰ ਕੀਤੇ। ਇਸ ਕੈਂਪ ਵਿਚ ਡੇਟਾ ਮੈਨੇਜਮੈਂਟ ਸਲਾਹਕਾਰ ਮਿਲਨ ਕੁਮਾਰ ਬਾਗਲਾ ਅਤੇ ਟਰਾਂਸਪਲਾਂਟ ਕੋਆਰਡੀਨੇਟਰ ਕਰਨਜੋਤ ਥਿੰੰਦ ਵੀ ਹਾਜ਼ਰ ਸਨ।

 

ਰੋਟੋ ਪੀਜੀਆਈ ਦੇ ਨੋਡਲ ਅਫਸਰ ਪ੍ਰੋ ਵਿਪਨ ਕੌਸ਼ਲ ਨੇ ਕਿਹਾ ਕਿ ਅੰਗਾਂ ਦੇ ਲੋੜਵੰਦ ਅਤੇ ਉਪਲੱਬਧਾ ਵਿਚ ਵੱਡਾ ਪਾੜਾ ਹੈ, ਕਿਉਂਕਿ ਲੋਕਾਂ ਵਿਚ ਅੰਗ ਦਾਨ ਪ੍ਰਤੀ ਜਾਗਰੂਕਤਾ ਅਤੇ ਗਿਆਨ ਨਹੀਂ ਹੈ ਤੇ ਉਹ ਗਲਤਫਹਿਮੀਆਂ ਕਾਰਨ ਅੰਗ ਦਾਨ ਕਰਨ ਲਈ ਅੱਗੇ ਨਹੀਂ ਆਉਂਦੇ

 

ਉਨ੍ਹਾਂ ਕਿਹਾ ਕਿ ਇਸ ਲਈ ਰੋਟੋ ਵੱਲੋਂ ਇਸ ਵਿਸ਼ੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਤੇ ਇਸ ਫੈਸਟ ਦੌਰਾਨ ਲਾਏ ਗਏ ਜਾਗਰੂਕਤਾ ਸਟਾਲ 'ਤੇ ਨਾ ਕੇਵਲ ਲੋਕਾਂ ਨੇ ਜਾਣਕਾਰੀ ਲੈਣ ਲਈ ਰੁਚੀ ਵਿਖਾਈ, ਬਲਕਿ ਵੱਡੀ ਗਿਣਤੀ ਲੋਕਾਂ ਨੇ ਆਪਣੀ ਮੌਤ ਤੋਂ ਬਾਅਦ ਆਪਣੇ ਅੰਗ ਦਾਨ ਦੀ ਲਿਖਤੀ ਇੱਛਾ ਵੀ ਪ੍ਰਗਟਾਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Giving inspiration to others who donate a son s body