ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਪਰਵਾਹੀ ਨਾਲ ਮੌਤ ਦੇ ਦੋਸ਼ ਤੋਂ ਇੰਝ ਬਰੀ ਹੋਇਆ ਚੰਡੀਗੜ੍ਹ ਦਾ ਡਾਕਟਰ

ਚੰਡੀਗੜ੍ਹ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ

-- ਪਟਿਆਲਾ ਦੀ ਮਰੀਜ਼ ਦੇ ਰਿਸ਼ਤੇਦਾਰਾਂ ਨੇ ਕੀਤਾ ਸੀ ਕੇਸ

 

‘‘ਕਿਸੇ ਮਰੀਜ਼ ਦੀ ਮੌਤ ਲਈ ਡਾਕਟਰ ਨੂੰ ਉਦੋਂ ਤੱਕ ਅਪਰਾਧਕ ਤੌਰ `ਤੇ ਜਿ਼ੰਮੇਵਾਰ ਕਰਾਰ ਨਹੀਂ ਦਿੱਤਾ ਜਾ ਸਕਦਾ, ਜਦੋਂ ਤੱਕ ਕਿ ਉਸ ਡਾਕਟਰ ਨੇ ਉਸ ਦੇ ਜੀਵਨ ਤੇ ਸੁਰੱਖਿਆ ਦੇ ਮਾਮਲੇ `ਚ ਕੋਈ ਉਲੰਘਣਾ ਨਾ ਕੀਤੀ ਹੋਵੇ।`` ਇਹ ਪ੍ਰਗਟਾਵਾ ਸੂਬਾਈ ਖਪਤਕਾਰ ਕਮਿਸ਼ਨ ਨੇ ਕੀਤਾ ਹੈ। ਕਮਿਸ਼ਨ ਨੇ ਉਹ ਸਿ਼ਕਾਇਤ ਮੁੱਢੋਂ ਰੱਦ ਕਰ ਦਿੱਤੀ ਹੈ, ਜਿਸ ਵਿੱਚ ਇਹ ਦੋਸ਼ ਲਾਇਆ ਗਿਆ ਸੀ ਕਿ ਚੰਡੀਗੜ੍ਹ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਇੱਕ ਕਾਰਡੀਓਲੌਜਿਸਟ (ਦਿਲ ਦੇ ਰੋਗਾਂ ਦਾ ਮਾਹਿਰ ਡਾਕਟਰ) ਦੀ ਕਥਿਤ ਲਾਪਰਵਾਹੀ ਕਾਰਨ ਇੱਕ ਮਹਿਲਾ ਮਰੀਜ਼ ਦੀ ਜਾਨ ਚਲੀ ਗਈ ਸੀ।


ਪਟਿਆਲਾ ਦੇ ਨਿਵਾਸੀ ਸੋਹਨ ਲਾਲ ਬਾਂਸਲ ਨੇ ਕਮਿਸ਼ਨ ਕੋਲ ਸਿ਼ਕਾਇਤ ਕੀਤੀ ਸੀ ਕਿ ਉਸ ਦੀ ਪਤਨੀ ਬੇਬੀ ਰਾਨੀ ਬਾਂਸਲ ਦਿਲ ਦੀ ਮਰੀਜ਼ ਸੀ ਤੇ ਉਨ੍ਹਾਂ ਦਾ ਦੇਹਾਂਤ ਸੈਕਟਰ 32 ਦੇ ਹਸਪਤਾਲ `ਚ ਇਲਾਜ ਦੌਰਾਨ ਹੋ ਗਿਆ ਸੀ। ਸੋਹਨ ਲਾਲ ਬਾਂਸਲ ਨੇ ਦਾਅਵਾ ਕੀਤਾ ਸੀ ਕਿ ਹਸਪਤਾਲ `ਚ ਕਾਰਡੀਓਲੌਜੀ ਵਿਭਾਗ ਦੇ ਪ੍ਰੋਫ਼ੈਸਰ ਡਾ. ਸ੍ਰੀਨਿਵਾਸਨ ਰੈੱਡੀ ਨੇ ‘ਇਲਾਜ ਦਾ ਗ਼ਲਤ ਰਾਹ` ਅਪਣਾ ਲਿਆ ਸੀ ਤੇ ਕਾਰਜ-ਵਿਧੀ ਨੂੰ ਸਹੀ ਤਰੀਕੇ ਨਹੀਂ ਨਿਭਾਇਆ ਸੀ।


ਸੋਹਨ ਲਾਲ ਬਾਂਸਲ ਨੇ ਕਮਿਸ਼ਨ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਨੂੰ ਸਾਹ ਲੈਣ ਵਿੱਚ ਮਾਮੂਲੀ ਔਖਿਆਈ ਆਉਂਦੀ ਸੀ, ਜਿਸ ਲਈ ਉਸ ਦੀ ਇਲੈਕਟ੍ਰੋਕਾਰਡੀਓਗ੍ਰਾਫ਼ੀ ਕਰਵਾਹੀ ਗਈ ਸੀ।


ਜੁਲਾਈ 2016 ਦੌਰਾਨ ਪਟਿਆਲਾ ਦੇ ਇੱਕ ਪ੍ਰਾਈਵੇਟ ਕਲੀਨਿਕ `ਚ ਇਲਾਜ ਤੋਂ ਬਾਅਦ ਬੇਬੀ ਰਾਨੀ ਬਾਂਸਲ ਨੂੰ ਚੰਡੀਗੜ੍ਹ ਦੇ ਸੈਕਟਰ 32 `ਚ ਰੇਫ਼ਰ ਕਰ ਦਿੱਤਾ ਗਿਆ ਸੀ। 14 ਜੁਲਾਈ ਨੂੰ ਡਾ. ਰੈੱਡੀ ਨੇ ਉਨ੍ਹਾਂ ਦਾ ਮੈਡੀਕਲ ਨਿਰੀਖਣ ਕਰ ਕੇ ਐਂਜੀਓਗ੍ਰਾਫ਼ੀ ਕਰਵਾਉਣ ਦੀ ਸਲਾਹ ਦਿੱਤੀ ਸੀ ਤੇ ਦਿਲ ਦੀਆਂ ਧਮਣੀਆਂ ਵਿੱਚ 70 ਤੋਂ 80 ਤੇ 95 ਫ਼ੀ ਸਦੀ ਤੱਕ ਰੁਕਾਵਟ ਦੱਸੀ ਸੀ।


ਜਦੋਂ ਡਾ. ਰੈੱਡੀ ਤੋਂ ਪੁੱਛਿਆ ਗਿਆ ਕਿ ਕੀ ਬਾਈਪਾਸ ਸਰਜਰੀ ਕਰਵਾਉਣੀ ਚਾਹੀਦੀ ਹੈ, ਤਾਂ ਉਨ੍ਹਾਂ ਕਿਹਾ ਸੀ ਕਿ ਉਹ ਤਾਂ ਪੁਰਾਣੀਆਂ ਗੱਲਾਂ ਹਨ ਤੇ ਮਰੀਜ਼ ਦੇ ਸਟੈਂਟ ਪੈਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ 15 ਜੁਲਾਈ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਜਾਵੇਗੀ।


ਬਾਂਸਲ ਨੇ ਦੋਸ਼ ਲਾਇਆ ਕਿ ‘‘ਪਰ ਮੈਡੀਕਲ ਕਾਰਜ-ਵਿਧੀ ਦੌਰਾਨ ਆਪਰੇਸ਼ਨ ਰੂਮ ਵਿੱਚ ਕੋਈ ਗੜਬੜ ਹੋਈ ਸੀ।`` ਉਸ ਤੋਂ ਬਾਅਦ ਉਨ੍ਹਾਂ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਪਤਨੀ ਦੀ ਹਾਲਤ ਗੰਭੀਰ ਹੈ ਕਿਉਂਕਿ ਉਨ੍ਹਾਂ ਦੇ ਫੇਫੜਿਆਂ `ਚ ਪਾਣੀ ਪਾਇਆ ਗਿਆ ਹੈ ਤੇ ਉਸ ਨੂੰ ਕੱਢਣ ਲਈ ਇੱਕ ਟਿਊਬ ਲਾਈ ਗਈ ਹੈ।


ਦਤਦ ਬਾਂਸਲ ਨੇ ਡਾ. ਰੈੱਡੀ ਨੂੰ ਬੇਨਤੀ ਕੀਤੀ ਸੀ ਕਿ ਜੇ ਉਹ ਇਸ ਕੇਸ ਨਾਲ ਸਿੱਝਣ ਤੋਂ ਅਸਮਰੱਥ ਹਨ, ਤਾਂ ਉਹ ਮਰੀਜ਼ ਨੂੰ ਕਿਸੇ ਹੋਰ ਹਸਪਤਾਲ `ਚ ਰੈਫ਼ਰ ਕਰ ਦੇਣ। ਤਦ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਮੈਡੀਕਲ ਕਾਰਜ-ਵਿਧੀ ਦੌਰਾਨ ਦਮ ਤੋੜ ਗਈ ਸੀ।


ਬੇਬੀ ਰਾਨੀ ਬਾਂਸਲ ਦੀ ਮੌਤ ਬਾਰੇ ਉਨ੍ਹਾਂ ਦੇ ਪਤੀ ਵੱਲੋਂ ਪੇਸ਼ ਕੀਤੀ ਗਈ ਖ਼ੁਲਾਸਾ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਪਤਨੀ ਬਚ ਸਕਦੀ ਸੀ, ਜੇ ਮੈਡੀਕਲ ਕਾਰਜ-ਵਿਧੀ ਕੁਝ ਵੱਖਰੇ ਢੰਗ ਨਾਲ ਕੀਤੀ ਜਾਂਦੀ।


ਉੱਧਰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਨੇ ਅਜਿਹੇ ਸਾਰੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਂਸਲ ਸਮੇਤ ਮਰੀਜ਼ ਦੇ ਹੋਰ ਰਿਸ਼ਤੇਦਾਰਾਂ ਨੂੰ ਲੈਬ ਵਿੱਚ ਸਕ੍ਰੀਨ `ਤੇ ਬਾਕਾਇਦਾ ਮਰੀਜ਼ ਦੀ ਕੋਰੌਨਰੀ ਆਰਟਰੀ ਵਿੱਚ ਰੁਕਾਵਟ ਦੀਆਂ ਤਸਵੀਰਾਂ ਵਿਖਾਈਆਂ ਸਨ ਅਤੇ ਉਸ ਦੀਆਂ ਡਾਇਆਗ੍ਰਾਮ ਵੀ ਬਣਾ ਕੇ ਦਰਸਾਈਆਂ ਗਈਆਂ ਸਨ।


ਸਿ਼ਕਾਇਤਕਰਤਾ ਤੇ ਉਨ੍ਹਾਂ ਦੇ ਪੁੱਤਰ ਨੂੰ ਕੇਸ ਦੀਆਂ ਗੁੰਝਲਾਂ, ਖ਼ਤਰੇ, ਲੰਮੇ ਸਮੇਂ ਦੇ ਫ਼ਾਇਦਿਆਂ ਤੇ ਮਾੜੇ ਅਸਰਾਂ ਬਾਰੇ ਵਿਸਥਾਰਪੂਰਬਕ ਸਮਝਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਬਾਂਸਲ ਨੇ ਉਸ ਮੈਡੀਕਲ ਕਾਰਜ-ਵਿਧੀ ਲਈ ਆਪਣੀ ਲਿਖਤੀ ਮਨਜ਼ੂਰੀ ਦਿੱਤੀ ਸੀ।


ਡਾ. ਰੈਡੀ ਨੇ ਕਿਹਾ ਹੈ ਕਿ ਮਰੀਜ਼ ਦੇ ਫੇਫੜਿਆਂ ਵਿੱਚ ਪਾਣੀ ਭਰ ਗਿਆ ਸੀ ਤੇ ਬਲੱਡ ਪ੍ਰੈਸ਼ਰ ਬਹੁਤ ਘਟ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਬਾਂਸਲ ਨੇ ਉਨ੍ਹਾਂ ਨੂੰ ਮਰੀਜ਼ ਦੀ ਬਾਈਪਾਸ ਸਰਜਰੀ ਲਈ ਨਹੀਂ ਕਿਹਾ ਸੀ।


ਕਮਿਸ਼ਨ ਨੇ ਤਦ ਇਹ ਸੁਆਲ ਉਠਾਇਆ ਸੀ,‘‘ਜੇ ਅਜਿਹਾ ਹੁੰਦਾ, ਤਾਂ ਫਿਰ ਉਨ੍ਹਾਂ ਨੇ ਸਟੈਂਟਿੰਗ ਲਈ ਆਪਣੀ ਮਨਜ਼ੂਰੀ ਕਿਉਂ ਦਿੱਤੀ ਸੀ, ਜਦੋਂ ਉਨ੍ਹਾਂ ਦਾ ਪੁੱਤਰ ਖ਼ੁਦ ਇੱਕ ਕੁਆਲੀਫ਼ਾਈਡ ਡਾਕਟਰ ਹੈ ਤੇ ਉਦੋਂ ਉਹ ਉਨ੍ਹਾਂ ਦੇ ਨਾਲ ਸੀ?``


ਕਮਿਸ਼ਨ ਨੇ ਸਾਲ 2010 ਦੇ ਇੱਕ ਮਾਮਲੇ ਦਾ ਹਵਾਲਾ ਦਿੰਦਿਆਂ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਕਾਰਡੀਓਲੌਜਿਸਟ ਦੇ ਹੱਕ ਵਿੱਚ ਆਪਣਾ ਫ਼ੈਸਲਾ ਸੁਣਾ ਦਿੱਤਾ। ਕਮਿਸ਼ਨ ਨੇ ਕਿਹਾ,‘‘ਲਾਪਰਵਾਹੀ ਬਹੁਤ ਜਿ਼ਆਦਾ ਹੋਣੀ ਚਾਹੀਦੀ ਹੈ। ਮਹਿਜ਼ ਕੋਈ ਅਪੀਲ ਦਾਇਰ ਕਰ ਦੇਣ ਨਾਲ ਕੋਈ ਛੋਟੀ ਲਾਪਰਵਾਹੀ ਵੱਡੀ ਨਹੀਂ ਬਣ ਜਾਂਦੀ। ਮੁਆਵਜ਼ੇ ਦੇ ਅਧਿਕਾਰ ਲਈ ਲਾਪਰਵਾਹੀ ਅਤੇ ਇੱਕ ਅਪਰਾਧਕ ਲਾਪਰਵਾਹੀ ਵਿੱਚ ਫ਼ਰਕ ਹੁੰਦਾ ਹੈ।``


ਇਸ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ, ਚੰਡੀਗੜ੍ਹ ਦੇ ਪ੍ਰਧਾਨ ਡਾ. ਨੀਰਜ ਕੁਮਾਰ ਨੇ ਕਮਿਸ਼ਨ ਦੇ ਫ਼ੈਸਲੇ `ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਗੱਲ ਜ਼ਰੂਰ ਸਮਝਣ ਦੀ ਜ਼ਰੁਰਤ ਹੈ ਕਿ ਮੈਡੀਕਲ ਗੁੰਝਲਾਂ ਨੂੰ ਕਦੇ ਵੀ ਲਾਪਰਵਾਹੀ ਨਹੀਂ ਸਮਝ ਲਿਆ ਜਾਣਾ ਚਾਹੀਦਾ। ‘‘ਗੁੰਝਲਾਂ ਤਾਂ ਮੈਡੀਕਲ ਇਲਾਜ ਦਾ ਇੱਕ ਅਟੁੱਟ ਅੰਗ ਹੁੰਦੀਆਂ ਹਨ। ਜੇ ਮਰੀਜ਼ ਜਾਂ ਉਸ ਦੇ ਪਰਿਵਾਰ ਨੇ ਇਲਾਜ ਲਈ ਪਹਿਲਾਂ ਲਿਖਤੀ ਮਨਜ਼ੂਰੀ ਦੇ ਦਿੱਤੀ ਸੀ, ਤਦ ਇਸ ਨੂੰ ਬਾਅਦ ਵਿੱਚ ਲਾਪਰਵਾਹੀ ਕਰਾਰ ਨਹੀਂ ਦਿੱਤਾ ਜਾ ਸਕਦਾ।``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GMCH Chandigarh Doctor acquitted