ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​GNDU ਨੇ ਗੁਰੂ ਸਾਹਿਬ ਦਾ ਸ਼ਬਦ ਬਦਲ ਕੇ ਪਾਤਰ ਦਾ ਗੀਤ ਬਣਾਇਆ ਧੁਨੀ–ਗੀਤ

​​​​​​​GNDU ਨੇ ਗੁਰੂ ਸਾਹਿਬ ਦਾ ਸ਼ਬਦ ਬਦਲ ਕੇ ਪਾਤਰ ਦਾ ਗੀਤ ਬਣਾਇਆ ਧੁਨੀ–ਗੀਤ

–– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਗਟਾਇਆ ਇਤਰਾਜ਼

 

 

50 ਵਰ੍ਹੇ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਦੀ ਸਥਾਨਾ ਹੋਈ ਸੀ ਤੇ ਤਦ ਤੋਂ ਹੀ ਇਸ ’ਵਰਸਿਟੀ ਦਾ ਧੁਨੀ–ਗੀਤ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਦੇਹਿ ਸ਼ਿਵਾ ਬਰਿ ਮੋਹਿ ਇਹੈਰਿਹਾ ਹੈ ਪਰ ਹੁਣ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਇਸ ਦੀ ਥਾਂ ਉੱਘੇ ਪੰਜਾਬੀ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਦੇ ਇੱਕ ਗੀਤ ਨੂੰ ਆਪਣਾ ਧੁਨੀ–ਗੀਤ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਯੂਨੀਵਰਸਿਟੀ ਦੇ ਇਸ ਕਦਮ ਦਾ ਬੁਰਾ ਮਨਾਉਂਦਿਆਂ ਇਸ ਉੱਤੇ ਡਾਢਾ ਇਤਰਾਜ਼ ਪ੍ਰਗਟਾਇਆ ਹੈ।

 

 

ਸ੍ਰੀ ਸੁਰਜੀਤ ਪਾਤਰ ਨੇ ਯੂਨੀਵਰਸਿਟੀ ਲਈ ਖ਼ਾਸ ਤੌਰ ਉੱਤੇ ਇਹ ਗੀਤ ਲਿਖਿਆ ਹੈ; ਜਿਸ ਵਿੱਚ ਯੂਨੀਵਰਸਿਟੀ ਦਾ ਨਾਂਅ ਸੱਤ ਵਾਰ ਆਉਂਦਾ ਹੈ। ਇਹ ਧੁਨੀ–ਗੀਤ ਯੂਨੀਵਰਸਿਟੀ ਅਧਿਕਾਰੀਆਂ ਨੇ ‘ਗੋਲਡਨ ਜੁਬਲੀ ਜਸ਼ਨ – 2019’ ਦੇ ਨਾਂਅ ਹੇਠ ਚਾਰ–ਦਿਨਾ ਅੰਤਰ–ਵਿਭਾਗੀ ਸਭਿਆਚਾਰਕ ਮੇਲਾ ਮੁਕਾਬਲੇ ਦੇ ਆਖ਼ਰੀ ਦਿਨ ਜਾਰੀ ਕੀਤਾ ਗਿਆ।

 

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ’ਵਰਸਿਟੀ ਦੇ ਇਸ ਕਦਮ ਦੀ ਸਖਤ ਨਿੰਦਾ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਸਤੇ ਤਿੱਖਾ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਯੁਨੀਵਰਸਿਟੀ ਦੀ ਧੁਨੀ ਵਜੋਂ ਸਥਾਪਿਤ ਸ਼ਬਦ ਨੂੰ ਬਦਲਣਾ ਕਿਸੇ ਤਰ੍ਹਾਂ ਜਾਇਜ ਨਹੀਂ। ਇਹ ਫੈਸਲਾ ਨਵਾਂ ਵਿਵਾਦ ਪੈਦਾ ਕਰਨ ਵਾਲਾ ਹੈ ਜਿਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।

 

 

ਉਨ੍ਹਾਂ ਕਿਹਾ ਕਿ ਕੌਮ ਅੰਦਰ ਪਹਿਲਾਂ ਹੀ ਕਈ ਵਿਵਾਦ ਹਨ ਅਤੇ ਯੂਨੀਵਰਸਿਟੀ ਨੂੰ ਹੋਰ ਨਵਾਂ ਵਿਵਾਦ ਨਹੀਂ ਛੇੜਨਾ ਚਾਹੀਦਾ। ਡਾ. ਰੂਪ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਸਥਾਪਤ ਸ਼ਬਦ ਦੀ ਥਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਰਚਨਾ ਨੂੰ ਲਾਗੂ ਕਰਨ ਪਿਛੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਇਹ ਤਰਕ ਬਿਲਕੁਲ ਤੱਥਹੀਣ ਹੈ ਕਿ ਹਰ ਯੂਨੀਵਰਸਿਟੀ ਦਾ ਆਪਣੀ ਧੁਨੀ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵੀ ਇਸੇ ਲਈ ਇਹ ਤਬਦੀਲੀ ਕੀਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਯੂਨੀਵਰਸਿਟੀ ਆਪਣੀਆਂ ਪ੍ਰਾਪਤੀਆਂ, ਇਤਿਹਾਸ, ਰਵਾਇਤਾਂ ਆਦਿ ਬਾਰੇ ਕੋਈ ਗੀਤ ਜਾਂ ਹੋਰ ਪ੍ਰੋਗਰਾਮ ਵੀ ਪੇਸ਼ ਕਰਨਾ ਚਾਹੁੰਦੀ ਹੈ ਤਾਂ ਕਰੇ ਪਰੰਤੂ ਇਸ ਲਈ ਚਲਦੀ ਰਵਾਇਤ ਅਨੁਸਾਰ ਪੜ੍ਹਿਆ ਜਾਂਦਾ ਰਿਹਾ ਸ਼ਬਦ ਹਰਗਿਜ ਬੰਦ ਨਹੀਂ ਹੋਣਾ ਚਾਹੀਦਾ।

 

 

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਸਮੇਂ ਹੋਂਦ ਵਿਚ ਆਈ ਸੀ ਜਿਸ ਦਾ ਮੰਤਵ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਉਭਾਰਨਾ ਹੈ। ਉਦੋਂ ਤੋਂ ਲੈ ਕੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਯੂਨੀਵਰਸਿਟੀ ਦੀ ਧੁਨੀ ਵਜੋਂ ਗਾਇਨ ਕੀਤਾ ਜਾ ਰਿਹਾ ਹੈ। ਇਹ ਸਰਬ ਪ੍ਰਵਾਨਿਤ ਸ਼ਬਦ ਹੈ ਤੇ ਇਹ ਹਰ ਥਾਂ ਅਰਦਾਸ ਵਜੋਂ ਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਪਣੇ ਫੈਸਲੇ ਨੂੰ ਬਿਨਾ ਦੇਰੀ ਬਦਲ ਦੇਣਾ ਚਾਹੀਦਾ ਹੈ

 

 

ਸੰਪਰਕ ਕੀਤੇ ਜਾਣ ’ਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਨੂੰ ਹਟਾਇਆ ਨਹੀਂ ਹੈ, ਉਹ ਬਾਦਸਤੂਰ ਜਾਰੀ ਰਹੇਗਾ ਤੇ ਨਵਾਂ ਗੀਤ ਵੀ ਵਰਤਿਆ ਜਾਵੇਗਾ ਤੇ ਇਸ ਨੂੰ ਵਧੀਕ ਧੁਨੀ–ਗੀਤ ਵਜੋਂ ਰੱਖਿਆ ਗਿਆ ਹੈ।

GNDU ਨੇ ਗੁਰੂ ਸਾਹਿਬ ਦਾ ਸ਼ਬਦ ਬਦਲ ਕੇ ਪਾਤਰ ਦਾ ਗੀਤ ਬਣਾਇਆ ਧੁਨੀ–ਗੀਤ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GNDU replaces Shabad to Patar s song