ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਦੁਨੀਆ `ਚ ਜਿੱਥੇ ਮਰਜ਼ੀ ਜਾਓ, ਆਪਣੀਆਂ ਜੜ੍ਹਾਂ ਨਾ ਭੁੱਲੋ, ਆਪਣੇ ਜਨੂੰਨ ਪੂਰੇ ਕਰੋ`

‘ਦੁਨੀਆ `ਚ ਜਿੱਥੇ ਮਰਜ਼ੀ ਜਾਓ, ਆਪਣੀਆਂ ਜੜ੍ਹਾਂ ਨਾ ਭੁੱਲੋ, ਆਪਣੇ ਜਨੂੰਨ ਪੂਰੇ ਕਰੋ`

‘‘ਦੁਨੀਆ `ਚ ਤੁਸੀਂ ਭਾਵੇਂ ਜਿੱਥੇ ਮਰਜ਼ੀ ਜਾਵੋ, ਆਪਣੀਆਂ ਜੜ੍ਹਾਂ ਦੀ ਕਦਰ ਜ਼ਰੂਰ ਕਰੋ। ਉਨ੍ਹਾਂ ਨੂੰ ਕਦੇ ਵੱਢੋ ਨਾ...`` ਵਿਦੇਸ਼ ਜਾਣ ਵਾਲੇ ਹਰੇਕ ਵਿਅਕਤੀ ਨੂੰ ਇਹ ਸਲਾਹ ਦਿੱਤੀ ਹੈ ਆਸਟ੍ਰੇਲੀਆ ਦੇ ਉੱਘੇ ‘ਯੋਗਾ-ਗੁਰੂ` ਰਾਜੇਂਦਰ ਦਾਮੋਦਰ ਯੈਂਕਨਮੂਲੇ ਨੇ।


ਮੈਲਬੌਰਨ `ਚ ਰਹਿ ਰਹੇ ਅਤੇ ਇੱਕ ਬਹੁ-ਕੌਮੀ ਕੰਪਨੀ ਲਈ ਕੰਮ ਕਰਦੇ 53 ਸਾਲਾ ਕੈਮੀਕਲ ਇੰਜੀਨੀਅਰ ਰਾਜੇਂਦਰ ਦਾਮੋਦਰ ਯੈਂਕਨਮੂਲੇ ਨੇ ਅੱਗੇ ਆਖਿਆ,‘‘ਬਹੁਤੇ ਲੋਕ ਸੰਘਰਸ਼-ਭਰੇ ਜੀਵਨ ਤੋਂ ਬਚਣ ਲਈ ਵਿਦੇਸ਼ ਚਲੇ ਜਾਂਦੇ ਹਨ। ਜੀਵਨ ਉੱਥੇ ਵੀ ਬਹੁਤ ਸਖ਼ਤ ਮਿਹਨਤ ਨਾਲ ਹੀ ਬਿਤਾਉਣਾ ਪੈਂਦਾ ਹੈ। ਅਸੀਂ ਜਦੋਂ ਉੱਪਰਲੀ ਸਤ੍ਹਾ `ਤੇ ਤੈਰਦੇ ਰਹਿੰਦੇ ਹਾਂ, ਤਾਂ ਸਾਨੂੰ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਚਿੰਤਾ-ਮੁਕਤੀ ਤੇ ਸ਼ਾਂਤੀ ਤਾਂ ਤੁਹਾਨੂੰ ਸਿਰਫ਼ ਡੂੰਘਿਆਂ ਲੱਥ ਕੇ ਹੀ ਮਿਲ ਸਕਦੀ ਹੈ। ਆਪਣੇ ਜਨੂੰਨ ਪੂਰੇ ਕਰੋ, ਪੈਸੇ ਪਿੱਛੇ ਨਾ ਭੱਜੋ।``


ਸ੍ਰੀ ਰਾਜੇਂਦਰ ਦਾਮੋਦਰ ਯੈਂਕਨਮੂਲੇ ਆਸਟ੍ਰੇਲੀਆ `ਚ ‘ਵਾਸੂਦੇਵ ਕ੍ਰਿਆ ਯੋਗਾ` ਦੀਆਂ ਕਲਾਸਾਂ ਲਾਉਂਦੇ ਹਨ। ਪਿਛਲੇ ਵਰ੍ਹੇ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ `ਚ ਸੰਸਦ ਵਿੱਚ ਪਹਿਲੇ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਅਗਵਾਈ ਕਰਨ ਦਾ ਮਾਣ ਵੀ ਹਾਸਲ ਕੀਤਾ ਸੀ।


ਸ੍ਰੀ ਰਾਜੇਂਦਰ ਦਾਮੋਦਰ ਸਾਲ 2003 ਤੋਂ ਆਮ ਲੋਕਾਂ ਨੂੰ ਯੋਗਾ ਸਿਖਾ ਰਹੇ ਹਨ ਤੇ ਆਸਟ੍ਰੇਲੀਆ `ਚ ਉਨ੍ਹਾਂ ਦੇ 16 ਕੇਂਦਰ ਚੱਲਦੇ ਹਨ। ਅੱਜ-ਕੱਲ੍ਹ ਉਹ ਦੋ ਸਕੂਲਾਂ `ਚ ‘ਯੋਗਾ ਤੇ ਸਮੁੱਚਾ ਉਪਚਾਰ` ਵਿਸ਼ੇ `ਤੇ ਭਾਸ਼ਣ ਦੇਣ ਤੇ ਯੋਗਾ-ਪ੍ਰਦਰਸ਼ਨ ਲਈ ਆਏ ਹੋਏ ਹਨ। ਉਹ ਦੂਜੀ ਵਾਰ ਇੱਥੇ ਪੁੱਜੇ ਹਨ। ਉਨ੍ਹਾਂ ਦਾ ਇਹ ਦੌਰਾ ਪੰਜਾਬ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਤੋਂ ਸੇਵਾ-ਮੁਕਤ ਹੋਏ ਪ੍ਰੋਫ਼ੈਸਰ ਸੁਖਮਿਹਰ ਸਿੰਘ ਦੇ ਉਪਰਾਲੇ ਸਦਕਾ ਸੰਭਵ ਹੋ ਸਕਿਆ ਹੈ। 1990ਵਿਆਂ ਦੌਰਾਨ ਨਿਊ ਜ਼ੀਲੈਂਡ `ਚ ਉਹ ਜਦੋਂ ਇੰਜੀਨੀਅਰਿੰਗ ਤੇ ਬਿਜ਼ਨੇਸ ਐਡਮਿਨਿਸਟ੍ਰੇਸ਼ਨ `ਚ ਪੋਸਟ-ਗ੍ਰੈਜੂਏਸ਼ਨ ਕਰ ਰਹੇ ਸਨ, ਤਦ ਉਹ ਦੋਵੇਂ ਦੋਸਤ ਬਣ ਗਏ ਸਨ।


ਸ੍ਰੀ ਰਾਜੇਂਦਰ ਦਾਮੋਦਰ ਯੈਂਕਨਮੂਲੇ ਨੇ ਦੱਸਿਆ ਕਿ ਅੱਜ-ਕੱਲ੍ਹ ਬਹੁਤੇ ਲੋਕ ਆਪਣਾ ਵਜ਼ਨ ਘਟਾਉਣ ਲਈ ਜਿੰਮਾਂ `ਚ ਜਾਂਦੇ ਹਨ। ‘‘ਹਰੇਕ ਵਿਅਕਤੀ ਆਪਣੇ-ਆਪ `ਚ ਵਿਲੱਖਣ ਹੁੰਦਾ ਹੈ। ਯੋਗਾ ਦਾ ਮੁੱਖ ਮੰਤਵ ਹੀ ਹਰੇਕ ਵਿਅਕਤੀ ਦੀ ਖ਼ਾਸ ਮੁਹਾਰਤ ਲੱਭਣ ਤੇ ਫਿਰ ਉਸ ਦਾ ਪਾਸਾਰ ਕਰਨਾ ਹੁੰਦਾ ਹੈ। ‘ਵਾਸੂਦੇਵ ਕ੍ਰਿਆ ਯੋਗਾ` ਦਾ ਰੋਜ਼ਾਨਾ ਅਭਿਆਸ ਸਾਡੇ ਅੰਦਰ ਰੂਹਾਨੀ ਤਾਕਤ ਪੈਦਾ ਕਰਨ ਦੀ ਤਾਕਤ ਰੱਖਦਾ ਹੈ। ਵਾਸੂਦੇਵ ਦਾ ਅਰਥ ਹੈ - ਸਾਡੀ ਆਪਣੀ ਅੰਦਰੂਨੀ ਆਤਮਿਕ-ਸ਼ਕਤੀ, ਜਿਸ ਸਦਕਾ ਸਾਡੀਆਂ ਅੰਦਰੂਨੀ ਤੇ ਬਾਹਰੀ ਯਾਤਰਾਵਾਂ ਜਗਮਗਾਉਂਦੀਆਂ ਹਨ।``


‘ਯੋਗਾ-ਗੁਰੂ` ਦਾ ਕਹਿਣਾ ਹੈ ਕਿ ਖ਼ੁਸ਼ਹਾਲ ਜੀਵਨ ਦਾ ਰਾਜ਼ ਇਹੋ ਹੈ ਕਿ ਸਮਾਜ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ ਤੇ ਹੋਰਨਾਂ ਲਈ ਜੀਵੋ। ‘‘ਜਦੋਂ ਤੱਕ ਤੁਸੀਂ ਸਿਰਜਣਹਾਰ ਨੂੰ ਵਾਪਸ ਆਪਣਾ ਯੋਗਦਾਨ ਨਹੀਂ ਪਾਉਂਦੇ, ਤਦ ਸਿਰਜਣਹਾਰ ਖ਼ੁਦ-ਬ-ਖ਼ੁਦ ਕਿਵੇਂ ਨਾ ਕਿਵੇਂ ਆਨੀਂ-ਬਹਾਨੀਂ ਤੁਹਾਡਾ ਯੋਗਦਾਨ ਪੁਆ ਹੀ ਲਵੇਗਾ। ਦਿਆਲਤਾ ਨਾਲ ਖ਼ੁਸ਼ੀ ਮਿਲਦੀ ਹੈ।``


ਦੇਸ਼ ਦੇ ਨੌਜਵਾਨਾਂ ਨੂੰ ਕੁਝ ਵੱਡਾ ਸੋਚਣ ਤੇ ਖ਼ੁਦ ਵਿੱਚ ਭਰੋਸਾ ਰੱਖਣ ਦਾ ਸੁਨੇਹਾ ਦਿੰਦਿਆਂ ਸ੍ਰੀ ਰਾਜੇਂਦਰ ਦਾਮੋਦਰ ਯੈਂਕਨਮੂਲੇ ਨੇ ਕਿਹਾ,‘‘ਮੈਂ ਤੁਹਾਨੂੰ ਸਭਨਾਂ ਨੂੰ ਇਹ ਅਪੀਲ ਵੀ ਕਰਦਾ ਹਾਂ ਕਿ ਜਿੰਨਾ ਵੀ ਵੱਧ ਤੋਂ ਵੱਧ ਸੰਭਵ ਹੋ ਸਕੇ, ਆਪਣੇ ਜੀਵਨਾਂ `ਚੋਂ ਪਲਾਸਟਿਕ ਨੂੰ ਪੂਰੀ ਤਰ੍ਹਾਂ ਲਾਂਭੇ ਕਰ ਦੇਵੋ ਅਤੇ ਵਾਤਾਵਰਣ ਤੇ ਸਿਹਤ ਨੂੰ ਬਚਾਉਣ ਲਈ ਕੂੜੇ ਦੀ ਵੱਧ ਤੋਂ ਵੱਧ ਕਟੌਤੀ ਕਰੋ। ਸਹੂਲਤਾਂ ਵੱਲ ਨਾ ਨੱਸੋ, ਸਗੋਂ ਉਸ ਲਈ ਤੁਹਾਨੂੰ ਕੀ-ਕੀ ਕੀਮਤ ਚੁਕਾਉਣੀ ਪੈ ਸਕਦੀ ਹੈ, ਉਸ ਦਾ ਧਿਆਨ ਰੱਖੋ। ਲੰਮਾ ਸਮਾਂ ਤੰਦਰੁਸਤ ਰਹਿਣ ਲਈ ਛੋਟੇ-ਛੋਟੇ ਕਦਮ ਚੁੱਕੋ, ਜਿਵੇਂ ਚਾਰ-ਸੂਈਆਂ ਵਾਲਾ ਕਾਂਟਾ (ਜੋ ਖਾਂਦੇ ਸਮੇਂ ਛੁਰੀ ਨਾਲ ਵਰਤਿਆ ਜਾਂਦਾ ਹੈ) ਇਸਤੇਮਾਲ ਕਰਨ ਦੀ ਥਾਂ ਪੰਜ ਉਂਗਲ਼ਾਂ ਦੀ ਵਰਤੋਂ ਕਰੋ।``


ਸ੍ਰੀ ਰਾਜੇਂਦਰ ਦਾਮੋਦਰ ਯੈਂਕਨਮੂਲੇ ਦਾ ਯੋਗਾ ਬਾਰੇ ਭਾਸ਼ਣ ਤੇ ਪ੍ਰਦਰਸ਼ਨ ਸ਼ੁੱਕਰਵਾਰ 11 ਜਨਵਰੀ ਨੂੰ ਸਵੇਰੇ 10 ਵਜੇ ਮੋਹਾਲੀ ਦੇ ਸੈਕਟਰ 77 ਸਥਿਤ ਗੋਲਡਨ ਬੈਲਜ਼ ਪਬਲਿਕ ਸਕੂਲ `ਚ ਅਤੇ ਅਗਲੇ ਦਿਨ ਸਨਿੱਚਰਵਾਰ 12 ਜਨਵਰੀ ਨੂੰ ਸਵੇਰੇ 10 ਵਜੇ ਮੋਹਾਲੀ ਦੇ ਸੈਕਟਰ 71 ਸਥਿਤ ਸਰਵਹਿਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਵੇਗਾ।  

‘ਦੁਨੀਆ `ਚ ਜਿੱਥੇ ਮਰਜ਼ੀ ਜਾਓ, ਆਪਣੀਆਂ ਜੜ੍ਹਾਂ ਨਾ ਭੁੱਲੋ, ਆਪਣੇ ਜਨੂੰਨ ਪੂਰੇ ਕਰੋ`
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Go anywhere don t forget your roots follow your passion