ਸਿੱਖ ਪੰਥ ਦੇ ਪੰਜ ਤਖ਼ਤਾਂ ਦੇ ਦਰਸ਼ਨ ਕਰਵਾਉਣ ਲਈ 1 ਫ਼ਰਵਰੀ ਨੂੰ ਇਕ ਵਿਸ਼ੇਸ਼ ਰੇਲ ਗੱਡੀ ਦਿੱਲੀ ਤੋਂ ਰਵਾਨਾ ਹੋਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਿ: ਵੱਲੋਂ ਇਹ ਵਿਸ਼ੇਸ਼ ਰੇਲ ਗੱਡੀ ਚਲਾਈ ਜਾ ਰਹੀ ਹੈ, ਜਿਸ ਦਾ ਨਾਂ ਪੰਜ ਤਖ਼ਤ ਐਕਸਪ੍ਰੈੱਸ ਰੱਖਿਆ ਗਿਆ ਹੈ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਉਨ੍ਹਾਂ ਦੱਸਿਆ ਕਿ ਇਹ ਰੇਲਗੱਡੀ 10 ਦਿਨ ਅਤੇ 9 ਰਾਤਾਂ ਵਿਚ ਭਾਰਤ ਦੇ ਪੰਜੇ ਸਿੱਖ ਤਖ਼ਤ ਜਿਨ੍ਹਾਂ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ, ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਪੰਜਾਬ ਦੇ ਦਰਸ਼ਨ ਕਰਵਾਏਗੀ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
800 ਸੀਟਾਂ ਵਾਲੀ ਇਹ ਏ.ਸੀ. ਰੇਲ ਗੱਡੀ 1 ਫ਼ਰਵਰੀ ਨੂੰ ਦਿੱਲੀ ਦੇ ਸਫਦਰ ਜੰਗ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਕੇ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਜਾਵੇਗੀ, ਫਿਰ ਨਾਂਦੇੜ ਤੋਂ ਪਟਨਾ ਸਾਹਿਬ, ਫਿਰ ਅਨੰਦਪੁਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ, ਫਿਰ ਤਖ਼ਤ ਸ੍ਰੀ ਦਮਦਮਾ ਸਾਹਿਬ ਬਠਿੰਡਾ ਤੋਂ ਦਿੱਲੀ ਤੱਕ ਦਾ ਸਫ਼ਰ ਕਰੇਗੀ।
ਉਨ੍ਹਾਂ ਦੱਸਿਆ ਕਿ ਇਸ ਸਫ਼ਰ ਦੌਰਾਨ ਸੰਗਤ ਦਾ ਪੂਰਾ ਪੂਰਾ ਖ਼ਿਆਲ ਕਾਰਪੋਰੇਸ਼ਨ ਵੱਲੋਂ ਰੱਖਿਆ ਜਾਵੇਗਾ। ਸੰਗਤ ਨੂੰ ਸ਼ਾਕਾਹਾਰੀ ਭੋਜਨ ਦਿੱਤਾ ਜਾਵੇਗਾ ਅਤੇ ਰਾਤ ਸਮੇਂ ਰਿਹਾਇਸ਼ ਦਾ ਪ੍ਰਬੰਧ ਵੀ ਕਾਰਪੋਰੇਸ਼ਨ ਵੱਲੋਂ ਕੀਤਾ ਜਾਵੇਗਾ। ਇਸ ਯਾਤਰਾ ਲਈ ਯਾਤਰੀ ਨੂੰ 15750/- ਰੁਪੈ ਦੀ ਟਿਕਟ ਖਰੀਦਣੀ ਪਵੇਗੀ।
#IRCTC announces special AC Tourist train to cover the five holy Gurudwaras known as Panj Takhats. This train named as “Panj Takht Express" will start from Delhi Safdarjung station on 14th Jan 2019 for a 10 day journey. pic.twitter.com/RUWa3MdlAc
— IRCTC (@IRCTCofficial) December 1, 2018
/