ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਕੰਢੀ-ਖੇਤਰੀ ਕਿਸਾਨਾਂ ਲਈ ਖ਼ੁਸ਼ਖਬਰੀ, ਮਿਲੇਗੀ 50 ਫੀਸਦੀ ਮਦਦ

----ਕਿਸਾਨਾਂ ਅਤੇ ਜੰਗਲੀ ਜਾਨਵਰਾਂ ਵਿਚਕਾਰ ਤਣਾਓ ਘਟਾਉਣਾ ਹੈ ਮੁੱਖ ਟੀਚਾ----

----ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਐਸ..ਐਸ. ਨਗਰ ਦੇ ਕਿਸਾਨ ਲੈ ਸਕਣਗੇ ਲਾਭ----

ਪੰਜਾਬ ਦੇ ਜੰਗਲਾਤ ਮੰਤਰੀ . ਸਾਧੂ ਸਿੰਘ ਧਰਮਸੋਤ ਨੇ ਅੱਜ ਐਲਾਨ ਕਰਦਿਆਂ ਕਿਹਾ ਕਿ ਜੰਗਲੀ ਜਾਨਵਰਾਂ ਤੋਂ ਆਪਣੇ ਖੇਤਾਂ/ਫਸਲਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੰਢੀ ਖੇਤਰ ਨਾਲ ਸਬੰਧਤ ਕਿਸਾਨਾਂ ਨੂੰ ਖੇਤਾਂ ਦੁਆਲੇ ਕੰਡਿਆਲੀ ਤਾਰ ਲਗਾਉਣ ਲਈ 50 ਫੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸੂਬੇ ਦੇ ਕੰਡੀ ਖੇਤਰ ਇੱਕ ਪਾਇਲਟ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸਬੰਧਤ ਖੇਤਰ ਦੇ ਕਿਸਾਨ ਆਪਣੇ ਖੇਤਾਂ ਵਿੱਚ ਕੰਡਿਆਲੀ ਤਾਰ ਲਗਾਉਣ ਲਈ 50 ਫੀਸਦੀ ਤੱਕ ਵਿਤੀ ਸਹਾਇਤਾ ਦਾ ਲਾਭ ਲੈਣ ਦੇ ਹੱਕਦਾਰ ਹੋਣਗੇ ਉਨ੍ਹਾਂ ਦੱਸਿਆ ਕਿ ਇਹ ਯੋਜਨਾ ਤਹਿਤ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਐਸ..ਐਸ. ਨਗਰ ਆਦਿ ਜ਼ਿਲ੍ਹਿਆਂ ਦੇ ਕੰਢੀ ਖੇਤਰ ਅਧੀਨ ਆਉਂਦੇ ਕਿਸਾਨ ਵਿੱਤੀ ਸਹਾਇਤਾ ਹਾਸਲ ਕਰ ਸਕਦੇ ਹਨਜੰਗਲਾਤ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਕਿਸਾਨਾਂ ਵੱਲੋਂ ਬੱਲੀਆਂ ਰਾਹੀਂ ਅਤੇ ਐਂਗਲ ਆਇਰਨ/ਸੀਮੈਂਟ ਫੈਂਨਸ ਪੋਸਟ ਰਾਹੀਂ ਦੋ ਤਰ੍ਹਾਂ ਤਾਰਬੰਦੀ ਕੀਤੀ ਜਾ ਸਕਦੀ ਹੈ ਤੇ ਬੱਲੀਆਂ ਰਾਹੀਂ ਤਾਰਬੰਦੀ ਕਰਨ 'ਤੇ ਕਿਸਾਨਾਂ ਨੂੰ 125 ਰੁਪਏ ਪ੍ਰਤੀ ਰਨਿੰਗ ਮੀਟਰ ਅਤੇ ਐਂਗਲ ਆਇਰਨ/ਸੀਮੈਂਟ ਫੈਂਨਸ ਪੋਸਟ ਰਾਹੀਂ ਤਾਰਬੰਦੀ ਕਰਨ 'ਤੇ 175 ਰੁਪਏ ਪ੍ਰਤੀ ਰਨਿੰਗ ਮੀਟਰ ਦੇ ਹਿਸਾਬ ਨਾਲ ਵਿਤੀ ਸਹਾਇਤਾ ਦਿੱਤੀ ਜਾਵੇਗੀ

 

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਕਿਸਾਨਾਂ ਵੱਲੋਂ ਆਪਣੇ ਖਰਚੇ 'ਤੇ ਅਗਾਊਂ ਤਾਰਬੰਦੀ ਕਰਨ ਉਪਰੰਤ ਵਿਤੀ ਸਹਾਇਤਾ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਡੀ.ਬੀ.ਟੀ./ਚੈੱਕ ਰਾਹੀਂ ਦੇਣ ਦੀ ਵਿਵਸਥਾ ਕੀਤੀ ਗਈ ਹੈ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good news for the Kandi farmers of Punjab will get 50 percent help