ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਵਾਨੀਗੜ੍ਹ ਵਿਆਹ ਸਮਾਰੋਹ ’ਚ ਹੰਗਾਮਾ, 27 ਵਿਰੁੱਧ ਕੇਸ ਦਰਜ

​​​​​​​‘ਗੁੰਡਿਆਂ’ ਨੇ ਵਿਆਹ ਸਮਾਰੋਹ ’ਚ ਕੀਤਾ ਹੰਗਾਮਾ, 27 ਵਿਰੁੱਧ ਕੇਸ ਦਰਜ

ਭਵਾਨੀਗੜ੍ਹ ਕਸਬੇ ਦੇ ਇੱਕ ਹੋਟਲ ਵਿੱਚ ਐਤਵਾਰ ਨੂੰ ਇੱਕ ਵਿਆਹ ਸਮਾਰੋਹ ਦੌਰਾਨ ਹੰਗਾਮਾ ਖੜ੍ਹਾ ਕਰਨ ਵਾਲੇ 27 ਵਿਅਕਤੀਆਂ ਵਿਰੁੱਧ ਕੇਸ ਦਾਇਰ ਕੀਤਾ ਗਿਆ ਹੈ। ਲਾੜੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਹੋਟਲ ਮੈਨੇਜਰ ਨੇ ਕਥਿਤ ਤੌਰ ’ਤੇ ਆਪਣੇ ‘ਹਮਾਇਤੀ’ ਸੱਦੇ, ਜਿਨ੍ਹਾਂ ਨੇ ਪਥਰਾਅ ਕਰ ਕੇ ਹੋਟਲ ਲਾਗੇ ਖੜ੍ਹੀਆਂ ਕਾਰਾਂ ਤੇ ਮੋਟਰਸਾਇਕਲਾਂ ਦੇ ਸ਼ੀਸ਼ੇ ਭੰਨ ਦਿੱਤੇ ਤੇ ਵਾਹਨਾਂ ਦਾ ਡਾਢਾ ਨੁਕਸਾਨ ਕੀਤਾ।

 

 

ਐੱਫ਼ਆਈਆਰ ਅਨੁਸਾਰ ਇਹ ਘਟਨਾ ਹੋਟਲ ‘ਕੂਲ ਬ੍ਰੀਜ਼’ ’ਚ ਵਾਪਰੀ, ਜਦੋਂ ਲਾੜੀ ਦੇ ਪਰਿਵਾਰਕ ਮੈਂਬਰਾਂ ਨੇ ਵਾਰ–ਵਾਰ ‘ਮਾੜੀ ਸੇਵਾ’ ਲਈ ਇਤਰਾਜ਼ ਪ੍ਰਗਟਾਏ ਪਰ ਮੈਨੇਜਰ ਅੱਗਿਓਂ ਕਥਿਤ ਤੌਰ ਉੱਤੇ ਝਗੜਨ ਲੱਗਾ ਤੇ ਉਸ ਨੇ 20–25 ਬੰਦੇ ਸੱਦ ਲਏ, ਜਿਨ੍ਹਾਂ ਨੇ ਆ ਕੇ ਮਹਿਮਾਨਾਂ ਨੂੰ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਪਥਰਾਅ ਕੀਤਾ।

 

 

ਲਾੜੀ ਦੇ ਭਰਾ ਹਰਦੀਪ ਸਿੰਘ, ਵਾਸੀ ਭਵਾਨੀਗੜ੍ਹ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਹੋਟਲ ਮਾਲਕ ਗਗਨਦੀਪ ਸਿੰਘ ਤੇ ਮੈਨੇਜਰ ਸ਼ੰਕਰ ਦਾਸ ਅਤੇ 25 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।

 

 

ਪੁਲਿਸ ਮੁਤਾਬਕ ਪਥਰਾਅ ਕਾਰਨ 3 ਕਾਰਾਂ ਤੇ 3 ਮੋਟਰਸਾਇਕਲ ਨੁਕਸਾਨੇ ਗਏ; ਜਿਨ੍ਹਾਂ ਵਿੱਚੋਂ ਇੱਕ ਨਵਾਂ ਖ਼ਰੀਦਿਆ ਗਿਆ ਵਾਹਨ ਵੀ ਸੀ। ਉੱਧਰ ਹੋਟਲ ਮਾਲਕ ਗਗਨਦੀਪ ਸਿੰਘ ਨੇ ਇਸ ਸਾਰੀ ਗੜਬੜੀ ਵਿੱਚ ਆਪਣੀ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਸਾਫ਼ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਮੈਨੇਜਰ ਨੇ ਕੁਝ ਵਿਅਕਤੀਆਂ ਨਾਲ ਜ਼ਰੂਰ ਕੁਝ ਝਗੜਾ ਕੀਤਾ ਸੀ ਪਰ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

 

ਭਵਾਨੀਗੜ੍ਹ ਦੇ ਐੱਸਐੱਚਓ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਸਥਾਨ ਦਾ ਨਿਰੀਖਣ ਕੀਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ। ਮੁਲਜ਼ਮ ਹਾਲੇ ਫ਼ਰਾਰ ਹਨ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Goons created ruckus in marriage ceremony 27 booked