ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਤਿਹਵੀਰ ਨੂੰ ਕੱਢਣ ’ਚ ਪ੍ਰਸ਼ਾਸਨ ਦੀ ਕਾਰਗੁਜਾਰੀ ਢਿੱਲੀ ਰਹੀ : ਲੌਂਗੋਵਾਲ

ਫਤਿਹਵੀਰ ਨੂੰ ਕੱਢਣ ’ਚ ਪ੍ਰਸ਼ਾਸਨ ਦੀ ਕਾਰਗੁਜਾਰੀ ਢਿੱਲੀ ਰਹੀ : ਲੌਂਗੋਵਾਲ

ਬੋਰਵੈੱਲ ਵਿੱਚ ਡਿੱਗਿਆ ਫਤਿਹਵੀਰ ਸਿੰਘ ਨੂੰ 68 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਉਸ ਨੂੰ ਬਾਹਰ ਕੱਢਣ ਲੋਕਾਂ ਵੱਲੋਂ ਲਗਾਤਾਰ ਯਤਨ ਜਾਰੀ ਹਨ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਵੀ ਪੁੱਜੇ।  ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਕੰਮ ਲਈ ਬਹੁਤ ਢਿੱਲ ਵਰਤੀ ਜਾ ਰਹੀ ਹੈ, ਹੁਣ ਨਵੀ ਤਕਨੀਕ ਦੀਆਂ ਮਸੀਨਾਂ ਆ ਚੁੱਕੀਆਂ ਹਨ, ਜਿਸਦੀ ਵਰਤੋਂ ਕਰਕੇ ਹੁਣ ਤੱਕ ਫਤਿਹਵੀਰ ਸਿੰਘ ਨੂੰ ਬਾਹਰ ਕੱਢਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਗੱਲਬਾਤ ਕਰਕੇ ਨਵੀਂ ਤਕਨੀਕ ਦੀਆਂ ਮਸ਼ੀਨਾਂ ਮੰਗਵਾਉਣੀਆਂ ਚਾਹੀਦੀਆਂ ਸਨ, ਜਿਸ ਨਾਲ ਬੱਚੇ ਨੂੰ ਛੇਤੀ ਤੋਂ ਛੇਤੀ ਬਾਹਰ ਕੱਢਿਆ ਜਾ ਸਕਦਾ ਸੀ।

 

ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਖੇ ਕਰੀਬ 150 ਫੁੱਟ ਡੂੰਘੇ ਬੋਰਵੈੱਲ ਵਿਚ  ਦੋ ਸਾਲਾ ਫਤਿਹਵੀਰ ਸਿੰਘ ਡਿੱਗ ਗਿਆ ਸੀ। ਜਿਸ ਕੱਢਣ ਲਈ ਉਦੋਂ ਤੋਂ ਹੀ ਸਥਾਨਕ ਪ੍ਰਸ਼ਾਸਨ, ਐਨ ਡੀ ਆਰ ਐਫ ਦੀ ਟੀਮ ਅਤੇ ਸਥਾਨਕ ਲੋਕ ਬਚਾਓ ਕੰਮ ਸ਼ੁਰੂ ਕਰ ਦਿੱਤਾ ਸੀ। ਪ੍ਰੰਤੂ ਬੀਤੇ ਕੱਲ੍ਹ ਤੋਂ ਲੋਕਾਂ ਨੇ ਕੰਮ ਨੂੰ ਆਪਣੇ ਹੱਥ ਵਿਚ ਲਿਆ ਹੋਇਆ ਹੈ। ਹੁਣ ਇਹ ਕੰਮ ਆਖਰੀ ਪੜਾਅ ਉਤੇ ਪਹੁੰਚ ਚੁੱਕਿਆ ਹੈ। ਬੱਚੇ ਤੱਕ ਡਾਕਟਰ ਦੀ ਦੇਖਰੇਖ ਵਿਚ ਆਕਸੀਜਨ ਪਹੁੰਚਾਈ ਜਾ ਰਹੀ ਹੈ।  ਬਚਾਅ ਕਾਰਜ ਵਿਚ ਲੱਗੀਆਂ ਟੀਮਾਂ ਵੱਲੋਂ ਫਤਿਹਵੀਰ ਨੂੰ ਬਾਹਰ ਕੱਢਣ ਲਈ ਹਰ ਸੰਭਵ ਵੱਖ ਵੱਖ ਤਰੀਕੇ ਅਪਣਾਏ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Governance slow down in Fatehvir release