ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮ੍ਰਿਤਕ ਦਲਿਤ ਨੌਜਵਾਨ ਦੇ ਪਰਿਵਾਰ ਲਈ ਪੰਜਾਬ ਸਰਕਾਰ ਨੇ ਐਲਾਨਿਆ 20 ਲੱਖ ਦਾ ਮੁਆਵਜ਼ਾ

1 / 2ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮਾਂ। ਫੋਟੋ ਅਵਤਾਰ ਸਿੰਘ

2 / 2ਪੰਜਾਬ ਸਰਕਾਰ ਨਾਲ ਹੋਏ ਸਮਝੌਤੇ ਦੀ ਕਾਪੀ।

PreviousNext

ਪੰਜਾਬ ਦੇ ਸੰਗਰੂਰ ਲਾਗਲੇ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ (37) ਦੀ ਮੌਤ ਤੋਂ ਬਾਅਦ ਆਮ ਸਥਾਨਕ ਨਿਵਾਸੀਆਂ ’ਚ ਡਾਢਾ ਰੋਹ ਤੇ ਰੋਸ ਪਾਇਆ ਜਾ ਰਿਹਾ ਸੀ। ਪਿੰਡ ਚੰਗਾਲੀਵਾਲ ਵਿਖੇ ਕੁਝ ਵਿਅਕਤੀਆਂ ਵਲੋਂ ਦਲਿਤ ਨੌਜਵਾਨ ਦੀ ਕੁੱਟ-ਮਾਰ ਮਗਰੋਂ ਹੋਈ ਮੌਤ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੱਲ੍ਹ ਸ਼ਾਮੀਂ ਪੀਜੀਆਈ ਚੰਡੀਗੜ੍ਹ ਵਿਖੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। 

 

ਇਸੇ ਦੌਰਾਨ ਅੱਜ ਮ੍ਰਿਤਕ ਦਲਿਤ ਨੌਜਵਾਨ ਦਾ ਪੀੜਤ ਪਰਿਵਾਰ ਸਸਕਾਰ ਕਰਨ ਲਈ ਮ੍ਰਿਤਕ ਦੇਹ ਨਹੀਂ ਲੈ ਕਿਹਾ ਸੀ ਪਰ ਆਖ਼ਰਕਾਰ ਪੰਜਾਬ ਸਰਕਾਰ ਦਾ ਪੀੜਤ ਪਰਵਾਰ ਨਾਲ ਸਮਝੌਤਾ ਹੋ ਗਿਆ ਹੈ। 

 

ਸਮਝੌਤੇ ਅਨੁਸਾਰ ਪੰਜਾਬ ਸਰਕਾਰ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ, ਪੀੜਤ ਪਰਿਵਾਰ ਦੀ ਪਤਨੀ ਨੂੰ ਸਰਕਾਰੀ ਨੌਕਰੀ, ਰਿਹਾਇਸ਼ੀ ਮਕਾਨ ਲਈ ਇੱਕ ਲੱਖ ਪੰਚੀ ਹਜ਼ਾਰ ਰੁਪਏ, 6 ਮਹੀਨਿਆਂ ਦਾ ਰਾਸ਼ਨ, ਭੋਗ ਦਾ ਸਾਰਾ ਖ਼ਰਚ ਸਰਕਾਰੀ, ਦੋਸ਼ੀਆਂ ਵਿਰੁੱਧ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। 

 

 

ਦੱਸਣਯੋਗ ਹੈ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਸੂਬੇ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਹੁਕਮ ਦਿੱਤੇ ਕਿ ਸੰਗਰੂਰ ਦੇ ਦਲਿਤ ਵਿਅਕਤੀ ਨੂੰ ਕਥਿਤ ਤੌਰ ਅਗ਼ਵਾ ਕਰਕੇ ਮਾਰਕੁੱਟ ਕਰਨ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਤਿੰਨ ਮਹੀਨਿਆਂ ਦੀ ਸਮਾਂਬੱਧ ਜਾਂਚ ਅਤੇ ਅਦਾਲਤੀ ਕਾਰਵਾਈ ਨੂੰ ਤੇਜ਼ੀ ਨਾਲ ਯਕੀਨੀ ਬਣਾਇਆ ਜਾਵੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Government announces compensation of Rs 20 lakh for victims family