ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ ਰਿਹਾਇਸ਼ੀ ਪਲਾਟ, ਫਲੈਟ ’ਚ 3 ਫੀਸਦੀ ਕੋਟਾ

ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ ਰਿਹਾਇਸ਼ੀ ਪਲਾਟ, ਫਲੈਟ ’ਚ 3 ਫੀਸਦੀ ਕੋਟਾ

ਸਰਕਾਰੀ ਕਰਮਚਾਰੀਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਰਿਹਾਇਸ਼ੀ ਪਲਾਟ, ਫਲੈਟ ਵਿਚ ਸਰਕਾਰੀ ਕਰਮਚਾਰੀਆਂ ਲਈ ਕੋਟਾ ਰੱਖਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਹਾਊਸ ਅਲਾਟਮੈਂਟ ਸਬੰਧੀ ਕੀਤੇ ਗਏ ਫੈਸਲਿਆਂ ਦੇ ਤਹਿਤ ਪੁਡਾ ਅਤੇ ਵਿਸ਼ੇਸ਼ ਅਥਾਰਿਟੀ ਦੇ ਰਿਹਾਇਸ਼ੀ ਪਲਾਟ ਅਤੇ ਫਲੈਟ ਵਿਚ ਸਰਕਾਰੀ ਮੁਲਾਜ਼ਮਾਂ ਲਈ 3 ਫੀਸਦੀ ਰਾਖਵਾਂਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਈਸੀਜੀਐਚਐਸ ਸਕੀਮ ਦੇ ਅਧੀਨ ਜ਼ਮੀਨ ਦੀ ਅਲਾਟਮੈਂਟ ਲਈ ਪ੍ਰਤੀ ਏਕੜ 40 ਫਲੈਟਾਂ ਦੀ ਗਿਣਤੀ ਸੀਮਤ ਕੀਤੀ ਗਈ ਹੈ।

 

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵੱਖ ਵੱਖ ਡਵੈਲਪਮੈਂਟ ਅਥਾਰਿਟੀਆਂ ਵੱਲੋਂ ਇੰਪਲਾਈਜ ਕੋ–ਆਪਰੇਟਿਵ ਗਰੁੱਪ ਹਾਊਸਿੰਗ ਸੁਸਾਇਟੀ (ਈਸੀਜੀਐਚਐਸ) ਨੂੰ ਅਲਾਟ ਜਮੀਨ ਲਈ ਪ੍ਰਤੀ ਏਕੜ ਫਲੈਟ ਗਿਣਤੀ ਦਾ ਫੈਸਲਾ ਮੁੱਖ ਮੰਤਰੀ ਨੇ 20 ਫਰਵਰੀ 2018 ਨੂੰ ਵਿਧਾਨ ਸਭਾ ਵਿਚ ਕੀਤੇ ਐਲਾਨ ਦੇ ਆਧਾਰ ਉਤੇ ਕੀਤਾ ਗਿਆ ਹੈ।

 

ਇਸ ਨੀਤੀ ਦੇ ਤਹਿਤ ਵਿਕਾਸ ਅਥਾਰਿਟੀ, ਨਗਰ ਨਿਗਮਾਂ, ਸੁਧਾਰ ਟਰੱਸਟਾਂ ਜਾਂ ਕਿਸੇ ਹੋਰ ਸਰਕਾਰੀ ਏਜੰਸੀ ਵੱਲੋਂ ਅਲਾਟ ਕੀਤੇ ਜਾਣ ਵਾਲੇ ਰਿਹਾਇਸ਼ੀ ਪਲਾਟ, ਘਰ, ਅਪਾਰਟਮੈਂਟ ਵਿਚ ਸਰਕਾਰੀ ਕਰਮਚਾਰੀਆਂ ਲਈ ਤਿੰਨ ਫੀਸਦੀ ਕੋਟਾ ਹੋਵੇਗਾ।

 

ਰਿਹਾਇਸ਼ੀ ਕੋਟੇ ਲਈ ਪੰਜਾਬ ਸਰਕਾਰ ਅਤੇ ਇਸ ਦੇ ਬੋਰਡਾਂ ਤੇ ਨਿਗਮਾਂ ਦੇ ਕਰਮਚਾਰੀ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਰਮਚਾਰੀ, ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਅਧੀਨ ਕੰਮ ਕਰਦੇ ਵੱਡੀ ਗਿਣਤੀ ਸੰਸਥਾਵਾਂ ਜਿਵੇਂ ਮਾਰਕਫੈਡ, ਮਿਲਕਫੈਡ, ਪੰਜਾਬ ਰਾਜ ਕੋ ਆਪਰੇਟਿਵ ਬੈਂਕ, ਹਾਊਸਫੈਡ ਆਦਿ ਦੇ ਅਧਿਕਾਰੀ, ਕਰਮਚਾਰੀ ਅਤੇ ਪੰਜਾਬ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਯੂਨੀਵਰਸਿਟੀਆਂ ਦੇ ਕਰਮਚਾਰੀ ਯੋਗ ਹੋਣਗੇ।

 

ਇਹ ਲਈ ਸਿਰਫ ਉਹ ਹੀ ਮੁਲਾਜ਼ਮ ਯੋਗ ਹੋਣਗੇ ਜਿਨ੍ਹਾਂ ਦੇ ਨਾਮ ਜਾਂ ਪਤੀ/ਪਤਨੀ ਜਾਂ ਨਿਰਭਰ ਵਿਅਕਤੀ ਦੇ ਨਾਮ ਕੋਈ ਫਲੈਟ/ਪਲਾਟ ਨਾ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Government employees get 3 percent reservation in residential plot flat