ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਸਰਕਾਰੀ ਮੈਡੀਕਲ ਕਾਲਜਾਂ 'ਚ ਕੋਰੋਨਾ ਪੀੜਤ ਮਰੀਜ਼ਾਂ ਲਈ ਲੋੜੀਂਦੇ ਸਾਮਾਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ'

ਪੰਜਾਬ ਰਾਜ ਵਿੱਚ ਕੋਵਿਡ 19 ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਦਸਤਾਨੇ, ਇੰਫਰਾ ਰੈਡ ਥਰਮਾਮੀਟਰ, ਸੈਨੀਟਾਈਜ਼ਰ, ਹਾਈਪੋਕਲੋਰਾਈਟ ਘੋਲ, ਐਂਟੀ-ਵਾਇਰਲ ਡਰੱਗਜ਼, ਪੈਰਾਸੀਟਾਮੋਲ ਦੇ ਨਾਲ ਲਗਭਗ 2500 ਪੀਪੀਈ ਕਿੱਟਾਂ, 25000 ਐਨ 95 ਮਾਸਕ ਅਤੇ 7 ਲੱਖ ਟ੍ਰਿਪਲ ਲੇਅਰ ਮਾਸਕ ਅਤੇ ਐਂਟੀਬਾਇਓਟਿਕਸ ਆਦਿ ਮੌਜੂਦਾ ਸਮੇਂ ਦੀ ਮੰਗ ਤੋਂ ਕਿਤੇ ਜ਼ਿਆਦਾ ਉਪਲਬੱਧ ਹਨ।


ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਨੇ ਇੱਕ ਪ੍ਰੈੱਸ ਬਿਆਨ ਰਾਹੀ ਕਰਦਿਆਂ ਕਿਹਾ ਕਿ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਦੇ ਸਿਹਤ ਵਿਭਾਗ ਨਾਲ ਮਿਲ ਕੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕਾਰਜਸ਼ੀਲ ਹੈ ਕਿ ਇਲਾਜ ਲਈ ਲੋੜੀਂਦਾ ਸਾਜ਼ੋ ਸਾਮਾਨ ਸਮੇਂ ਸਿਰ ਸਰਕਾਰੀ ਮੈਡੀਕਲ ਕਾਲਜ ਨੂੰ ਮਿਲਦਾ ਰਹੇ।

 

ਉਨ੍ਹਾਂ ਕਿਹਾ ਕਿ ਸਟਾਕਾਂ ਦੀ ਭਰਪਾਈ ਹਰ ਦੂਜੇ ਦਿਨ ਕੀਤੀ ਜਾ ਰਹੀ ਹੈ ਜਿਵੇਂ ਹੀ ਸਪਲਾਈ ਕੇਂਦਰੀ ਸਟੋਰਾਂ ਵਿੱਚ ਆਉਂਦੀ ਹੈ ਉਵੇਂ ਹੀ ਇਹ ਸਪਲਾਈ ਅੱਗੇ ਭੇਜ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮੈਡੀਕਲ ਕਾਲਜ ਦੇ ਹਸਪਤਾਲਾਂ ਨੂੰ ਇਸ ਐਮਰਜੈਂਸੀ ਲਈ ਵਾਧੂ ਖ਼ਰੀਦ ਸ਼ਕਤੀਆਂ ਦਿੱਤੀਆਂ ਗਈਆਂ ਹਨ ਜਿਸ ਲਈ ਤਕਰੀਬਨ 4 ਕਰੋੜ ਰੁਪਏ ਦੀ ਰਾਸ਼ੀ ਅਡਵਾਂਸ ਦਿੱਤੀ ਜਾ ਰਹੀ ਹੈ।

 

ਸ੍ਰੀ ਤਿਵਾੜੀ ਨੇ ਕਿਹਾ ਕਿ ਇਸ ਬਿਮਾਰੀ ਦੇ ਟਾਕਰੇ ਲਈ ਲਾਗੂ ਸਟੇਟ ਪ੍ਰੋਟੋਕੋਲ ਜਿਸ ਅਨੁਸਾਰ ਮਰੀਜ਼ਾਂ ਦੀ ਵੰਡ, ਟੈਸਟਿੰਗ, ਖੁਰਾਕ, ਬਾਇਓਮੈਡੀਕਲ ਕੂੜੇ ਅਤੇ ਮੌਤ ਤੋਂ ਬਾਅਦ ਤੱਕ ਦੇ ਪ੍ਰੋਟੋਕੋਲ ਨੂੰ ਇੰਨ ਬਿੰਨ ਲਾਗੂ ਕੀਤਾ ਜਾ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Government medical colleges will not face lack of equipment for the treatment of patients suffering from Covid 19