ਇਲੈਕਟ੍ਰਾਨਿਕਸ ਤੇ ਸੂਚਨਾ ਪ੍ਰਸਾਰਣ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਭਾਰਤ ਡਿਜੀਟਲ ਕ੍ਰਾਂਤੀ ਚ ਪਿੱਛੇ ਨਹੀਂ ਰਹਿਣਾ ਚਾਹੁੰਦਾ ਤੇ ਇਸ ਖੇਤਰ ਚ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ ਹੈ।
ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ 3 ਜਨਵਰੀ ਤੋਂ ਜਲੰਧਰ ਚ ਚੱਲ ਰਹੇ ਭਾਰਤੀ ਵਿਗਿਆਨ ਕਾਂਗਰਸ ਦੌਰਾਨ ਕਿਹਾ ਕਿ ਭਾਰਤ ਪਹਿਲੀ ਉਦਯੋਗੀਕ ਕ੍ਰਾਂਤੀ ਚ ਇਸ ਲਈ ਪਿੱਛੇ ਰਹਿ ਗਿਆ ਕਿਉਂਕਿ ਉਸ ਸਮੇਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸਨ। ਆਜ਼ਾਦੀ ਮਿਲਣ ਮਗਰੋਂ 1970 ਦੇ ਦਹਾਕੇ ਚ ਲਾਲ ਫੀਤਾਸ਼ਾਹੀ ਦੀ ਨਿਤੀ ਕਾਰਨ ਅਸੀਂ ਪਿੱਛੇ ਰਹਿ ਗਏ ਪਰ ਹੁਣ ਭਾਰਤ ਡਿਜੀਟਲ ਕ੍ਰਾਂਤੀ ਚ ਪਿੱਛੇ ਨਹੀਂ ਰਹਿਣਾ ਚਾਹੰੁਦਾ। ਭਾਰਤ ਹੁਣ ਵਿਸ਼ਵ ਪੱਧਰੀ ਡਿਜੀਟਲ ਕ੍ਰਾਂਤੀ ਦੀ ਅਗਵਾਈ ਕਰਨਾ ਚਾਹੁੰਦਾ ਹੈ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਰਵੀਸ਼ੰਕਰ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਪੜ੍ਹਾਈ ਕਰਨ ਮਗਰੋਂ ਨੌਕਰੀ ਲੱਭਣ ਦੀ ਥਾਂ ਆਪਣਾ ਸਟਾਰਟਅੱਪ (ਵਪਾਰ) ਕਰਨ।
ਕੇਂਦਰ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਬਾਰੇ ਕਈ ਖੁਲਾਸੇ ਕਰਦਿਆਂ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਛੇਤੀ ਹੀ ਸੰਸਦ ਚ ਡਾਟਾ ਸੁਰੱਖਿਆ ਬਿੱਲ ਲਿਆਉਣ ਵਾਲੀ ਹੈ। ਭਾਰਤੀਆਂ ਦੇ ਡਾਟਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਲੋਕਾਂ ਦੀ ਨਿੱਜਤਾ ਦਾ ਸਤਿਕਾਰ ਜ਼ਰੂਰੀ ਹੈ। ਬੱਸ ਇਸਦੀ ਵਰਤੋਂ ਅੱਤਵਾਦੀ ਤੇ ਭ੍ਰਿਸ਼ਟ ਲੋਕ ਆਪਣੇ ਬਚਾਅ ਲਈ ਨਾ ਕਰਨ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਆਧਾਰ ਕਾਰਡ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਦੇਸ਼ ਚ ਹੁਣ ਤੱਕ 123 ਕਰੋੜ ਆਧਾਰ ਕਾਰਡ ਬਣ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ 121 ਕਰੋੜ ਮੋਬਾਈਨ ਫ਼ੋਨ ਤੇ ਗਰੀਬਾਂ ਲਈ 33 ਕਰੋੜ ਨਵੇਂ ਬੈਂਕ ਖਾਤਿਆਂ ਦੁਆਰਾ ਸਰਕਾਰ ਨੇ ਸਬਸਿਡੀ ਦੇ 90,000 ਕਰੋੜ ਰੁਪਏ ਬਚਾਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਈ-ਬਾਜ਼ਾਰ ਦੀ ਮਦਦ ਨਾਲ ਸਰਕਾਰੀ ਖਰੀਦ ਚ 37 ਕਰੋੜ ਰੁਪਏ ਦੀ ਬਚਤ ਹੋਈ ਹੈ। ਈ-ਹਸਪਤਾਲਾਂ ਨੂੰ ਜੋੜਿਆ ਗਿਆ ਹੈ ਤੇ 4 ਕਰੋੜ ਲੋਕਾਂ ਨੇ ਆਨਲਾਈਨ ਘਰ ਖਰੀਦੇ ਹਨ। ਈ-ਨਾਮ ਦੁਆਰਾ 1 ਕਰੋੜ 27 ਲੱਖ ਕਿਸਾਨ ਮੰਡੀਆਂ ਨਾਲ ਸਿੱਧੇ ਜੁੜ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2020 ਤੱਕ ਦੇਸ਼ ਚ 5ਜੀ ਮੋਬਾਈਲ ਸੇਵਾ ਸ਼ੁਰੂ ਹੋ ਜਾਵੇਗੀ।
/