ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਾਈਵੇਟ ਨਸ਼ਾ-ਛੁਡਾਊ ਕੇਂਦਰਾਂ `ਚ ਦਵਾਈਆਂ ਵਾਧੂ ਪਰ ਸਰਕਾਰੀ ਕੇਂਦਰ ਦਵਾਈਆਂ ਤੋਂ ਸੱਖਣੇ

ਪ੍ਰਾਈਵੇਟ ਨਸ਼ਾ-ਛੁਡਾਊ ਕੇਂਦਰਾਂ `ਚ ਦਵਾਈਆਂ ਵਾਧੂ ਪਰ ਸਰਕਾਰੀ ਕੇਂਦਰ ਦਵਾਈਆਂ ਤੋਂ ਸੱਖਣੇ

ਅੰਮ੍ਰਿਤਸਰ ਸਥਿਤ ਪੰਜਾਬ ਦਾ ਪਹਿਲਾ ਮਾਡਲ ਨਸ਼ਾ-ਛੁਡਾਊ ਕੇਂਦਰ ਮੁੱਖ ਤੌਰ `ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਤੋਂ ਹੀ ਸੱਖਣਾ ਹੈ। ਇਸ ਕੇਂਦਰ ਨੂੰ ਹਰ ਮਹੀਨੇ ਬੂਪ੍ਰੈਨੋਰਫ਼ੀਨ ਤੇ ਨੈਲੋਕਸੋਨ ਦੀਆਂ 10,000 ਗੋਲ਼ੀਆਂ ਚਾਹੀਦੀਆ ਹੁੰਦੀਆਂ ਹਨ। ਬੀਤੇ ਜੂਨ ਮਹੀਨੇ ਇਸ ਕੇਂਦਰ ਤੱਕ ਸਿਰਫ਼ 3,000 ਗੋਲ਼ੀਆਂ ਪੁੱਜੀਆਂ ਤੇ ਜੁਲਾਈ ਮਹੀਨੇ ਦੌਰਾਨ ਹਾਲੇ ਤੱਕ ਇਨ੍ਹਾਂ `ਚੋਂ ਕੋਈ ਗੋਲ਼ੀ ਨਹੀਂ ਪੁੱਜੀ।


50 ਬਿਸਤਰਿਆਂ ਵਾਲੇ ਇਸ ਕੇਂਦਰ `ਚ 40 ਨਸ਼ਾ-ਪੀੜਤ ਦਾਖ਼ਲ ਹਨ ਪਰ ਦਵਾਈਆ ਦੀ ਅਣਹੋਂਦ ਕਾਰਨ ਉਨ੍ਹਾਂ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਹੋ ਸਕ ਰਿਹਾ। 


ਜੁਲਾਈ 2015 `ਚ ਉਦੋਂ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਵੱਲੋਂ ਸਵਾਮੀ ਵਿਵੇਕਾਨੰਦ ਨਸ਼ਾ-ਛੁਡਾਊ ਕੇਂਦਰ ਤੇ ਇਲਾਜ ਕੇਂਦਰ ਦਾ ਉਦਘਾਟਨ ਕੀਤਾ ਗਿਆ ਸੀ। ਇਸ ਦੀ ਇਮਾਰਤ ਅੰਮ੍ਰਿਤਸਰ ਸਥਿਤ ਸਰਕਾਰੀ ਮੈਡੀਕਲ ਕਾਲਜ ਕੈਂਪਸ ਦੇ ਅੰਦਰ 5 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਹੈ।


ਮੈਡੀਕਲ ਆਫ਼ੀਸਰ ਤੇ ਸੈਂਟਰ ਇੰਚਾਰਜ ਡਾ. ਰਾਜੀਵ ਅਰੋੜਾ ਨੇ ਦੱਸਿਆ ਕਿ ਬੂਪ੍ਰੈਨੋਰਫ਼ੀਨ ਤੇ ਨੈਲੋਕਸੋਨ ਨਾਲ ਹੀ ਮੁੱਖ ਤੌਰ `ਤੇ ਨਸ਼ਾ-ਪੀੜਤਾਂ ਦਾ ਇਲਾਜ ਹੁੰਦਾ ਹੈ ਪਰ ਇਨ੍ਹਾਂ ਹੀ ਦਵਾਈਆਂ ਦੀ ਇਸ ਕੇਂਦਰ ਵਿੱਚ ਘਾਟ ਹੈ।


ਡਾ. ਅਰੋੜਾ ਨੇ ਦਾਅਵਾ ਕੀਤਾ ਕਿ ਪ੍ਰਾਈਵੇਟ ਨਸ਼ਾ-ਛੁਡਾਊ ਕੇਂਦਰਾਂ ਵਿੱਚ ਅਜਿਹੀਆਂ ਦਵਾਈਆਂ ਦੀ ਕਿਤੇ ਕੋਈ ਘਾਟ ਨਹੀਂ ਹੈ। ਉਹ ਇਨ੍ਹਾਂ ਗੋਲ਼ੀਆਂ ਦਾ ਹਰੇਕ ਪੈਕ 350 ਰੁਪਏ ਤੋਂ 400 ਰੁਪਏ ਤੱਕ ਦੀ ਕੀਮਤ `ਤੇ ਵੇਚ ਰਹੇ ਹਨ। ਉਹ ਆਪਣੇ ਮਰੀਜ਼ਾਂ ਨੂੰ ਇਹ ਗੋਲ਼ੀਆਂ ਮਰੀਜ਼ਾਂ ਨੂੰ ਘਰ `ਚ ਵੀ ਲਿਜਾਣ ਦੀ ਇਜਾਜ਼ਤ ਦਿੰਦੇ ਹਨ ਪਰ ਸਰਕਾਰੀ ਕੇਂਦਰਾਂ ਨੂੰ ਅਜਿਹੀ ਕੋਈ ਇਜਾਜ਼ਤ ਨਹੀਂ ਹੈ।


ਅੰਮ੍ਰਿਤਸਰ ਦੇ ਨਸ਼ਾ-ਛੁਡਾਊ ਕੇਂਦਰ ਦੇ ਇੱਕ ਹੋਰ ਡਾਕਟਰ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਆਖਿਆ ਕਿ ਪ੍ਰਾਈਵੇਟ ਨਸ਼ਾ-ਛੁਡਾਊ ਕੇਂਦਰਾਂ ਨੂੰ ਮੁਨਾਫ਼ਾ ਖੱਟਣ ਦਾ ਮੌਕਾ ਦੇਣ ਦੀ ਮਨਸ਼ਾ ਨਾਲ ਸਰਕਾਰੀ ਸਿਹਤ ਵਿਭਾਗ ਨੂੰ ਇਹ ਜ਼ਰੂਰੀ ਦਵਾਈਆਂ ਹੀ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ। ਇਸੇ ਕਾਰਨ ਗ਼ਰੀਬ ਨਸ਼ਾ-ਪੀੜਤਾਂ ਨੂੰ ਡਾਢੀ ਪਰੇਸ਼ਾਨੀ ਹੋ ਰਹੀ ਹੈ।


‘ਹਿੰਦੁਸਤਾਨ ਟਾਈਮਜ਼` ਦੀ ਟੀਮ ਨੇ ਮੰਗਲਵਾਰ ਨੂੰ ਇਸ ਕੇਂਦਰ ਦਾ ਦੌਰਾ ਕਰ ਕੇ ਵੇਖਿਆ ਕਿ ਮਰੀਜ਼ਾਂ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ।


ਡਾ. ਅਰੋੜਾ ਨੇ ਦੱਸਿਆ ਕਿ ਨਸ਼ਾ-ਪੀੜਤਾਂ ਨੂੰ ਹੁਣ ਤੱਕ ਟ੍ਰੈਮਾਡੋਲ ਨਾਂਅ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਸਨ। ਇਨ੍ਹਾਂ ਵਿੱਚ ਅਫ਼ੀਮ ਦਾ ਅੰਸ਼ ਹੁੰਦਾ ਹੈ। ਇਹ ਗੋਲੀਆਂ ਓਪੀਡੀ `ਚ ਆਉਣ ਵਾਲੇ ਸਾਰੇ ਨਸ਼ਾ-ਪੀੜਤਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਹੁਣ ਤਾਂ ਇਨ੍ਹਾਂ ਗੋਲੀਆਂ ਦਾ ਸਟਾਕ ਵੀ ਖ਼ਤਮ ਹੋਣ ਲੱਗਾ ਹੈ। ਇਸੇ ਲਈ ਹੁਣ ਨੀਂਦ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ।  ਉਨ੍ਹਾਂ ਦੱਸਿਆ ਕਿ ਹਰ ਮਹੀਨੇ ਇਸ ਕੇਂਦਰ `ਚ ਟ੍ਰੈਮਾਡੋਲ ਦੀਆਂ 60,000 ਗੋਲੀਆਂ ਚਾਹੀਦੀਆਂ ਹੁੰਦੀਆਂ ਹਨ। ਕਿਉਂਕਿ ਓਪੀਡੀ `ਚ ਹਰ ਮਹੀਨੇ 200 ਤੋਂ 300 ਮਰੀਜ਼ ਜ਼ਰੂਰ ਆਉਂਦੇ ਹਨ।


ਪਿੰਡ ਬੱਲ ਕਲਾਂ ਤੋਂ ਖ਼ਾਸ ਤੌਰ `ਤੇ ਆਪਣੀ ਮਾਂ ਨਾਲ ਇਲਾਜ ਕਰਵਾਉਣ ਆਏ 22 ਸਾਲਾਂ ਦੇ ਇੱਕ ਨਸ਼ਾ ਪੀੜਤ ਨੇ ਕਿਹਾ,‘‘ਮੈਨੂੰ ਹੈਰੋਇਨ/ਸਮੈਕ ਲੈਣ ਦੀ ਆਦਤ ਸੀ। ਪਹਿਲਾਂ ਮੈਨੂੰ ਟ੍ਰੈਮਾਡੋਲ ਦਿੱਤੀ ਜਾ ਰਹੀ ਸੀ ਤੇ ਮੇਰੀ ਹਾਲਤ ਸਥਿਰ ਹੋ ਗਈ ਸੀ ਪਰ ਹੁਣ ਮੈਨੂੰ ਨੀਂਦ ਦੀ ਗੋਲੀ ਦੇ ਦਿੱਤੀ ਜਾਂਦੀ ਹੈ। ਮੈਂ ਹੁਣ ਕੀ ਕਰਾਂ? ਮੈਂ ਹੁਣ ਹੈਰੋਇਨ ਜਾਂ ਸਮੈਕ ਲੈਣ ਲਈ ਮਜਬੂਰ ਹਾਂ।``


ਇੱਕ ਹੋਰ ਬਜ਼ੁਰਗ ਮਰੀਜ਼ ਫ਼ਤਿਹਗੜ੍ਹ ਪਿੰਡ ਤੋਂ ਪੁੱਜੇ ਹੋਏ ਸਨ। ਉਨ੍ਹਾਂ ਕਿਹਾ,‘‘ਮੈਂ ਇੱਕ ਮਜ਼ਦੂਰ ਹਾਂ ਤੇ ਰੋਜ਼ਾਨਾ ਇਨ੍ਹਾਂ ਦਵਾਈਆਂ ਲਈ ਇਸ ਕੇਂਦਰ `ਤੇ ਨਹੀਂ ਆ ਸਕਦਾ। ਮੈਨੂੰ ਰੋਜ਼ਾਨਾ 20 ਟ੍ਰੈਮਾਡੋਲ ਲੈਣ ਦੀ ਆਦਤ ਪਈ ਹੋਈ ਹੈ ਪਰ ਹੁਣ ਡਾਕਟਰਾਂ ਨੇ ਮੈਨੂੰ ਉਹ ਗੋਲੀਆਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਹ ਖ਼ਤਮ ਹੋ ਗਈਆਂ ਹਨ।``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:govt deaddiction centres without pills but private centres have